ਹਰਿਆਣਾ ਸਰਕਾਰ ਦਾ ਵਿੱਤ ਪ੍ਰਬੰਧਨ ਸਾਰੇ ਸੂਬਿਆਂ ਤੋਂ ਅਵੱਲ – ਮਨੋਹਰ ਲਾਲ
80 ਕਰੋੜ ਦੀ ਲਾਗਤ ਨਾਲ ਬਨਣ ਵਾਲੇ ਵਿੱਤ ਭਵਨ ਦਾ ਮੁੱਖ ਮੰਤਰੀ ਨੇ ਪੰਚਕੂਲਾ ਵਿਚ ਰੱਖਿਆ ਨੀਂਹ ਪੱਥਰ
ਵਿੱਤ ਭਵਨ ਦੀ ਗ੍ਰੀਨ ਬਿਲਡਿੰਗ ਬਣੇਗੀ ਦੂਜਿਆਂ ਲਈ ਪੇ੍ਰਰਣਾ
ਚੰਡੀਗੜ੍ਹ, 23 ਫਰਵਰੀ (ਮਧੂਸਾਰ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਦਾ ਵਿੱਤ ਪ੍ਰਬੰਧਨ ਸਾਰੇ ਸੂਬਿਆਂ ਤੋਂ ਅਵੱਲ ਹੈ। ਸਰਕਾਰ ਦਾ ਕੋਈ ਵਿੱਤ ਨਹੀਂ ਹੁੰਦਾ ਸਗੋ ਜਨਤਾ ਤੋਂ ਇਕੱਠਾ ਕੀਤਾ ਹੋਇਆ ਟੈਕਸ ਹੁੰਦਾ ਹੈ। ਸਰਕਾਰ ਤਾਂ ਸਿਰਫ ੳਸ ਦੀ ਟਰਸਟੀ ਹੁੰਦੀ ਹੈ। ਜਨਤਾ ਦੇ ਇਸ ਪੈਸੇ ਦਾ ਸਹੀ ਵਿੱਤ ਪ੍ਰਬੰਧਨ ਕਰਨਾ ਸਰਕਾਰ ਦੀ ਸੱਭ ਤੋਂ ਮਹਤੱਵਪੂਰਣ ਜਿਮੇਵਾਰੀ ਹੁੰਦੀ ਹੈ। ਮੁੱਖ ਮੰਤਰੀ ਅੱਜ ਪੰਚਕੂਲਾ ਐਮਡੀਸੀ ਸੈਕਟਰ-5 ਵਿਚ ਹਰਿਆਣਾ ਦੇ ਵਿੱਤ ਭਵਨ ਦੇ ਨੀਂਹ ਪੱਥਰ ਪੋ੍ਰਗ੍ਰਾਮ ਵਿਚ ਬੋਲ ਰਹੇ ਸਨ। ਇਸ ਦੌਰਾਨ ਅੰਬਾਲਾ ਦੇ ਸਾਂਸਦ ਰਤਨ ਲਾਲ ਕਟਾਰਿਆ ਤੇ ਵਿਧਾਨਸਭਾ ਸਪੀਕ ਗਿਆਨ ਚੰਗ ਗੁਪਤਾ ਮੌਜੂਦ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਨਿਜੀ, ਸੰਸਥਾਗਤ ਜਾਂ ਸਰਕਾਰੀ ਸਾਰੀ ਸੰਸਥਾਵਾਂ ਵਿਚ ਵਿੱਤ ਪ੍ਰਬੰਧਨ ਮਹਤੱਵਪੂਰਣ ਹੁੰਦਾ ਹੈ। ਵਿੱਤ ਵਿਭਾਗ ਸਰਕਾਰ ਦੀ ਰੀਡ ਦੀ ਹੱਡੀ ਹੁੰਦਾ ਹੈ। ਜਿਸ ਦਾ ਵੀ ਵਿੱਤ ਪ੍ਰਬੰਧਨ ਮਜਬੂਤ ਹੋਵੇਗਾ, ਉਹ ਸਫਲਤਾ ਦੀ ਪੌੜੀ ਚੜੇਗਾ। ਕੋਰੋਨਾ ਸਮੇਂ ਵਿਚ ਭਲੇ ਹੀ ਘੱਟ ਮਾਲ ਦੀ ਆਮਦਨੀ ਹੋਈ ਅਤੇ 1500 ਕਰੋੜ ਰੁਪਏ ਦਾ ਵੱਧ ਖਰਚ ਵੀ ਹੋਇਆ ਪਰ ਫਿਰ ਸਰਕਾਰ ਨੇ ਬਿਹਤਰ ਵਿੱਤ ਪ੍ਰਬੰਧਨ ਕੀਤਾ, ਜਿਸ ਦੀ ਸ਼ਲਾਘਾ ਕੇਂਦਰ ਸਰਕਾਰ ਨੇ ਵੀ ਕੀਤੀ। ਮੁੱਖ ਮੰਤਰੀ ਨੇ ਜਨਤਾ ਨੂੰ ਅਪੀਲ ਕੀਤੀ ਕਿ ਜੋ ਵਿਅਕਤੀ ਤੇ ਸੰਸਥਾਨ ਟੈਕਸ ਦੇਣ ਵਿਚ ਸਮਰੱਥ ਹਨ, ਉਨ੍ਹਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਜੋ ਲਾਇਨ ਵਿਚ ਖੜੇ ਆਖੀਰੀ ਜਰੂਰਤਮੰਦ ਵਿਅਕਤੀ ਹੈ, ਉਸ ਨੂੰ ਯੋਜਨਾਵਾਂ ਦਾ ਲਾਭ ਜਰੂਰ ਮਿਲਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਟੈਕਸ ਤੇ ਵਿਕਾਸ ਫੀਸ ਆਦਿ ਲੈਂਦੇ ਸਮੇਂ ਕਲੈਕਸ਼ਨ ਮਸ਼ੀਨਰੀ ਵਿਚ ਟਾਂਕਾ ਲਗਾਉਣ ਵਾਲੇ ਅਤੇ ਭ੍ਰਿਸ਼ਟਾਚਾਰ ਕਰਨ ਵਾਲਿਆਂ ‘ਤੇ ਸਖਤੀ ਕਰਨ ਦੀ ਜਰੂਰਤ ਹੈ। ਇਸ ਦੇ ਲਈ ਆਮ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਜਨਤਾ ਅੱਗੇ ਆਵੇਗੀ ਤਾਂ ਇਸ ਨੂੰ ਪੂਰੀ ਤਰ੍ਹਾ ਰੋਕ ਲੱਗ ਸਕੇਗੀ। ਸਰਕਾਰ ਇਸ ਦੇ ਲਈ ਚੰਗੀ ਤਰ੍ਹਾ ਯਤਨਸ਼ੀਨ ਹੈ। ਟੈਕਸ ਵਜੋ ਇਕੱਠਾ ਕੀਤਾ ਗਿਆ ਮਾਲ ਜਨਤਾ ‘ਤੇ ਹੀ ਖਰਚ ਕੀਤਾ ਜਾਂਦਾ ਹੈ।
ਵਿਰੋਧੀ ਪੱਖ ਨੇ ਕੀਤੇ ਝੂਠੇ ਆਂਕੜੇ ਪੇਸ਼
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਰਕਾਰ ਦੇ ਕਰਜੇ ਨੂੰ ਲੈ ਕੇ ਵਿਰੋਧੀ ਪੱਖ ਹਮੇਸ਼ਾ ਝੂਠੇ ਆਂਕੜੇ ਪੇਸ਼ ਕਰਦਾ ਹੈ। 2014 ਵਿਚ ਜਦੋਂ ਅਸੀਂ ਸਰਕਾਰ ਸੰਭਾਲੀ ਤਾਂ ਸੂਬੇ ‘ਤੇ 98 ਹਜਾਰ ਕਰੋੜ ਰੁਪਏ ਦਾ ਕਰਜਾ ਸੀ ਜਦੋਂ ਕਿ ਵਿਰੋਧੀ ਪੱਖ 61 ਹਜਾਰ ਕਰੋੜ ਰੁਪਏ ਦੱਸਦਾ ਸੀ। ਜੇਕਰ ਆਂਕੜਿਅਆਂ ‘ਤੇ ਨਜਰ ਰੱਖੀ ਜਾਵੇ ਤਾਂ 2014-15 ਦੌਰਾਨ 71 ਹਜਾਰ ਕਰੋੜ ਸਰਕਾਰ ‘ਤੇ ਕਰਜਾ ਸੀ ਜਦੋਂ ਕਿ 27 ਹਜਾਰ ਕਰੋੜ ਰੁਪਏ ਕਰਜਾ ਬਿਜਲੀ ਡਿਪਾਰਟਮੈਂਟ ‘ਤੇ ਸੀ। ਇਸ 27 ਹਜਾਰ ਕਰੋੜ ਦੇ ਕਰਜੇ ਨੂੰ ਸਰਕਾਰ ਨੇ ਆਪਣੇ ਤਹਿਤ ਲੈ ਕੇ ਚੁਕਾਇਆ। ਦੋਵਾਂ ਨੂੰ ਜੋੜ ਦੇਣ ਤਾਂ 98 ਹਜਾਰ ਕਰੋੜ ਰੁਪਏ ਬਣਦੇ ਹਨ। ਇਸ ਤੋਂ ਸਾਫ ਪਤਾ ਚਲਦਾ ਹੈ ਕਿ ਵਿਰੋਧੀ ਪੱਖ ਨੇ ਕਿੰਨਾ ਗੁਮਰਾਹ ਕੀਤਾ।
ਸਥਾਨਕ ਨਿਗਮਾਂ ਦੀ ਮਜਬੂਤੀ ਲਈ ਕਿਾਸ ਫੀਸ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਥਾਨਗ ਨਿਗਮਾਂ ਦੀ ਮਜਬੂਤੀ ਦੇ ਲਈ ਵਿਕਾਸ ਫੀਸ ਜਰੂਰੀ ਹੈ। ਅੱਜ ਨਗਰ ਨਿਗਮ, ਨਗਰ ਪਾਲਿਕਾ, ਪੰਚਾਇਤ ਤੇ ਨਗਰ ਪਰਿਸ਼ਦ ਦੀ ਆਮਦਨੀ ਵਧਾਉਣ ਦੀ ਜਰੂਰਤ ਹੈ, ਇਸ ਤੋਂ ਇੰਨ੍ਹਾ ਖੇਤਰਾਂ ਵਿਚ ਵਿਵਸਥਾ ਚੰਗੀ ਹੋਵੇਗੀ। ਵਿਕਾਸ ਫੀਸ 2018 ਵਿਚ ਵਧਾਇਆ ਗਿਆ ਸੀ, ਜੋ 500 ਰੁਪਏ ਪ੍ਰਤੀ ਮੀਟਰ ਜਾਂ ਰਜਿਸਟਰੀ ਦਾ 5 ਫੀਸਦੀ ਜੋ ਵੀ ਵੱਧ ਹੋਵੇਗਾ ਉਹ ਲਿਆ ਜਾਣਾ ਤੈਅ ਹੋਇਆ ਸੀ। ਵਿਰੋਧੀ ਪੱਖ ਇਸ ਨੂੰ ਕਰੋੜਾਂ ਰੁਪਏ ਲੈਣ ਦਾ ਮੁੱਦਾ ਬਣਿਆ ਰਿਹਾ ਹੈ ਦਜੋਂ ਕਿ ਇਹ ਗੁਰੂਗ੍ਰਾਮ ਅਤੇ ਪੰਚਕੂਲਾ ਵਰਗੇ ਵੱਡੇ ਸ਼ਹਿਰਾਂ ਵਿਚ ਜਰੂਰ ਵੱਧ ਹੋ ਸਕਦਾ ਹੈ ਪਰ ਛੋਟੇ ਸ਼ਹਿਰਾਂ ਵਿਚ ਤਾਂ ਬਹੁਤ ਹੀ ਘੱਟ ਹੈ। ਜਨਤਾ ਵੱਲੋਂ ਦਿੱਤਾ ਗਿਆ ਇਹ ਫੀਸ ਉਨ੍ਹਾ ਦੇ ਹੀ ਵਿਕਾਸ ‘ਤੇ ਖਰਚ ਕੀਤਾ ਜਾਂਦਾ ਹੈ।
ਖਤਰੇ ਦਾ ਮੁਲਾਂਕਨ ਕਰ ਕੇ ਹੀ ਦਿੱਤੀ ਜਾਂਦੀ ਹੈ ਜੈਡ ਸੁਰੱਖਿਆ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਇਕ ਸੁਆਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਗੁਰਮੀਤ ਰਾਮ ਰਹੀਮ ਨੂੰ ਜੈਡ ਸੁਰੱਖਿਆ ਖਤਰੇ ਦਾ ਮੁਲਾਂਕਨ ਕਰਨ ਦੇ ਬਾਅਦ ਦਿੱਤੀ ਗਈ ਹੈ। ਕਿਸੇ ਵੀ ਕੈਦੀ ਜਾਂ ਬਾਹਰੀ ਵਿਅਕਤੀ ਨੂੰ ਸੁਰੱਖਿਆ ਪ੍ਰਦਾਨ ਕਰਨਾ ਸਰਕਾਰ ਦੀ ਜਿਮੇਵਾਰੀ ਹੈ। ਗੁਰਮੀਤ ਰਾਮ ਰਹੀਮ ਫਰਲੋ ‘ਤੇ ਬਾਹਰ ਹੈ, ਕੁੱਝ ਇਟਪੁੱਟ ਦੇ ਆਧਾਰ ‘ਤੇ ਹੀ ਉਸ ਨੂੰ ਜੈਡ ਸੁਰੱਖਿਆ ਦਿੱਤੀ ਗਈ ਹੈ। ਇਕ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਨਿਜੀ ਖੇਤਰ ਵਿਚ ਹਰਿਆਣਾ ਦੇ ਨੌਜੁਆਨਾਂ ਨੂੰ 75 ਫੀਸਦੀ ਰਾਖਵਾਂ ਦਿੱਤੇ ਜਾਣ ਦੇ ਕਾਨੂੰ ਦੇ ਬਾਅਦ ਕੁੱਝ ਉਦਯੋਗਾਂ ਨੇ ਡੋਮੀਸਾਇਲ ਦਾਮਾਮਲਾ ਚੁਕਿਆ ਸੀ। ਇਸ ਦੇ ਬਾਅਦ ਹਰਿਆਣਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜੋ ਵਿਅਕਤੀ 5 ਸਾਲ ਤੋਂ ਹਰਿਆਣਾ ਵਿਚ ਰਹਿ ਰਿਹਾ ਹੈ, ਉਸ ਨੂੰ ਸੂਬੇ ਦਾ ਡੋਮੀਸਾਇਲ ਜਾਰੀ ਕੀਤਾ ਜਾਵੇਗਾ।
ਰੇਵੇਨਿਯੂ ਕਲੈਕਸ਼ਨ ਦੇ ਲਈ ਹਰ ਵਿਭਾਗ ਵਿਚ ਬਣੇ ਰਿਕਵਰੀ ਸੈਲ – ਗਿਆਨ ਚੰਦ
ਹਹਰਿਆਣਾ ਵਿਧਾਨਸਭਾ ਸਪੀਕਰ ਗਿਆਨਚੰਦ ਗੁਪਤਾ ਨੇ ਕਿਹਾ ਕਿ ਹਰ ਵਿਭਾਗ ਦਾ ਆਡਿਟ ਦੂਜੇ ਵਿਭਾਗਾਂ ਵੱਲੋਂ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਗੜਬੜੀਆਂ ਨੂੰ ਰੋਕਿਆ ਜਾ ਸਕਦਾ ਹੈ। ਇਸ ਦੇ ਨਾਲ-ਨਾਲ ਰੇਵੇਨਿਯੂ ਕਲੈਕਸ਼ਨ ਦੇ ਲਈ ਹਰ ਵਿਭਾਗ ਵਿਚ ਇਕ ਰਿਕਵਰੀ ਸੈਲ ਵੀ ਬਣਾਇਆ ਜਾਣਾ ਚਾਹੀਦਾ ਹੈ। ਇਸ ਨਾਲ ਵਿੱਤ ਵਿਭਾਗ ਮਜਬੂਤ ਹੋਵੇਗਾ ਅਤੇ ਸੂਬੇ ਦੀ ਵਿੱਤੀ ਸਥਿਤੀ ਹੋਰ ਮਜਬੂਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਮੈਟਰੋਪੋਲੀਟਨ ਸਿਟੀ ਐਲਾਨ ਹੋਣ ‘ਤੇ ਪੰਚਕੂਲਾ ਵਿਚ ਵਿਕਾਸ ਕੰਮਾਂ ਦੀ ਝੜੀ ਲਗ ਗਈ ਹੈ। ਇਸੀ ਕੜੀ ਵਿਚ ਇਹ ਵਿੱਤ ਭਵਨ ਇੱਥੇ ਬਣਾਇਆ ਜਾ ਰਿਹਾ ਹੈ। ਪੰਚਕੂਲਾ ਦੇ ਲਈ ਇਹ ਖੁਸ਼ੀ ਦਾ ਦਿਨ ਹੈ।
ਸੀਐਮ ਨੇ ਬਦਲੀ ਸੂਬੇ ਦੇ ਵਿਕਾਸ ਦੀ ਦਿਸ਼ਾ – ਰਤਨ ਲਾਲ ਕਟਾਰਿਆ
ਅੰਬਾਲਾ ਦੇ ਸਾਂਸਦ ਰਤਨ ਲਾਲ ਕਟਾਰਿਆ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ 7 ਸਾਲ ਚਿ ਸੂਬੇ ਦਾ ਸਮੂਚਾ ਵਿਕਾਸ ਕਰ ਨਵੇਂ ਰਿਕਾਰਡ ਸਥਾਪਿਤ ਕੀਤੇ ਹਨ। ਉਨ੍ਹਾਂ ਨੇ ਸਰਕਾਰ ਦੇ ਵਿੱਤ ਪ੍ਰਬੰਧਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪਿਛਲੇ ਦਿਨਾਂ ਕੇਂਦਰੀ ਵਿੱਤ ਮੰਤਰੀ ਨੇ ਵੀ ਹਰਿਆਣਾ ਦੇ ਵਿੱਤ ਪ੍ਰਬੰਧਨ ਦੀ ਤਾਰੀਫ ਕੀਤੀ। ਸੰਸਦ ਵਿਚ ਵੀ ਜਦੋਂ ਪ੍ਰਧਾਨ ਮੰਤਰੀ ਹਰਿਆਣਾ ਦੀਆਂ ਯੋਜਨਾਵਾਂ ਦਾ ਜਿਕਰ ਕਰਦੇ ਹਨ ਤਾਂ ਉਹ ਮਾਣ ਮਹਿਸੂਸ ਕਰਦੇ ਹਨ। ਸੀਐਮ ਮੋਨਹਰ ਲਾਲ ਨੇ ਸੂਬੇ ਦੇ ਵਿਕਾਸ ਦੀ ਦਿਸ਼ਾ ਬਦਲ ਦਿੱਤੀ ਹੈ।
ਤਿੰਨ ਦਿਸ਼ਾਵਾਂ ਵਿਚ ਹੋ ਰਿਹਾ ਵਿਕਾਸ – ਟੀਵੀਐਸਐਨ ਪ੍ਰਸਾਦ
ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਤਿੰਨ ਦਿਸ਼ਾਵਾਂ ਤੋਂ ਸੂਬੇ ਦੇ ਿਵਕਾਸ ਨੂੰ ਅੱਗੇ ਵਧਾ ਰਹੇ ਹਨ। ਅੰਤੋਂਦੇਯ ਤੋਂ ਪੇ੍ਰਰਿਤ ਜਨ ਭਲਾਈਕਾਰੀ ਯੋਜਨਾਵਾਂ ਲਾਗੂ ਕਰਨ ਦਾ ਕੰਮ ਕਰ ਰਹੇ ਹਨ। ਇਸ ਦੇ ਨਾਲ-ਨਾਲ ਬੁਨਿਆਦੀ ਢਾਂਚਾ ਤਿਆਰ ਕਰਨ ਅਤੇ ਬੁਨਿਆਦੀ ਬਦਲਾਅ ਲਿਆਉਣ ਦੀ ਦਿਸ਼ਾ ਵਿਚ ਅੱਗੇ ਵੱਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਤਿੰਨੋਂ ਮੁੱਖ ਮੰਤਰੀ ਦੇ ਆਰਥਕ ਵਿਜਨ ਹਨ। ਇਸੀ ਕੜੀ ਵਿਚ ਸੂਬੇ ਦੇ ਵਿੱਤ ਭਵਨ ਦਾ ਨਿਰਮਾਣ ਕੀਤਾ ਜਾ ਰਿਹਾ ਹੈ। 80 ਕਰੋੜ ਦੀ ਲਾਗਤ ਨਾਲ ਬਨਣ ਵਾਲੇ ਇਸ ਭਵਨ ਵਿਚ ਵਿੱਤ ਵਿਭਾਗ ਦੇ ਸਾਰੇ ਵੱਖ-ਵੱਖ ਬ੍ਰਾਂਚਾਂ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਇਸ ਦੀ ਗ੍ਰੀਨ ਬਿਲਡਿੰਗ ਦੂਜਿਆਂ ਦੇ ਲਈ ਪੇ੍ਰਰਣਾ ਬਣੇਗੀ। ਉਨ੍ਹਾਂ ਦੇ ਵਿਭਾਗ ਦਾ ਅਗਲਾ ਵਿਜਨ ਹਰ ਜਿਲ੍ਹੇ ਵਿਚ ਇਕ ਵਿੱਤ ਭਵਨ ਬਨਾਉਣਾ ਹੈ।

