ਪੰਜਾਬਪਟਿਆਲਾ

ਪੰਜਾਬੀ ਵਰਸਿਟੀ ਦੀਆਂ ਐਥਲੀਟਾਂ ਨੇ ਦਰਜ ਕੀਤੀ ਇਕ ਹੋਰ ਜਿੱਤ

ਰਿਲੇਅ ਟੀਮ ਮੁਕਾਬਲਿਆਂ ਵਿਚ ਨੇ ਜਿੱਤਿਆ ਗੋਲਡ

ਪਟਿਆਲਾ 24 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ): ਕਿੱਟ ਯੂਨੀਵਰਸਿਟੀ, ਭੂਵਨੇਸ਼ਵਰ ਵੱਲੋਂ ਮਿਤੀ 21 ਤੋਂ 24 ਫਰਵਰੀ, 2022 ਤੱਕ ਆਯੋਜਿਤ ਕਰਵਾਈ ਗਈ ਆਲ ਇੰਡੀਆ ਇੰਟਰ ਯੂਨੀਵਰਸਿਟੀ ਐਥਲੈਟਿਕਸ ਮਹਿਲਾ ਮੁਕਾਬਲਿਆਂ ਵਿਚ ਪੰਜਾਬੀ ਯੂਨੀਵਰਸਿਟੀ ਦੀਆਂ ਐਥਲੀਟਾਂ ਨੇ 4X400ਮੀਟਰ ਰਿਲੇਅ ਮੁਕਾਬਲਿਆਂ ਵਿਚ ਗੋਲਡ ਮੈਡਲ ਹਾਸਲ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਾਇਰੈਕਟਰ ਸਪੋਰਟਸ ਡਾ. ਗੁਰਦੀਪ ਕੌਰ ਰੰਧਾਵਾ ਨੇ ਦੱਸਿਆ ਕਿ ਐਥਲੀਟ ਸਿਮਰਨਜੀਤ ਕੌਰ, ਮਨੀਸ਼ਾ ਕੁਸ਼ਵਾਹਾ, ਸਿਮਰਨਦੀਪ ਕੌਰ, ਕਿਰਨਜੋਤ ਕੌਰ ਅਤੇ ਤਨਵੀਰ ਕੌਰ ਤੇ ਅਧਾਰਤ ਪੰਜਾਬੀ ਯੂਨੀਵਰਸਿਟੀ ਦੀ ਉਕਤ ਟੀਮ ਨੇ 3:46.72 ਸੈਕਿੰਡ ਦਾ ਸਮਾਂ ਲੈ ਕੇ ਪਹਿਲੇ ਸਥਾਨ ਤੇ ਰਹਿਣ ਦਾ ਮਾਣ ਪ੍ਰਾਪਤ ਕੀਤਾ।

ਮਾਣਯੋਗ ਵਾਈਸ ਚਾਂਸਲਰ ਪ੍ਰੋ. ਅਰਵਿੰਦ ਅਤੇ ਡਾਇਰੈਕਟਰ ਸਪੋਰਟਸ ਡਾ. ਗੁਰਦੀਪ ਕੌਰ ਰੰਧਾਵਾ ਵੱਲੋਂ ਖਿਡਾਰਣਾਂ ਕੋਚ ਸ. ਧਰਮਿੰਦਰਪਾਲ ਸਿੰਘ, ਸ. ਹਰਭਜਨ ਸਿੰਘ ਸੰਧੂ, ਸ. ਗੁਰਦੇਵ ਸਿੰਘ, ਅਤੇ ਮੈਨਜਰ ਮਿਸ ਭੁਪਿੰਦਰ ਕੌਰ ਨੂੰ ਵਿਸ਼ੇਸ਼ ਤੌਰ ਤੇ ਮੁਬਾਰਕਬਾਦ ਦਿੱਤੀ। ਵਿਭਾਗ ਦੇ ਸਹਾਇਕ ਡਾਇਰੈਕਟਰ ਸ਼੍ਰੀਮਤੀ ਮਹਿੰਦਰਪਾਲ ਕੌਰ ਤੇ ਡਾ. ਦਲਬੀਰ ਸਿੰਘ ਅਤੇ ਸਮੂਹ ਖੇਡ ਵਿਭਾਗ ਵੱਲੋਂ ਜੇਤੂ ਖਿਡਾਰਣਾਂ ਅਤੇ ਟੀਮ ਆਫੀਸੀਅਲਜ਼ ਨੂੰ ਵਧਾਈ ਦਿੱਤੀ ਗਈ।

Leave a Reply

Your email address will not be published. Required fields are marked *