ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਵੱਲੋਂ ਮੈਨੇਜਰ ਸਾਹਿਬਾਨ ਸਨਮਾਨਤ
ਗੁਰਦੁਆਰਾ ਅਜਾਪਾਲ ਵਿਖੇ ਸੰਦੀਪ ਸਿੰਘ ਕਲੌਤਾ ਨੇ ਸੰਭਾਲਿਆ ਕਾਰਜਭਾਰ
ਨਾਭਾ 25 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼ੋ੍ਰਮਣੀ ਕਮੇਟੀ ਪ੍ਰਬੰਧ ਅਧੀਨ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਵਿਖੇ ਨਵ ਨਿਯੁਕਤ ਮੈਨੇਜਰ ਸੰਦੀਪ ਸਿੰਘ ਕਲੌਤਾ ਦੇ ਕਾਰਜਭਾਰ ਸੰਭਾਲਣ ਮੌਕੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਜੀ ਆਇਆ ਆਖਿਆ, ਉਥੇ ਹੀ ਮੈਨੇਜਰ ਗੁਰਬਚਨ ਸਿੰਘ ਨੂੰ ਰਲੀਵ ਕਰਨ ਮੌਕੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਪ੍ਰੋ. ਬਡੂੰਗਰ ਨੇ ਕਿਹਾ ਕਿ ਗੁਰਦੁਆਰਾ ਪ੍ਰਬੰਧ ਨੂੰ ਸੁਚਾਰੂ ਰੱਖਣ ਵਿਚ ਮੈਨੇਜਰ ਸਾਹਿਬਾਨ ਦੀ ਭੂਮਿਕਾ ਸ਼ਲਾਘਾਯੋਗ ਰਹਿੰਦੀ ਹੈ।
ਇਸ ਮੌਕੇ ਦੋਵੇਂ ਮੈਨੇਜਰ ਸਾਹਿਬਾਨ ਨੂੰ ਸਿਰੋਪਾਓ ਭੇਂਟ ਕੀਤਾ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ, ਗਿਆਨੀ ਰਾਜਿੰਦਰਪਾਲ ਸਿੰਘ, ਮੈਨੇਜਰ ਭਗਵੰਤ ਸਿੰਘ ਧੰਗੇੜਾ, ਗਿਆਨੀ ਫੂਲਾ ਸਿੰਘ, ਐਡੀ. ਮੈਨੇ. ਕਰਨੈਲ ਸਿੰਘ, ਗੁਰਦੀਪ ਸਿੰਘ ਆਦਿ ਸਖਸ਼ੀਅਤਾਂ ਹਾਜ਼ਰ ਸਨ। (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ)

