ਦੇਸ਼-ਵਿਦੇਸ਼ਪੰਜਾਬ

ਰੂਸੀ ਫੌਜ ਯੂਕਰੇਨ ਦੀ ਰਾਜਧਾਨੀ ਕੀਵ ਤੋਂ ਮਹਿਜ 3 ਮੀਲ ਦੂਰ

ਯੂਕਰੇਨ ਵੱਲੋਂ ਹੁਣ ਤੱਕ 137 ਮੌਤਾਂ ਦੀ ਪੁਸ਼ਟੀ

ਕੀਵ (ਯੂਕਰੇਨ), 25 ਫਰਵਰੀ (ਮਧੂਸਾਰ ਬਿਊਰੋ) ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਇਕ ਦਿਨ ਬਾਅਦ ਸੁੱਕਰਵਾਰ ਨੂੰ ਰਾਜਧਾਨੀ ਕੀਵ ’ਚ ਕਈ ਧਮਾਕਿਆਂ ਦੀ ਆਵਾਜ ਸੁਣਾਈ ਦਿੱਤੀ। ਇਸ ਦੌਰਾਨ ਯੂਕਰੇਨ ਦੀਆਂ ਫੌਜਾਂ ਨੇ ਕਿਹਾ ਹੈ ਕਿ ਰੂਸੀ ਫੌਜ ਰਾਜਧਾਨੀ ਕੀਵ ਤੋਂ ਸਿਰਫ ਤਿੰਨ ਮੀਰ ਦੂਰ ਦੇਖੀਆਂ ਗਈਆਂ ਹਨ। ਰੂਸੀ ਫੌਜਾਂ ਨੇ ਦੂਜੇ ਦਿਨ ਵੀ ਆਪਣੇ ਹਮਲੇ ਜਾਰੀ ਰੱਖੇ। ਯੂਕਰੇਨ ਦੇ ਰਾਸਟਰਪਤੀ ਵੋਲੋਦੀਮੀਰ ਜੇਲੇਂਸਕੀ ਨੇ ਕਿਹਾ ਹੈ ਕਿ ਰੂਸ ਦੇ ਹਮਲੇ ਵਿੱਚ ਹੁਣ ਤੱਕ 137 ਨਾਗਰਿਕ ਅਤੇ ਫੌਜੀ ਜਵਾਨ ਮਾਰੇ ਗਏ ਹਨ। ਸਹਿਰਾਂ ਅਤੇ ਫੌਜੀ ਠਿਕਾਣਿਆਂ ‘ਤੇ ਹਵਾਈ ਹਮਲਿਆਂ ਤੋਂ ਬਾਅਦ ਰੂਸੀ ਫੌਜੀ ਟੁਕੜੀਆਂ ਯੂਕਰੇਨ ਦੇ ਸਭ ਤੋਂ ਵੱਡੇ ਸਹਿਰ ਕੀਵ ਵੱਲ ਵਧ ਰਹੀਆਂ ਹਨ।

Leave a Reply

Your email address will not be published. Required fields are marked *