ਰੂਸ ਵੱਲੋਂ ਹਮਲੇ ਜਾਰੀ, ਫੌਜ ਨੇ ਯੂਕ੍ਰੇਨ ਦੇ ਕੁਝ ਸਹਿਰਾਂ ’ਤੇ ਕੀਤਾ ਕਬਜਾ
ਕੀਵ/ਪੈਰਿਸ (ਮਧੂਸਾਰ ਬਿਊਰੋ) ਯੂਕ੍ਰੇਨ ਦੀ ਰਾਜਧਾਨੀ ਕੀਵ ’ਚ ਸੁੱਕਰਵਾਰ ਨੂੰ ਇਕ ਰਾਕੇਟ ਇਕ ਬਹੁ-ਮੰਜ?ਿਲਾ ਅਪਾਰਟਮੈਂਟ ਨਾਲ ਟਕਰਾਇਆ, ਜਿਸ ਨਾਲ ਇਮਾਰਤ ਨੂੰ ਅੱਗ ਲੱਗ ਗਈ ਤੇ ਘੱਟੋ-ਘੱਟ ਤਿੰਨ ਲੋਕ ਜਖਮੀ ਹੋ ਗਏ। ਕੀਵ ਦੇ ਮੇਅਰ ਵਿਟਾਲੀ ਕਲਿਚਸਕੋ ਨੇ ਇਹ ਜਾਣਕਾਰੀ ਦਿੱਤੀ। ਸੁੱਕਰਵਾਰ ਨੂੰ ਕੀਵ ’ਚ ਦਾਖਲ ਹੋਣ ਦੀ ਕੋਸ?ਿਸ ਕਰ ਰਹੇ ਰੂਸੀ ਫੌਜੀ ਸੁਮੀ ਸਹਿਰ ’ਚ ਦਾਖਲ ਹੋ ਗਏ, ਜੋ ਯੂਕਰੇਨ ਦੀ ਰਾਜਧਾਨੀ ਵੱਲ ਜਾਣ ਵਾਲੇ ਹਾਈਵੇਅ ’ਤੇ ਸਥਿਤ ਹੈ। ਖੇਤਰੀ ਗਵਰਨਰ ਦਿਮਿਤਰੋ ਜ?ਿਵਿਟਸਕੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ, ‘‘ਸੂਮੀ ਤੋਂ ਮਿਲਟਰੀ ਵਾਹਨ ਕੀਵ ਵੱਲ ਵਧ ਰਹੇ ਹਨ। ਬਹੁਤ ਸਾਰੇ ਵਾਹਨ ਪੱਛਮ ਵੱਲ ਲੰਘ ਗਏ ਹਨ।’’ ਜ?ਿਵਿਟਸਕੀ ਮੁਤਾਬਕ ਰੂਸੀ ਬਲਾਂ ਨੇ ਉੱਤਰ-ਪੂਰਬੀ ਸਹਿਰ ਕੋਨੋਟੋਪ ’ਤੇ ਵੀ ਕਬਜਾ ਕਰ ਲਿਆ ਹੈ। ਉਸਨੇ ਇਲਾਕਾ ਨਿਵਾਸੀਆਂ ਨੂੰ ਰੂਸੀ ਫੌਜ ਦਾ ਟਾਕਰਾ ਕਰਨ ਦੀ ਅਪੀਲ ਕੀਤੀ।
ਯੂਕ੍ਰੇਨ ਦੇ ਰਾਸਟਰਪਤੀ ਵੋਲੋਦੀਮੀਰ ਜੇਲੇਂਸਕੀ ਨੇ ਕਿਹਾ ਕਿ ਰੂਸੀ ਫੌਜ ਦਾ ਇਹ ਦਾਅਵਾ ’ਝੂਠਾ’ ਹੈ ਕਿ ਉਹ ਰਿਹਾਇਸੀ ਖੇਤਰਾਂ ਨੂੰ ਨਿਸਾਨਾ ਨਹੀਂ ਬਣਾ ਰਹੀ। ਉਨ੍ਹਾਂ ਕਿਹਾ ਕਿ ਯੂਕ੍ਰੇਨ ’ਚ ਫੌਜੀ ਅਤੇ ਰਿਹਾਇਸੀ ਖੇਤਰ ਦੋਵੇਂ ਹੀ ਰੂਸੀ ਹਮਲਿਆਂ ਦਾ ਸਾਹਮਣਾ ਕਰ ਰਹੇ ਹਨ। ਇਸ ਦੌਰਾਨ ਫਰਾਂਸ ਦੇ ਰਾਸਟਰਪਤੀ ਇਮੈਨੁਅਲ ਮੈਕਰੋਨ ਨੇ ਸੁੱਕਰਵਾਰ ਕਿਹਾ ਕਿ ਫਰਾਂਸ ਤੇ ਉਸ ਦੇ ਯੂਰਪੀ ਸਹਿਯੋਗੀਆਂ ਨੇ ਫੌਜੀ, ਊਰਜਾ, ਵਿੱਤ ਸਮੇਤ ਹੋਰ ਖੇਤਰਾਂ ਨਾਲ ਜੁੜੇ ਰੂਸੀ ਨਾਗਰਿਕਾਂ ਤੇ ਕੰਪਨੀਆਂ ’ਤੇ ਪਾਬੰਦੀਆਂ ਲਗਾ ਕੇ ਮਾਸਕੋ ’ਤੇ ’ਬਹੁਤ ਸਖਤ ਵਾਰ’ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਬੰਦੀਆਂ ਨਾਲ ਜੁੜੇ ਕਾਨੂੰਨੀ ਖਰੜੇ ਨੂੰ ਅੰਤਿਮ ਰੂਪ ਦੇ ਕੇ ਉਸ ਨੂੰ ਯੂਰਪੀਅਨ ਯੂਨੀਅਨ ਦੇ ਵਿਦੇਸ ਮੰਤਰੀਆਂ ਦੀ ਮਨਜੂਰੀ ਲਈ ਪੇਸ਼ ਕੀਤਾ ਜਾਵੇਗਾ। ਮੈਕਰੋਨ ਨੇ ਇਹ ਵੀ ਕਿਹਾ ਕਿ ਯੂਰਪੀ ਸੰਘ ਨੇ ਯੂਕਰੇਨ ਨੂੰ ਆਰਥਿਕ ਸਹਾਇਤਾ ਵਜੋਂ 1.5 ਅਰਬ ਯੂਰੋ (ਲੱਗਭਗ 1.68 ਅਰਬ ਡਾਲਰ) ਦੇਣ ਦਾ ਫੈਸਲਾ ਕੀਤਾ ਹੈ। ਫਰਾਂਸ ਦੇ ਰਾਸਟਰਪਤੀ ਨੇ ਯੂਕਰੇਨ ’ਤੇ ਰੂਸ ਦੇ ਫੌਜੀ ਹਮਲੇ ’ਚ ਬੇਲਾਰੂਸ ਦੀ ਸਰਕਾਰ ਨੂੰ ਵੀ ਭਾਈਵਲ ਕਰਾਰ ਦਿੱਤਾ।

