ਯੂਕ੍ਰੇਨ ਨੇ ਸਾਰੇ ਬੰਦਰਗਾਹ, ਹਵਾਈ ਖੇਤਰ ਕੀਤੇ ਬੰਦ
ਕੀਵ (ਮਧੂਸਾਰ ਬਿਊਰੋ) ਯੂਕ੍ਰੇਨ ਵਿੱਚ ਸੜਕਾਂ ’ਤੇ ਆਮ ਵਾਹਨਾਂ ਦੀ ਆਵਾਜਾਈ ਚਾਲੂ ਹੈ, ਜਦੋਂ ਕਿ ਦੇਸ ਵਿੱਚ ਬੰਦਰਗਾਹਾਂ ਅਤੇ ਹਵਾਈ ਖੇਤਰ ਬੰਦ ਕਰ ਦਿੱਤੇ ਗਏ ਹਨ। ਯੂਕ੍ਰੇਨ ਦੇ ਰਾਸਟਰਪਤੀ ਦਫਤਰ ਨੇ ਸੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।ਰਾਸਟਰਪਤੀ ਵੋਲੋਡੀਮਰ ਜੇਲੇਨਸਕੀ ਦੇ ਪ੍ਰਮੁੱਖ ਸਲਾਹਕਾਰ ਮਿਖਾਇਲ ਪੋਡੋਲਿਆਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ ਵਿੱਚ ਸੜਕਾਂ ਅਤੇ ਮੁੱਖ ਹਾਈਵੇਅ ਸੁਚਾਰੂ ਢੰਗ ਨਾਲ ਖੁੱਲ੍ਹੇ ਹੋਏ ਹਨ।
ਬਿਨਾਂ ਸੱਕ ਕੁਝ ਮਾਰਗਾਂ ’ਤੇ ਟ੍ਰੈਫਿਕ ਜਾਮ ਹੈ ਕਿਉਂਕਿ ਬਦਕਿਸਮਤੀ ਨਾਲ ਹਫੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਹੈ ਪਰ ਦੇਸ ਦੀਆਂ ਸਾਰੀਆਂ ਬੰਦਰਗਾਹਾਂ, ਹਵਾਈ ਮਾਰਗਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਬੇਸੱਕ ਵਪਾਰਕ ਬੈਂਕ ਬੰਦ ਹਨ ਪਰ ਜਨਤਕ ਖੇਤਰ ਦੇ ਬੈਂਕ ਕੰਮ ਕਰ ਰਹੇ ਹਨ। ਬੈਂਕ ਸਾਖਾਵਾਂ ਸਿਰਫ ਉਨ੍ਹਾਂ ਖੇਤਰਾਂ ਵਿੱਚ ਬੰਦ ਹਨ ਜਿੱਥੇ ਫੌਜੀ ਕਾਰਵਾਈਆਂ ਚੱਲ ਰਹੀਆਂ ਹਨ। ਉਹਨਾਂ ਨੇ ਦੱਸਿਆ ਕਿ ਰਾਸਟਰਪਤੀ ਜੇਲੇਂਸਕੀ ਰਾਜਧਾਨੀ ਕੀਵ ਵਿੱਚ ਮੌਜੂਦ ਹਨ।

