ਯੂਕ੍ਰੇਨ ਵੱਲੋਂ ਗੱਲਬਾਤ ਦੇ ਪ੍ਰਸਤਾਵ ਤੇ ਰੂਸ ਤਿਆਰ, ਪੁਤਿਨ ਭੇਜਣਗੇ ਵਫਦ
ਕੀਵ (ਮਧੂਸਾਰ ਬਿਊਰੋ) -ਰੂਸ ਨੇ ਯੂਕ੍ਰੇਨ ਖ?ਿਲਾਫ ਹਮਲਾ ਬੋਲ ਦਿੱਤਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਲੋਂ ਫੌਜੀ ਕਾਰਵਾਈ ਦੇ ਐਲਾਨ ਮਗਰੋਂ ਕਈ ਥਾਂ ਧਮਾਕੇ ਸੁਣੇ ਗਏ। ਰੂਸ ਨੇ ਯੂਕ੍ਰੇਨ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਅਜੇ ਤੱਕ ਕਈ ਫੌਜੀਆਂ ਦੀ ਮੌਤ ਵੀ ਹੋ ਚੁੱਕੀ ਹੈ। ਹੁਣ ਇਸ ਤਬਾਹੀ ਤੋਂ ਬਾਅਦ ਰੂਸ ਫ?ਿਰ ਤੋਂ ਗੱਲਬਾਤ ਕਰਨ ਲਈ ਤਿਆਰ ਹੋ ਗਿਆ ਹੈ। ਉਥੇ ਦੇ ਵਿਦੇਸ਼ ਮੰਤਰੀ ਨੇ ਸਾਫ ਕਰ ਦਿੱਤਾ ਹੈ ਕਿ ਜੇਕਰ ਯੂਕ੍ਰੇਨ ਦੇ ਫੌਜੀ ਆਪਣੇ ਹਥਿਆਰ ਸੁੱਟ ਦੇਣਗੇ ਤਾਂ ਗੱਲਬਾਤੀ ਫਿਰ ਤੋਂ ਕੀਤੀ ਜਾ ਸਕਦੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਕ ਵਫਦ ਗੱਲਬਾਤ ਲਈ ਯੂਕ੍ਰੇਨ ਭੇਜਣਗੇ।
ਜ?ਿਕਰਯੋਗ ਹੈ ਕਿ ਰੂਸ ਦੇ ਇਕ ਚੋਟੀ ਦੇ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਯੂਕ੍ਰੇਨ ’ਚ ਸਥਿਤ ਚੇਰਨੋਬਿਲ ਪ੍ਰਮਾਣੂ ਪਲਾਂਟ ’ਤੇ ਕੰਮ ਆਮ ਚੱਲ ਰਿਹਾ ਹੈ ਅਤੇ ਸਟੇਸ਼ਨ ’ਤੇ ਰੇਡੀਏਸ਼ਨ ਦੀ ਸਥਿਤੀ ’ਤੇ ਨਜਰ ਰੱਖੀ ਜਾ ਰਹੀ ਹੈ। ਇਸ ਤੋਂ ਇਕ ਦਿਨ ਪਹਿਲਾਂ ਪਲਾਂਟ ’ਤੇ ਤਾਇਨਾਤ ਯੂਕ੍ਰੇਨੀ ਫੌਜੀਆਂ ਦੇ ਨਾਲ ਭਿਆਨਕ ਸੰਘਰਸ਼ ਤੋਂ ਬਾਅਦ ਰੂਸੀ ਫੌਜੀਆਂ ਨੇ ਇਸ ’ਤੇ ਕਬਜਾ ਕਰ ਲਿਆ ਸੀ। ਇਸ ਪਲਾਂਟ ’ਚ 1986 ’ਚ ਹੋਈ ਦੁਨੀਆ ਦੀ ਸਭ ਤੋਂ ਭੈੜੀ ਪ੍ਰਮਾਣੂ ਤ੍ਰਾਸਦੀ ਤੋਂ ਬਾਅਦ ਤੋਂ ਹੀ ਪ੍ਰਮਾਣੂ ਰੇਡੀਏਸ਼ਨ ਲੀਕ ਹੋ ਰਿਹਾ ਹੈ।

