ਸੀਪੀਆਰ ਫਸਟ ਏਡ ਦੀ ਟ੍ਰੇਨਿੰਗ ਸੱਭ ਲਈ ਮਹੱਤਤਪੂਰਨ : ਵਾਇਸ ਚਾਂਸਲਰ ਡਾ ਅਰਵਿੰਦ
ਪਟਿਆਲਾ 26 ਫਰਵਰੀ:(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਭਾਰਤ ਦੀ ਆਜ਼ਾਦੀ ਦੇ 75ਵੇ ਸਾਲਾਂ ਦੇ ਮਹਾਨ ਉਤਸਵ ਨੂੰ ਸਮਰਪਿਤ ਪੰਜਾਬੀ ਯੂਨੀਵਰਸਿਟੀ ਵਿਖੇ ਚਲ ਰਹੇ ਸਾਇੰਸ ਵਿਗਿਆਨ ਸਪਤਾਹ ਮੇਲੇ ਦੌਰਾਨ ਫਸਟ ਏਡ ਸੇਫਟੀ ਸਿਹਤ ਮਿਸ਼ਨ ਦੇ ਚੀਫ ਟਰੇਨਰ ਅਤੇ ਰੈੱਡ ਕਰਾਸ ਦੇ ਸੇਵਾਮੁਕਤ ਜਿਲਾਂ ਟ੍ਰੇਨਿੰਗ ਅਫਸਰ ਸ੍ਰੀ ਕਾਕਾ ਰਾਮ ਵਰਮਾ ਵਲੋਂ ਸੀਨੀਅਰ ਸੈਕੰਡਰੀ ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਦੇ ਬੱਚਿਆਂ ਦੀ ਮਦਦ ਨਾਲ ਪ੍ਰਿੰਸੀਪਲ ਬਲਵਿੰਦਰ ਕੌਰ ਜੀ ਦੀ ਅਗਵਾਈ ਹੇਠ ਫਸਟ ਏਡ ਸੀ ਪੀ ਆਰ ਬਣਾਉਟੀ ਸਾਹ ਕਿਰਿਆ ਦੇ ਪ੍ਰਦਰਸ਼ਨ ਕੀਤੇ। ਵਾਇਸ ਚਾਂਸਲਰ ਡਾ ਅਰਵਿੰਦ ਜੀ ਨੇ ਇਸ ਪ੍ਰਦਰਸ਼ਨ ਨੂੰ ਵਿਸ਼ੇਸ ਤੌਰ ਤੇ ਦੇਖਿਆਂ ਅਤੇ ਕਿਹਾ ਕਿ ਹਰੇਕ ਵਿਦਿਆਰਥੀ ਅਧਿਆਪਕ ਕਰਮਚਾਰੀ ਨੂੰ ਫਸਟ ਏਡ ਸੀ ਪੀ ਆਰ ਬਣਾਉਟੀ ਸਾਹ ਕਿਰਿਆ ਜਖਮੀਆਂ ਦੀ ਸੇਵਾ ਸੰਭਾਲ ਦੀ ਟ੍ਰੇਨਿੰਗ ਜਰੂਰ ਲੈਣੀ ਚਾਹੀਦੀ ਹੈ ਤਾਂ ਜੋ ਘਰ ਦਫਤਰ ਸੜਕਾਂ ਤੇ ਕਿਸੇ ਹਾਦਸੇ ਸੰਕਟ ਸਮੇਂ ਪੀੜਤਾਂ ਦੀ ਜਾਨਾਂ ਬਚਾਉਣ ਲਈ ਪਾਸ ਖ਼ੜੇ ਨੋਜਵਾਨ ਪਰਿਵਾਰਕ ਮੈਂਬਰ ਠੀਕ ਮਦਦ ਕਰਨ।

ਡਾ ਬਲਵਿੰਦਰ ਸਿੰਘ ਸੂਚ, ਰਾਸ਼ਟਰਪਤੀ ਐਵਾਰਡੀ ਡਾ ਜਸਵਿੰਦਰ ਸਿੰਘ ਕਲਿਆਣ ਪ੍ਰਿੰਸੀਪਲ ਸੁਖਵਿੰਦਰ ਖੋਸਲਾ ਜੀ ਡਾ ਪਰਮਵੀਰ ਸਿੰਘ ਅਤੇ ਵੱਖ ਵੱਖ ਕਾਲਜਾਂ ਸਕੂਲਾਂ ਅਤੇ ਯੂਨੀਵਰਸਿਟੀ ਵਿਭਾਗਾਂ ਦੇ ਅਧਿਕਾਰੀਆਂ ਨੇ ਇਸ ਫਸਟ ਏਡ ਸੀ ਪੀ ਆਰ ਦੇ ਪ੍ਰਦਰਸ਼ਨ ਦੀ ਪ੍ਰਸੰਸਾ ਕੀਤੀ। ਸ੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਉਨਾਂ ਵਲੋਂ ਪਿਛਲੇ 40 ਸਾਲਾਂ ਤੋਂ ਇਸ ਯੂਨੀਵਰਸਿਟੀ ਅਤੇ ਸਕੂਲ ਦੇ ਵਿਦਿਆਰਥੀਆਂ ਐਨ ਐਸ ਐਸ ਵਲੰਟੀਅਰਾਂ ਤੋ ਇਲਾਵਾ ਪੁਲਿਸ ਫੈਕਟਰੀ ਕਰਮਚਾਰੀਆਂ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਫਸਟ ਏਡ ਫਾਇਰ ਸੇਫਟੀ ਰੋਡ ਸੇਫਟੀ ਸੀ ਪੀ ਆਰ ਸਿਵਲ ਡਿਫੈਂਸ ਆਫਤ ਪ੍ਰਬੰਧਨ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਜੋ ਆਪਣੇ ਪਰਿਵਾਰਕ ਮੈਂਬਰਾਂ ਸਾਥੀਆਂ ਅਤੇ ਨਾਗਰਿਕਾਂ ਨੂੰ ਸੰਕਟ ਸਮੇਂ ਮਰਨ ਤੋਂ ਬਚਾਇਆਂ ਜਾ ਸਕੇ। ਪ੍ਰਿੰਸੀਪਲ ਬਲਵਿੰਦਰ ਕੌਰ ਜੀ ਅਤੇ ਸ੍ਰੀ ਕਾਕਾ ਰਾਮ ਵਰਮਾ ਨੂੰ ਵਾਇਸ ਚਾਂਸਲਰ ਜੀ ਵਲੋਂ ਪ੍ਰਸੰਸਾ ਪੱਤਰ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਕਈ ਕਾਲਜਾਂ ਅਤੇ ਵਿਭਾਗਾਂ ਦੇ ਅਧਿਕਾਰੀਆਂ ਨੇ ਆਪਣੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਹ ਜਿੰਦਗੀ ਬਚਾਓ ਫਸਟ ਏਡ ਫਾਇਰ ਸੇਫਟੀ ਸਿਵਲ ਡਿਫੈਂਸ ਟ੍ਰੇਨਿੰਗ ਕਰਵਾਉਣ ਲਈ ਸ੍ਰੀ ਕਾਕਾ ਰਾਮ ਵਰਮਾ ਜੀ ਨੂੰ ਬੇਨਤੀ ਕੀਤੀ।

