ਪਟਿਆਲਾ

ਅੱਜ 2,678 ਨੇ ਕਰਵਾਇਆ ਕੋਵਿਡ ਟੀਕਾਕਰਨ ।

ਕੱਲ ਦਿਨ ਐਤਵਾਰ ਨੂੰ ਪੋਲਿਓ ਮੁਹਿੰਮ ਕਾਰਣ ਸੀਮਤ ਥਾਂਵਾ ਤੇਂ ਹੋਵੇਗਾ ਕੋਵਿਡ ਟੀਕਾਕਰਨ।

ਜਿਲ੍ਹੇ ਵਿੱਚ 05 ਕੋਵਿਡ ਕੇਸ ਹੋਏ ਰਿਪੋਰਟ

ਪਟਿਆਲਾ 26 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਕਿਹਾ ਅੱਜ ਜਿਲ੍ਹੇ ਵਿੱਚ 2,678 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਉਣ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 24 ਲੱਖ 46 ਹਜਾਰ 671 ਹੋ ਗਈ ਹੈ। ਅੱਜ ਵੈਕਸਿਨ ਦੀ ਬੂਸਟਰ ਡੋਜ ਲਗਵਾਉਣ ਵਾਲਿਆਂ ਦੀ ਗਿਣਤੀ 145 ਹੈ ਅਤੇ 15 ਤੋਂ 18 ਸਾਲ ਤੱਕ ਦੇ 180 ਬਾਲਗਾਂ ਵੱਲੋਂ ਵੈਕਸਿਨ ਲਗਵਾਈ ਗਈ। ਸਿਵਲ ਸਰਜਨ ਡਾ. ਸੋਢੀ ਨੇਂ ਕਿਹਾ ਕਿ ਕੱਲ 27 ਫਰਵਰੀ ਦਿਨ ਐਤਵਾਰ ਨੂੰ ਪੱਲਸ ਪੋਲਿਓ ਮੁਹਿੰਮ ਕਾਰਣ ਜਿਲ੍ਹੇ ਦੇ ਕੁਝ ਸੀਮਤ ਥਾਂਵਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਨਰਸਿੰਗ ਸਕੂਲ ਨੇੜੇ ਮਾਤਾ ਕੁਸ਼ਲਿਆ ਹਸਪਤਾਲ,ਮਾਤਾ ਕੁਸ਼ਲਿਆ ਹਸਪਤਾਲ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਨਾਭਾ ਦੇ ਸਿਵਲ ਹਸਪਤਾਲ, ਰਾਜਪੁਰਾ ਦੇ ਸਿਵਲ ਹਸਪਤਾਲ ਆਦਿ ਵਿੱਚ ਕੋਵਿਡ ਟੀਕਾਕਰਨ ਹੋਵੇਗਾ।

ਅੱਜ ਜਿਲੇ ਵਿੱਚ ਪ੍ਰਾਪਤ 1407 ਕੋਵਿਡ ਰਿਪੋਰਟਾਂ ਵਿਚੋਂ 05 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਪਟਿਆਲਾ ਸ਼ਹਿਰ ਨਾਲ 03,ਬਲਾਕ ਭਾਦਸੋਂ ਤੋਂ 01 ਅਤੇ ਬਲਾਕ ਦੁਧਨਸਾਧਾਂ ਤੋਂ 01 ਕੋਵਿਡ ਕੇਸ ਪਾਏ ਗਏ ਹਨ। ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਕੇਸਾਂ ਦੀ ਗਿਣਤੀ 61,969 ਹੋ ਗਈ ਹੈ।ਮਿਸ਼ਨ ਫਤਿਹ ਤਹਿਤ 07 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 60,483 ਹੋ ਗਈ ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 29 ਹੈ। ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਾ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1457 ਹੀ ਹੈ।

ਸਿਹਤ ਟੀਮਾਂ ਵਲੋਂ ਜਿੱਲੇ ਵਿੱਚ ਅੱਜ 1072 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 12,05,484 ਸੈਂਪਲ ਲਏ ਜਾ ਚੁੱਕੇ ਹਨ। ਜਿਲ੍ਹਾ ਪਟਿਆਲਾ ਦੇ 61,969 ਕੋਵਿਡ ਪੋਜਟਿਵ, 11,42,830 ਨੈਗੇਟਿਵ ਅਤੇ ਲਗਭਗ 685 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

Leave a Reply

Your email address will not be published. Required fields are marked *