ਬਿਕਰਮ ਮਜੀਠੀਆ ਨੂੰ ਮਿਲਣ ਲਈ ਅਕਾਲੀ ਆਗੂ ਪੁੱਜਣ ਲੱਗੇ
ਬੀਬੀ ਜਗੀਰ ਕੌਰ, ਡਾ. ਚੀਮਾ ਤੇ ਰੱਖੜਾ ਨੇ ਮਜੀਠੀਆ ਨਾਲ ਜੇਲ੍ਹ ’ਚ ਕੀਤਾ ਮੁਲਾਕਾਤ

ਪਟਿਆਲਾ, 28 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਕੇਂਦਰੀ ਜੇਲ੍ਹ ਵਿਚ ਬੰਦ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸੁਰਜੀਤ ਸਿੰਘ ਰੱਖੜਾ ਤੇ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਮੁਲਾਕਾਤ ਕੀਤੀ। ਕਰੀਬ 25 ਮਿੰਟ ਜੇਲ੍ਹ ਅੰਦਰ ਮਜੀਠੀਆ ਨਾਲ ਮੁਲਾਕਾਤ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਰਕਾਰ ਬਦਲੇ ਦੀ ਨੀਅਤ ਨਾਲ ਕਾਰਵਾਈ ਕਰ ਰਹੀ ਹੈ।
ਉਨਾਂ ਦੱਸਿਆ ਕਿ ਜੇਲ੍ਹ ਦੇ ਅੰਦਰ ਮਜੀਠੀਆ ਤੰਦਰੁਸਤ, ਰੋਜ਼ਾਨਾ ਸਵੇਰੇ ਪਾਠ ਕਰਦੇ ਹਨ ਅਤੇ ਪੂਰੀ ਚੜਦੀਕਲਾ ਵਿਚ ਹਨ। ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦਾ ਸਰਕਾਰ ਨੂੰ ਸੁਨੇਹਾ ਹੈ ਕਿ ਜੇਲ੍ਹ ਵਿਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਦੀ ਪਿਛਲੇ ਇਕ ਸਾਲ ਤੋਂ ਕੋਵਿਡ ਕਰਕੇ ਮੁਲਾਕਾਤ ਬੰਦ ਕੀਤੀ ਹੋਈ ਹੈ। ਇਹ ਲੋਕ ਮਾਨਸਿਕ ਤਣਾਅ ‘ਚੋਂ ਗੁਜ਼ਰ ਰਹੇ ਹਨ, ਇਸ ਲਈ ਉਨ੍ਹਾਂ ਨੂੰ ਤੁਰੰਤ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਵਾਉਣੀ ਚਾਹੀਦਾ ਹੈ। ਸਾਬਕਾ ਮੰਤਰੀ ਰੱਖੜਾ ਨੇ ਕਿਹਾ ਕਿ ਉਹ ਇਸ ਮੰਗ ਨੂੰ ਸਰਕਾਰ ਅਤੇ ਡੀਜੀਪੀ ਤੱਕ ਪਹੁੰਚਾਉਣਗੇ ਤਾਂ ਜੋ ਇਨ੍ਹਾਂ ਕੈਦੀਆਂ ਅਤੇ ਬੰਦੀਆਂ ਨੂੰ ਰਾਹਤ ਮਿਲ ਸਕੇ।

