ਹਰਿਆਣਾ

ਜਲ ਹੈ ਤਾਂ ਕੱਲ ਹੈ: ਜਲ ਇਕੱਠਾ ਕਰਨ ਦੀ ਦਿਸ਼ਾ ਵਿਚ ਸ਼ਲਾਘਾਯੋਗ ਕਾਰਜ ਕਰ ਰਹੀ ਹਰਿਆਣਾ ਸਰਕਾਰ

ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਦੂਰਦਰਸ਼ੀ ਸੋਚ ਦੇ ਅਨੁਰੂਪ ਹਰਿਆਣਾ ਵਿਚ ਜਲ ਸਰੰਖਣ ‘ਤੇ ਕੰਮ ਸ਼ੁਰੂ

ਵੈਕਲਪਿਕ ਫਸਲਾਂ ਨੂੰ ਅਪਨਾਉਣ ‘ਤੇ ਕਿਸਾਨਾਂ ਨੂੰ 7 ਹਜਾਰ ਰੁਪਏ ਪ੍ਰਤੀ ਏਕੜ ਪੋ੍ਰਤਸਾਹਨ ਰਕਮ ਦੇ ਰਹੀ ਹੈ ਸਰਕਾਰ

ਚੰਡੀਗੜ੍ਹ, 28 ਫਰਵਰੀ (ਮਧੂਸਾਰ ਬਿਊਰੋ)- ਮੌਜੂਦਾ ਸਮੇਂ ਵਿਚ ਵੱਧਦੀ ਆਬਾਦੀ ਦੇ ਕਾਰਨ ਪਾਣੀ ਦੀ ਉਪਲਬਧਤਾ ਵਿਚ ਤੇਜੀ ਨਾਲ ਕਮੀ ਹੁੰਦੀ ਜਾ ਰਹੀ ਹੈ। ਜੇਕਰ ਸਮੇਂ ਰਹਿੰਦੇ ਚਲ ਸਰੰਖਣ ‘ਤੇ ਧਿਆਨ ਨਹੀਂ ਦਿੱਤਾ ਗਿਆ ਤਾਂ ਭਵਿੱਖ ਵਿਚ ਹਰੇਕ ਵਿਅਕਤੀ ਦੇ ਲਈ ਪੇਯਜਲ ਦੀ ਉਪਲਬੱਤਾ ਯਕੀਨੀ ਕਰਨਾ ਇਕ ਵੱਡੀ ਚਨੌਤੀ ਹੋਵੇਗੀ। ਇਸ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਨੇ ਜਲ ਸਰੰਖਣ ਦੇ ਯਤਨ ਹੁਣ ਤੋਂ ਤੇਜ ਕਰ ਦਿੱਤੇ ਹਨ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਦੂਰਦਰਸ਼ੀ ਸੋਚ ਦੇ ਫਲਸਰੂਪ ਹਰਿਆਣਾ ਸਰਕਾਰ ਵੱਲੋਂ ਜਲ ਸਰੰਖਣ ਦੀ ਦਿਸ਼ਾ ਵਿਚ ਸ਼ਲਾਘਾਯੋਗ ਕਾਰਜ ਕੀਤਾ ਜਾ ਰਿਹਾ ਹੈ। ਜਲ ਹੀ ਜੀਵਨ ਹੈ ਅਤੇ ਸੂਬੇ ਵਿਚ ਜਲ ਦੀ ਉਪਲਬਧਤਾ ਕਿਵੇਂ ਵੱਧ ਤੋਂ ਵੱਧ ਹੋਵੇ, ਇਸ ਦੇ ਲਈ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ। ਮੁੱਖ ਮੰਤਰੀ ਦਾ ਮੰਨਣਾ ਹੈ ਕਿ ਪਾਣੀ ਦਾ ਪ੍ਰਬੰਧਨ ਸਹੀ ਹੋਵੇ ਤਾਂ ਅਸੀਂ ਪਾਣੀ ਨੂੰ ਬਚਾ ਸਕਦੇ ਹਨ।

ਵਿਅਰਥ ਵੱਗ ਰਹੇ ਪਾਣੀ ਨੂੰ ਬੰਨ੍ਹ ਬਣਾ ਕੇ ਕੀਤਾ ਜਾ ਰਿਹਾ ਸੰਰਖਤ

ਸੂਬੇ ਵਿਚ ਘੱਟ ਹੁੰਦੇ ਭੂਜਲ ਪੱਧਰ ਅਤੇ ਰਾਜ ਵਿਚ ਪਾਣੀ ਦੀ ਮੰਗ ਨੂੰ ਦੇਖਦੇ ਹੋਏ ਜਲ ਸਰੰਖਣ ਦੇ ਨਵੇਂ-ਨਵੇਂ ਢੰਗਾਂ ਨੂੰ ਅਪਣਾਇਆ ਜਾ ਰਿਹਾ ਹੈ। ਅਰਾਵਲੀ ਤੇ ਸ਼ਿਵਾਲਿਕ ਦੀ ਪਹਾੜੀਆਂ ਵਿਚ ਛੋਟੇ-ਛੋਟੇ ਝਰਨਿਆਂ ਰਾਹੀਂ ਵਿਅਰਥ ਵੱਗ ਰਹੇ ਪਾਣੀ ਨੂੰ ਬੰਨ੍ਹ ਬਣਾ ਕੇ ਸਰੰਖਤ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਕਹਿਣਾ ਹੈ ਕਿ ਤਾਲਾਬ, ਬਾਵੜੀ ਅਤੇ ਝੀਲਾਂ ਦੇ ਸਰੰਖਣ ਦੇ ਲਈ ਵੱਰਖਾ ਦੇ ਪਾਣੀ ਨੂੰ ਇਕੱਠਾ ਕੀਤਾ ਜਾਣਾ ਚਾਹੀਦਾ ਹੈ। ਗੌਰ ਕਰਨ ਵਾਲੀ ਗਲ ਹੈ ਕਿ ਦੇਸ਼ ਵਿਚ ਮਾਨਸੂਨ ਵੱਰਖਾ ਜਲ ਸਪਲਾਈ ਦਾ ਇਕ ਮਹਤੱਵਪੂਰਣ ਸਰੋਤ ਹੈ। ਪਰ ਮੌਜੂਦਾ ਵਿਚ ਵੱਰਖਾ ਜਲ ਦਾ ਸਮੂਚਾ ਇਕੱਠਾ ਅਤੇ ਸਟੋਰੇਜ ਨਾ ਹੋਣ ਦੇ ਕਾਰਨ, ਇਸ ਦਾ ਇਕ ਵੱਡਾ ਹਿੱਸਾ ਵੱਗ ਕੇ ਨਿਕਲ ਜਾਂਦਾ ਹੈ। ਇਸੀ ਨੂੰ ਧਿਆਨ ਵਿਚ ਰੱਖਦੇ ਹੋਏ ਹਰਿਆਣਾ ਸਰਕਾਰ ਨੇ ਵਿਅਰਥ ਵੱਗ ਰਹੇ ਪਾਣੀ ਨੂੰ ਬੰਨ੍ਹ ਬਣਾ ਕੇ ਸਰੰਖਤ ਕਰ ਵੱਰਖਾ ਜਲ ਸਟੋਰੇਜ ਦਾ ਬੀੜਾ ਚੁਕਿਆ ਹੈ।

ਮੇਰਾ ਪਾਣੀ ਮੇਰੀ ਵਿਰਾਸਤ ਯੋਜਨਾ ਵੀ ਜਲ ਸਰੰਖਣ ਵਿਚ ਕਾਫੀ ਅਹਿਮ

ਇਸ ਦੇ ਨਾਲ ਹੀ ਜਲ ਸਰੰਖਣ ਦੇ ਲਈ ਸਰਕਾਰ ਵੱਲੋਂ ਕਈ ਯੋਜਨਾਵਾਂ ਵੀ ਚਲਾਈਆਂ ਜਾ ਰਹੀਆਂ ਹਨ। ਮੇਰਾ ਪਾਣੀ-ਮੇਰੀ ਵਿਰਾਸਤ ਯੋਜਨਾ ਵੀ ਜਲ ਸਰੰਖਣ ਵਿਚ ਕਾਫੀ ਅਹਿਮ ਭੁਮਿਕਾ ਨਿਭਾ ਰਹੀ ਹੈ। ਹਰਿਆਣਾ ਸਰਕਾਰ ਦੀ ਇਸ ਅਨੋਖੀ ਯੋਜਨਾ ਦੇ ਸਾਕਾਰਾਤਮਕ ਨਤੀਜੇ ਸਾਹਮਣੇ ਆਉਣ ਲੱਗੇ ਹਨ। ਕਿਸਾਨਾਂ ਦਾ ਰੁਝਾਨ ਝੋਨੇ ਵਰਗੀ ਵੱਧ ਪਾਣੀ ਨਾਲ ਤਿਆਰ ਹੋਣ ਵਾਲੀਆਂ ਫਸਲਾਂ ਦੀ ਥਾਂ ਹੋਰ ਫਸਲਾਂ ਦੇ ਵੱਲ ਵਧਿਆ ਹੈ। ਰਾਜ ਵਿਚ ਲਗਭਗ 37 ਲੱਖ ਏਕੜ ਵਿਚ ਝੋਨੇ ਦੀ ਖੇਤੀ ਕੀਤੀ ਜਾਂਦੀ ਹੈ ਜੋ ਡਿੱਘਦੇ ਭੂ-ਜਲ ਪੱਧਰ ਦਾ ਮੁੱਖ ਕਾਰਨ ਹੈ। ਹਾਲਾਂਕਿ ਹਰਿਆਣਾ ਸਰਕਾਰ ਦੀ ਮੇਰਾ ਪਾਣੀ-ਮੇਰੀ ਵਿਰਾਸਤ ਯੋਜਨਾ ਦੇ ਤਹਿਤ ਸਾਲ 2021 ਵਿਚ 32196 ਕਿਸਾਨਾਂ ਨੇ 51874 ਏਕੜ ਖੇਤਰ ਵਿਚ ਝੋਨੇ ਦੀ ਥਾਂ ‘ਤੇ ਹੋਰ ਫਸਲਾਂ ਦੀ ਬੁਆਈ ਕੀਤੀ ਅਤੇ 7000 ਰੁਪਏ ਪ੍ਰਤੀ ਏਕੜ ਪੋ੍ਰਤਸਾਹਨ ਰਕਮ ਦਾ ਲਾਭ ਲਿਆ। ਵਰਨਣਯੋਗ ਹੈ ਕਿ ਇਸ ਯੋਜਨਾ ਦੇ ਤਹਿਤ ਝੋਨੇ ਦੇ ਸਥਾਨ ‘ਤੇ ਘੱਟ ਪਾਣੀ ਤੋਂ ਤਿਆਰ ਹੋਣ ਵਾਲੀ ਹੋਰ ਵੈਕਲਪਿਕ ਫਸਲਾਂ ਨੂੰ ਅਪਨਾਉਣ ‘ਤੇ ਕਿਸਾਨਾਂ ਨੂੰ 7 ਹਜਾਰ ਰੁਪਏ ਪ੍ਰਤੀ ਏਕੜ ਪੋ੍ਰਤਸਾਹਨ ਰਕਮ ਦਿੱਤੀ ਜਾਂਦੀ ਹੈ।

ਮਾਈਕਰੋ ਇਰੀਗੇਸ਼ਨ ਅਪਨਾਉਣ ਲਈ ਵੀ ਕਿਸਾਨਾਂ ਨੂੰ ਪੋ੍ਰਤਸਾਹਨ

ਉੱਥੇ ਹੀ ਸੂਬੇ ਵਿਚ ਕਿਸਾਨਾਂ ਨੂੰ ਮਾਈਕਰੋ ਇਰੀਗੇਸ਼ਨ ਅਪਨਾਉਣ ਲਈ ਵੀ ਪੋ੍ਰਤਸਾਹਨ ਦਿੱਤਾ ਜਾ ਰਿਹਾ ਹੈ। ਸੂਖਮ ਸਿੰਚਾਈ ਦੀ ਸਮੱਗਰੀਆਂ ‘ਤੇ ਸਰਕਾਰ ਵੱਲੋਂ ਖਾਸੀ ਗ੍ਰਾਂਟ ਦਿੱਤੀ ਜਾ ਰਹੀ ਹੈ। ਖੇਤ ਵਿਚ ਤਾਲਾਬ ਨਿਰਮਾਣ ਦੇ ਲਈ ਕਿਸਾਨ ਨੂੰ ਕੁੱਲ ਖਰਚ ‘ਤੇ 70 ਫੀਸਦੀ ਦੀ ਸਬਸਿਡੀ ਮਿਲੇਗੀ ਅਤੇ ਉਸ ਨੂੰ ਸਿਰਫ 30 ਫੀਸਦੀ ਰਕਮ ਹੀ ਦੇਣੀ ਹੋਵੇਗੀ। ਇਸੀ ਤਰ੍ਹਾ 2 ਐਚਪੀ ਤੋਂ 10 ਐਚਪੀ ਤੱਕ ਦੀ ਸਮਰੱਥਾ ਵਾਲੇ ਸੋਲਰ ਪੰਪ ਦੀ ਸਥਾਪਨਾ ਲਈ ਕਿਸਾਨ ਨੂੰ 25 ਫੀਸਦੀ ਰਕਮ ਦੇਣੀ ਹੋਵੇਗੀ ਅਤੇ ਉਸ ਨੂੰ 75 ਫੀਸਦੀ ਸਬਸਿਡੀ ਮਿਲੇਗੀ। ਸੂਖਮ ਸਿੰਚਾਈ ਨਾਲ ਨਾ ਸਿਰਫ ਕਿਸਾਨਾਂ ਨੂੰ ਪੂਰਾ ਪਾਣੀ ਮਿਲੇਗਾ, ਸਗੋ ਅਗਲੇ ਕਈ ਸਾਲਾਂ ਤਕ ਖੇਤੀ ਲਈ ਕਾਫੀ ਪਾਣੀ ਦਾ ਪੱਕਾ ਪ੍ਰਬੰਧ ਹੋ ਜਾਵੇਗਾ।V

Leave a Reply

Your email address will not be published. Required fields are marked *