ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਅਕਾਦਮਿਕ ਦੌਰਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖਾਲਸਾ ਕਾਲਜ ਪਟਿਆਲਾ ਦੇ ਪੀ.ਜੀ. ਖੇਤੀਬਾੜੀ ਵਿਭਾਗ ਦੇ ਅੰਡਰ ਅਤੇ ਪੋਸਟ ਗਰੇਜੂਏਟ ਦੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਚੱਲ ਰਹੇ ਸਾਇੰਸ ਫੈਸਟੀਵਲ ਵਿੱਚ ਇਕ ਰੋਜ਼ਾ ਅਕਾਦਮਿਕ ਦੌਰਾ ਕੀਤਾ। ਜਿਸ ਵਿੱਚ ਵਿਦਿਆਰਥੀਆਂ ਨੇ ਫਿਜਿਕਸ ਅਤੇ ਫੋਰੈਂਸਿਕ ਸਾਇੰਸ ਦੇ ਫਿੰਗਰ ਪਿ੍ਰਟਿੰਗ ਸੰਬੰਧੀ ਸੈਮੀਨਾਰ ਵਿੱਚ ਹਿੱਸਾ ਲਿਆ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਕਿਤਾਬ ਮੇਲੇ ਵਿੱਚ ਭਾਗ ਲਿਆ ਅਤੇ ਜਿਥੇ ਬਹੁਤ ਸਾਰੀਆਂ ਨਵੀਆਂ ਕਿਤਾਬਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਉਥੇ ਉਨ੍ਹਾਂ ਨੇ ਕਿਤਾਬਾਂ ਵੀ ਖਰੀਦੀਆਂ। ਵਿਦਿਆਰਥੀਆਂ ਨੇ ਸਾਇੰਸ ਦੇ ਲਾਈਵ-ਪ੍ਰੋਜੈਕਟ ਦੇਖੇ ਅਤੇ ਨਵੀਆਂ ਖੋਜਾਂ ਬਾਰੇ ਸੰਬੰਧਤ ਵਿਗਿਆਨੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਇਹ ਅਕਾਦਮਿਕ ਦੌਰਾ ਪ੍ਰੋ. ਕਮਲੇਸ ਕੁਮਾਰ, ਡਾ ਪਰਦੀਪ ਸ੍ਰੀਵਾਸਤਿਵ, ਪ੍ਰੋ. ਪਰਵਿੰਦਰ ਕੌਰ ਅਤੇ ਹਰਪ੍ਰੀਤ ਸਿੰਘ ਲੈਬ ਅਟੈਂਡੈਟ ਦੀ ਅਗਵਾਈ ਵਿਚ ਕੀਤਾ ਗਿਆ।
ਡਾ. ਧਰਮਿੰਦਰ ਸਿੰਘ ਉੱਭਾ, ਪਿ੍ਰੰਸੀਪਲ, ਖਾਲਸਾ ਕਾਲਜ, ਪਟਿਆਲਾ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਵਿਦਿਆਰਥੀਆਂ ਲਈ ਇਹ ਦੌਰਾ ਪ੍ਰੈਕਟੀਕਲ ਪੱਖੋਂ ਬਹੁਤ ਲਾਹੇਵੰਦ ਰਹੇਗਾ। ਉਨ੍ਹਾਂ ਕਿਹਾ ਕਿ ਅਜਿਹੇ ਦੌਰਿਆਂ ਨਾਲ ਜਿੱਥੇ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ ਉੱਥੇ ਨਾਲ ਦੀ ਨਾਲ ਉਹ ਆਪਣੀ ਪੜ੍ਹਾਈ ਨੂੰ ਪ੍ਰੈਕਟੀਕਲ ਪੱਧਰ ਉੱਪਰ ਅਨੁਭਵ ਵੀ ਕਰਦੇ ਹਨ। ਜਿਸ ਨਾਲ ਉਨ੍ਹਾਂ ਦੀ ਵਿੱਦਿਆ ਪ੍ਰਾਪਤੀ ਦਾ ਰਾਹ ਤਰਕਸੰਗਤ ਬਣਿਆ ਰਹਿੰਦਾ ਹੈ।

