ਖ਼ਾਲਸਾ ਕਾਲਜ ਪਟਿਆਲਾ ਵੱਲੋਂ ਮਨਾਇਆ ਗਿਆ ਅੰਤਰ-ਰਾਸਟਰੀ ਜੰਗਲੀ ਜੀਵਨ ਸੁਰੱਖਿਆ ਦਿਵਸ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਪੋਸਟ ਗ੍ਰੈਜੂਏਟ ਜੌਗਰਫੀ ਵਿਭਾਗ ਅਤੇ ਸਮਾਜ ਵਿਗਿਆਨ ਵਿਭਾਗ ਵੱਲੋਂ ਅੱਜ ਅੰਤਰ-ਰਾਸ਼ਟਰੀ ਜੰਗਲੀ ਜੀਵਨ ਸੁਰੱਖਿਆ ਦਿਵਸ ’ਤੇ ਵਿਸ਼ੇਸ਼ ਮੌਕੇ ’ਤੇ ਵਿਦਿਆਰਥੀਆਂ ਨੂੰ ਮਹਾਰਾਜਾ ਚੌਧਰੀ ਜੂਆਲੋਜੀ ਦੀ ਪਾਰਕ ਛੱਤਬੀੜ ਦਾ ਦੌਰਾ ਕਰਵਾਇਆ ਗਿਆ ਅਤੇ ਉਥੇ ਪ੍ਰੋ. ਜਤਿੰਦਰ ਸਿੰਘ ਭੂਟਾਲ ਅਤੇ ਡਾ. ਗੋਰਖ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਜੰਗਲੀ ਜੀਵਾਂ ਦੀ ਸੁਰੱਖਿਆ ਬਾਰੇ ਜਾਣਕਾਰੀ ਵੀ ਦਿੱਤੀ ਗਈ । ਇਸ ਦੌਰਾਨ ਵਿਦਿਆਰਥੀਆਂ ਨੇ ਪਾਰਕ ਵਿਚ ਰੱਖੇ ਗਏ ਜੀਵਾਂ ਨੂੰ ਦੇਖਿਆ ਅਤੇ ਉਨ੍ਹਾਂ ਦੀ ਸੁਰੱਖਿਆ ਦੇ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਵਿਦਿਆਰਥੀਆਂ ਨੂੰ ਜੰਗਲੀ ਜੀਵਾਂ ਨੂੰ ਦਿੱਤੀ ਜਾਂਦੀ ਖ਼ੁਰਾਕ ਉਨ੍ਹਾਂ ਦੇ ਰਹਿਣ-ਸਹਿਣ ਅਤੇ ਡਾਕਟਰੀ ਸਹਾਇਤਾ ਬਾਰੇ ਵੀ ਦੱਸਿਆ ਗਿਆ। ਵਿਦਿਆਰਥੀਆਂ ਨੇ ਇਸ ਮੌਕੇ ਮਹਿਸੂਸ ਕੀਤਾ ਕਿ ਜੰਗਲੀ ਜੀਵ ਸਾਡੇ ਵਾਂਗ ਹੀ ਪਿਆਰ ਦੇ ਭੁੱਖੇ ਹੁੰਦੇ ਹਨ ਤੇ ਧਰਤੀ ਤੇ ਓਨੇ ਹੀ ਰਹਿਣ ਦੇ ਹੱਕਦਾਰ ਹਨ ਜਿੰਨਾ ਕਿ ਮਨੁੱਖ ਆਪ ਹੈ ।
ਇਸ ਮੌਕੇ ਕਾਲਜ ਪਿ੍ਰੰਸੀਪਲ ਡਾ.ਧਰਮਿੰਦਰ ਸਿੰਘ ਉੱਭਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਪ੍ਰੈਕਟੀਕਲ ਚੀਜਾਂ ਬਾਰੇ ਵੀ ਜਾਣਕਾਰੀ ਦੇਣ ਵਿੱਚ ਖ਼ਾਲਸਾ ਕਾਲਜ ਹਮੇਸ਼ਾਂ ਹੀ ਮੋਹਰੀ ਰੋਲ ਅਦਾ ਕਰਦਾ ਹੈ। ਸਾਡੀ ਇਹ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਵਿਦਿਆਰਥੀ ਕੇਵਲ ਕਿਤਾਬੀ ਗਿਆਨ ਤੱਕ ਸੀਮਤ ਨਾ ਰਹਿਣ ਬਲਕਿ ਉਨ੍ਹਾਂ ਨੂੰ ਸਬੰਧਤ ਵਿਸ਼ੇ ਦੀ ਤਕਨੀਕੀ ਜਾਣਕਾਰੀ ਵੀ ਹੋਵੇ। ਉਨ੍ਹਾਂ ਇਹ ਵੀ ਦੱਸਿਆ ਕਿ ਅੰਤਰ-ਰਾਸ਼ਟਰੀ ਪੱਧਰ ’ਤੇ ਮਨਾਏ ਜਾਂਦੇ ਦਿਵਸ ਖ਼ਾਲਸਾ ਕਾਲਜ ਵੱਲੋਂ ਹਮੇਸ਼ਾਂ ਹੀ ਆਪਣੇ ਬੱਚਿਆਂ ਦੀ ਸਮੂਲੀਅਤ ਨਾਲ ਮਨਾਏ ਜਾਂਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਦਿਆਰਥੀ ਅਤੇ ਜੌਗਰਫੀ ਵਿਭਾਗ ਤੋਂ ਪ੍ਰੋ.ਅਮਨਦੀਪ ਸਿੰਘ ਅਤੇ ਮੈਡਮ ਅਮਨਦੀਪ ਕੌਰ ਵਿਦਿਆਰਥੀਆਂ ਨਾਲ ਹਾਜਰ ਸਨ ।

