ਪੰਜਾਬਪਟਿਆਲਾ

ਪੀ.ਆਰ.ਟੀ.ਸੀ. ਨੂੰ ਬੱਸਾਂ ਵੱਲੋਂ ਔਸਤ ਰੋਜ਼ਾਨਾ ਸਫ਼ਰ ਤੈਅ ਕਰਨ ‘ਚ ਮਿਲਿਆ ਰਨਰ ਅੱਪ ਅਵਾਰਡ

ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ ਨੇ ਦਿੱਲੀ ‘ਚ ਹਾਸਲ ਕੀਤਾ ਅਵਾਰਡ
ਪਟਿਆਲਾ, 27 ਫਰਵਰੀ (ਮਧੂਸਾਰ ਬਿਊਰੋ) ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਨੇ ਦੱਸਿਆ ਕਿ ਐਸੋਸੀਏਸ਼ਨ ਆਫ਼ ਸਟੇਟ ਰੋਡ ਟਰਾਂਸਪੋਰਟ ਅੰਡਰਟੇਕਿੰਗਜ਼ ਨੇ ਪੀ.ਆਰ.ਟੀ.ਸੀ. ਦੀਆਂ ਬੱਸਾਂ ਵੱਲੋਂ ਰੋਜ਼ਾਨਾ ਸਫ਼ਰ ਕਰਨ ਦੇ ਆਧਾਰ ‘ਤੇ ਅਦਾਰੇ ਨੂੰ ਰਨਰ ਅੱਪ ਅਵਾਰਡ ਪ੍ਰਦਾਨ ਕੀਤਾ ਗਿਆ ਹੈ।

ਏ.ਐਸ.ਆਰ.ਟੀ.ਯੂ. ਵੱਲੋਂ ਸਾਲ 2016-2017 ਦੇ ਐਵਾਰਡ ਪ੍ਰਦਾਨ ਕਰਨ ਲਈ ਕਾਂਸਟੀਚਿਊਸ਼ਨ ਕਲੱਬ ਆਫ਼ ਇੰਡੀਆ, ਨਵੀਂ ਦਿੱਲੀ ਵਿਖੇ ਅੱਜ ਕਰਵਾਈ ਗਈ 62ਵੀਂ ਕਾਨਫਰੰਸ ਦੌਰਾਨ ਇਹ ਅਵਾਰਡ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਨੂੰ ਸੌਂਪਿਆ ਗਿਆ। ਉਨ੍ਹਾਂ ਦੇ ਨਾਲ ਜਨਰਲ ਮੈਨੇਜਰ (ਓਪਰੇਸ਼ਨ/ਪੀ.ਆਰ.ਓ.) ਸ. ਆਰ.ਐਸ. ਔਲਖ ਵੀ ਮੌਜੂਦ ਸਨ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਏ.ਐਸ.ਆਰ.ਟੀ.ਯੂ. ਵੱਲੋਂ ਸਾਰੇ ਰਾਜਾਂ ਦੀਆਂ ਟਰਾਂਸਪੋਰਟਾਂ ਕਾਰਪੋਰੇਸ਼ਨਾਂ ਦੀਆਂ ਬੱਸਾਂ ਦੀ ਉਤਪਾਦਕਾ ਨੂੰ ਵਾਚਦੇ ਹੋਏ ਪੀ.ਆਰ.ਟੀ.ਸੀ. ਨੂੰ ਦੂਜੇ ਰਾਜਾਂ ਦੀਆਂ ਸਟੇਟ ਟਰਾਂਸਪੋਰਟਾਂ ਦੀਆਂ ਬੱਸਾਂ ਦੇ ਮੁਕਾਬਲੇ ਵੱਧ ਤੋਂ ਵੱਧ ਉਤਪਾਦਕਾ ਹਾਸਲ ਕਰਨ ਕਰਕੇ ਰਨਰਅੱਪ ਅਵਾਰਡ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਪੀ.ਆਰ.ਟੀ.ਸੀ. ਦੀਆਂ ਬੱਸਾਂ ਨੇ ਸਾਲ 2016-17 ਦੌਰਾਨ321.19 ਤੋਂ ਲੈ ਕੇ 329.61 ਕਿਲੋਮੀਟਰ ਤੱਕ ਰੋਜ਼ਾਨਾ ਔਸਤ ਸਫ਼ਰ ਤੈਅ ਕੀਤਾ। ਜਦੋਂਕਿ ਇਸ ਵਰ੍ਹੇ ਇਹ ਰੋਜ਼ਾਨਾ ਔਸਤ ਸਫ਼ਰ ਵਧਕੇ 352 ਕਿਲੋਮੀਟਰ ਤੱਕ ਪੁਜ ਗਿਆ ਹੈ।
ਇਹ ਅਵਾਰਡ ਸੜ੍ਹਕ ਆਵਾਜਾਈ ਅਤੇ ਹਾਈਵੇਜ਼ ਮੰਤਰਾਲਿਆ ਨਵੀ ਦਿੱਲੀ ਦੇ ਸਕੱਤਰ ਤੇ ਏ.ਐਸ.ਆਰ.ਟੀ.ਯੂ. ਦੇ ਪ੍ਰਧਾਨ ਸ੍ਰੀ ਯੁਧਵੀਰ ਸਿੰਘ ਮਲਿਕ, ਵਾਇਸ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਏ.ਪੀ.ਐਸ.ਆਰ.ਟੀ.ਸੀ.ਤੇ ਵਾਇਸ ਪ੍ਰੈਜੀਡੈਂਟ ਏ.ਐਸ.ਆਰ.ਟੀ.ਯੂ ਡਾ. ਐਮ. ਮਾਲਕੋਡੀਆਂ ਵੱਲੋਂ ਦਿੱਤਾ ਗਿਆ। ਇਸ ਮੌਕੇ ਸੜਕ ਟਰਾਂਸਪੋਰਟ ਅਤੇ ਹਾਈਵੇਜ ਮੰਤਰਾਲਿਆ ਦੇ ਜੁਆਇੰਟ ਸਕੱਤਰ ਸ੍ਰੀ ਅਭੈ ਦਾਮਲੇ, ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਓ.ਐਸ.ਆਰ.ਟੀ.ਸੀ. ਸ੍ਰੀ ਕੇ.ਬੀ.ਸਿੰਘ, ਮੈਨੇਜਿੰਗ ਡਾਇਰੈਕਟਰ ਕੇ.ਐਸ.ਆਰ.ਟੀ.ਸੀ. ਸ੍ਰੀ ਐਸ.ਆਰ. ਓਮਾਂ ਸੰਕਰ ਅਤੇ ਕਾਰਜਕਾਰੀ ਡਾਇਰੈਕਟਰ ਏ.ਐਸ.ਆਰ.ਟੀ.ਯੂ. ਸ੍ਰੀ ਪੀ.ਐਸ.ਅਨੰਦਾ ਰਾਓ ਵੀ ਹਾਜਰ ਸਨ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਇਸ ਅਵਾਰਡ ਨਾਲ ਪੀ.ਆਰ.ਟੀ.ਸੀ. ਦਾ ਅਕਸ ਦੇਸ਼ ਦੀਆਂ ਐਸ.ਟੀ.ਯੂਜ. ‘ਚ ਹੋਰ ਬੇਹਤਰ ਹੋਇਆ ਹੈ। ਇਸ ਤਰ੍ਹਾਂ ਚੇਅਰਮੈਨ ਅਤੇ ਐਮ.ਡੀ. ਪੀ.ਆਰ.ਟੀ.ਸੀ ਦੀ ਯੋਗ ਅਗਵਾਈ ਸਦਕਾ ਪੀ.ਆਰ.ਟੀ.ਸੀ ਆਪਣੀ ਬੇਹਤਰ ਕਾਰਗੁਜਾਰੀ ਕਰਕੇ ਨਿੱਤ ਨਵੀਆਂ ਬੁਲੰਦੀਆਂ ਛੂਹ ਰਹੀ ਹੈ ਜਿਸ ਨਾਲ ਕਾਰਪੋਰੇਸ਼ਨ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਸ੍ਰੀ ਸ਼ਰਮਾ ਨੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਆਪਸੀ ਸਹਿਯੋਗ ਅਤੇ ਮਿਹਨਤ ਸਦਕਾ ਹੋਈ ਪ੍ਰਾਪਤੀ ਖਾਤਰ ਉਨ੍ਹਾਂ ਦੀ ਸ਼ਲਾਘਾ ਕੀਤੀ।
ਵਰਨਣਯੋਗ ਹੈ ਕਿ ਐਸੋਸੀਏਸ਼ਨ ਆਫ਼ ਸਟੇਟ ਰੋਡ ਟਰਾਂਸਪੋਰਟ ਅੰਡਰਟੇਕਿੰਗਜ਼ ਭਾਰਤ ਦੇ ਸਾਰੇ ਰਾਜਾਂ ਦੇ ਟਰਾਂਸਪੋਰਟ ਦਾ ਇਕ ਸਾਂਝਾ ਪਲੇਟਫਾਰਮ ਹੈ ਜ਼ੋ ਸਾਰੇ ਐਸ.ਟੀ.ਯੂਜ. ਨੂੰ ਵੱਖ-ਵੱਖ ਫਰਮਾਂ ਤੋਂ ਗੁਣਵੱਤਾ ਭਰਪੂਰ ਸਾਜੋ ਸਮਾਨ ਉਪਲਬਧ ਕਰਵਾਉਣ ਲਈ ਕੀਮਤਾਂ ਜਾਰੀ ਕਰਦਾ ਹੈ ਅਤੇ ਐਸ.ਟੀ.ਯੂਜ. ਵੱਲੋਂ ਦਿੱਤੇ ਅੰਕੜਿਆਂ ਦੇ ਆਧਾਰ ‘ਤੇ ਸਭ ਤੋਂ ਵਧੀਆ ਕਾਰਗੁਜਾਰੀ ਵਾਲੇ ਰਾਜ ਦੇ ਟਰਾਂਸਪੋਰਟ ਨੂੰ ਵੱਖ-ਵੱਖ ਵਿਸ਼ਿਆਂ ਵਿੱਚ ਅਵਾਰਡ ਵੀ ਦਿੰਦਾ ਹੈ।

Leave a Reply

Your email address will not be published. Required fields are marked *