ਰੂਸ ਨੇ ਯੂਕਰੇਨ ’ਤੇ ਹਮਲੇ ਤੇਜ, ਯੂਕਰੇਨ ਵੱਲੋਂ ਜਵਾਬੀ ਹਮਲੇ ’ਚ ਰੂਸੀ ਫ਼ੌਜ ਦੇ ਮੇਜਰ ਜਨਰਲ ਦੀ ਮੌਤ
ਖਾਰਕੀਵ ਵਿੱਚ 34 ਆਮ ਸ਼ਹਿਰੀਆਂ ਦੀ ਮੌਤ
ਕੀਵ, 3 ਮਾਰਚ (ਮਧੂਸਾਰ ਬਿਊਰੋ) ਰੂਸ ਵਿਰੁੱਧ ਲਾਮਬੰਦੀ ਕਰਦੇ ਹੋਏ ਸੰਯੁਕਤ ਰਾਸਟਰ ਵਿਚ ਜ?ਿਆਦਾਤਰ ਦੇਸਾਂ ਨੇ ਯੂਕਰੇਨ ਵਿਚੋਂ ਉਸ ਨੂੰ ਬਾਹਰ ਨਿਕਲਣ ਦੀ ਮੰਗ ਕੀਤੀ। ਦੂਜੇ ਪਾਸੇ ਰੂਸੀ ਫੌਜ ਨੇ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸਹਿਰ ‘ਤੇ ਬੰਬਾਰੀ ਮੁੜ ਸੁਰੂ ਕਰ ਦਿੱਤੀ ਹੈ, ਜਿਸ ਨਾਲ ਦੇਸ ਦੀ ਰਾਜਧਾਨੀ ਨੂੰ ਖਤਰਾ ਪੈਦਾ ਹੋ ਗਿਆ ਹੈ। ਇਸ ਦੌਰਾਨ ਖਾਰਕੀਵ ਵਿੱਚ ਰੂਸੀਆਂ ਨੇ 34 ਆਮ ਨਾਗਰਿਕਾਂ ਨੂੰ ਮਾਰ ਦਿੱਤਾ। ਰੂਸ ਨੇ ਯੂਕਰੇਨ ਦੀਆਂ ਪ੍ਰਮੁੱਖ ਰਣਨੀਤਿਕ ਬੰਦਰਗਾਹਾਂ ਨੂੰ ਵੀ ਘੇਰ ਲਿਆ ਹੈ। ਰੂਸ ਦਾ ਕਹਿਣਾ ਹੈ ਕਿ ਪਿਛਲੇ ਹਫਤੇ ਤੋਂ ਸੁਰੂ ਹੋਏ ਫੌਜੀ ਕਾਰਵਾਈ ਵਿਚ ਉਸ ਦੇ 500 ਫੌਜੀ ਮਾਰੇ ਗਏ ਹਨ ਅਤੇ 1600 ਫੌਜੀ ਜਖਮੀ ਹੋਏ ਹਨ। ਇਸ ਦੇ ਨਾਲ ਹੀ ਯੂਕਰੇਨ ਨੇ ਆਪਣੀ ਫੌਜ ਜਾਨੀ ਨੁਕਸਾਨ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ।
ਹਾਲਾਂਕਿ ਯੂਕਰੇਨ ਨੇ ਕਿਹਾ ਕਿ 2,000 ਤੋਂ ਵੱਧ ਨਾਗਰਿਕ ਮਾਰੇ ਗਏ ਹਨ। ਦੋਵਾਂ ਦੇਸਾਂ ਦੇ ਦਾਅਵਿਆਂ ਦੀ ਪੁਸਟੀ ਹੋਣੀ ਬਾਕੀ ਹੈ। ਯੂਕਰੇਨ ਅਤੇ ਰੂਸ ਦੇ ਰਾਜਦੂਤ ਜੰਗ ਨੂੰ ਰੋਕਣ ਲਈ ਢੁਕਵਾਂ ਹੱਲ ਲੱਭਣ ਲਈ ਵੀਰਵਾਰ ਨੂੰ ਬੇਲਾਰੂਸ ਵਿੱਚ ਦੂਜੀ ਵਾਰ ਮੁਲਾਕਾਤ ਕਰਨਗੇ ਪਰ ਦੋਵਾਂ ਵਿਚਾਲੇ ਸਮਝੌਤਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਰੂਸ ਯੂਕਰੇਨ ਸੰਕਟ ਲਾਈਵ ਅੱਪਡੇਟਸ ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ (ਰੂਸ-ਯੂਕਰੇਨ ਸੰਕਟ) ਦਾ ਅੱਜ ਅੱਠਵਾਂ ਦਿਨ ਹੈ। ਰੂਸ ਵਲੋਂ ਲਗਾਤਾਰ ਹਮਲੇ ਹੋ ਰਹੇ ਹਨ। ਯੂਕਰੇਨ ਵੀ ਇਸ ਦਾ ਜਵਾਬ ਦੇ ਰਿਹਾ ਹੈ। ਇਸ ਦੌਰਾਨ ਭਾਰਤ ਨੇ ਮਨੁੱਖੀ ਸਹਾਇਤਾ ਵਜੋਂ ਦਵਾਈਆਂ ਅਤੇ ਹੋਰ ਰਾਹਤ ਸਮੱਗਰੀ ਦੀ ਪਹਿਲੀ ਖੇਪ ਪੋਲੈਂਡ ਰਾਹੀਂ ਯੂਕਰੇਨ ਭੇਜੀ ਹੈ

