ਪੰਜਾਬਪਟਿਆਲਾ

ਮੁਲਾਜਮਾਂ ਨੇ ਰੈਲੀ ਕਰਕੇ ਫੁੱਕੀ ਕੇਂਦਰ ਸਰਕਾਰ ਦੇ (ਬੀ.ਬੀ.ਐਮ.ਬੀ.) ਫੈਸਲੇ ਦੀ ਅਰਥੀ

ਪਟਿਆਲਾ : 4 ਮਾਰਚ (/ਮਧੂਸਾਰ ਬਿਊਰੋ): ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਦੇ ਸੱਦੇ ਤੇ ਪੰਜਾਬ ਵਿਚਲੇ ਜਲ ਸਰੋਤ (ਸਿੰਚਾਈ) ਵਿਭਾਗ ਦੇ ਦਫਤਰ ਅੱਗੇ ਕੇਂਦਰ ਸਰਕਾਰ ਵਿਰੁੱਧ ਜੋਰਦਾਰ ਰੈਲੀਆਂ ਕੀਤੀਆਂ ਗਈਆਂ। ਮੁਲਾਜਮਾਂ ਦੇ ਪ੍ਰਮੁੱਖ ਆਗੂਆਂ ਦਰਸ਼ਨ ਸਿੰਘ ਲੁਬਾਣਾ ਸੁਖਦੇਵ ਸਿੰਘ ਸੁਰਤਾਪੁਰੀ, ਰਣਜੀਤ ਸਿੰਘ ਰਾਣਵਾ ਨੇ ਕਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦੀ ਹਿੱਸੇਦਾਰੀ ਖਤਮ ਕਰਕੇ ਪੰਜਾਬ ਦੀ ਸਰਜਮੀਨ ਤੇ ਉਸਾਰੇ ਪੰਜਾਬ ਭਾਖੜਾ ਡੈਮ ਜਿਸ ਦਾ ਉਦਘਾਟਨ ਪੰਡਿਤ ਜਵਾਹਰ ਲਾਲ ਨਹਿਰੂ ਭਾਰਤ ਪੁਰਵਜੇ ਪ੍ਰਧਾਨ ਮੰਤਰੀ ਨੇ ਕੀਤਾ ਸੀ, ਇਸ ਸਮੇਂ ਬਣਾਏ ਨਿਯਮਾਂ ਵਿੱਚ ਪੰਜਾਬ ਦੇ ਮੁਲਾਜਮਾਂ ਤੇ ਅਧਿਕਾਰੀਆਂ ਲਈ ਚਾਲੀ ਫੀਸਦੀ ਹਿੱਸੇਦਾਰੀ ਦਿੱਤੀ ਸੀ, ਇਸ ਕੋਟੇ ਤਹਿਤ ਪੰਜਾਬ ਦੇ ਸਿੰਚਾਈ ਵਿਭਾਗ ਵਿੱਚੋ ਅਸਾਮੀਆਂ ਭਰੀਆਂ ਜਾਂਦੀਆਂ ਸਨ।

ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ, ਜਿੱਥੇ ਨਹਿਰੀ ਪਾਣੀਆ ਨਾਲ ਜੁਝ ਰਹੇ ਪੰਜਾਬ ਨੂੰ ਬੰਜਰ ਬਣਾਉਣ ਦੀ ਸਾਜਿਸ਼ ਕੀਤੀ ਗਈ ਹੈ। ਇਹਨਾਂ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਉਲਿਕੇ ਜਾਣ ਵਾਲੇ ਸਾਂਝੇ ਸੰਘਰਸ਼ਾਂ ਵਿੱਚ ਮੁਲਾਜਮ ਵੀ ਸ਼ਾਮਲ ਹੋਣ ਦਾ ਫੈਸਲਾ ਕਰਨਗੇ। ਇਹਨਾਂ ਪੰਜਾਬ ਸਰਕਾਰ ਵਲੋਂ ਚੁਪੀ ਧਾਰਨ ਤੇ ਨਿੰਦਾ ਕੀਤੀ। ਇੱਥੇ ਪੰਜਾਬ ਭਾਖੜਾ ਮੇਨ ਲਾਇਨ ਸਰਕਲ ਕੰਪਲੈਕਸ ਵਿਖੇ ਮੁਲਾਜਮ ਇਕਤਰ ਹੋ ਕੇ ਗੇਟ ਰੈਲੀ ਕੀਤੀ ਅਤੇ ਕੇਂਦਰ ਦੀ ਸਰਕਾਰ ਦੇ ਫੈਸਲੇ ਦੀ “ਅਰਥੀ ਵੀ ਸਾੜੀ” ਗਈ ਅਤੇ ਮੋਦੀ ਦਾ ਜੋਰਦਾਰ ਪਿੱਟ ਸਿਆਪਾ ਕੀਤਾ। ਇਸ ਮੌਕੇ ਤੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਨੋਲੱਖਾ, ਗੁਰਦਰਸ਼ਨ ਸਿੰਘ, ਪ੍ਰੀਤਮ ਚੰਦ ਠਾਕੁਰ, ਬਲਬੀਰ ਸਿੰਘ, ਕਾਕਾ ਸਿੰਘ, ਅਮਰ ਨਾਥ ਨਾਰੜੂ, ਤੇਜਾ ਸਿੰਘ, ਰਾਮ ਦਾਸ, ਮੇਜਰ ਸਿੰਘ, ਰਾਮ ਜੋਧਾ, ਪ੍ਰਵੀਨ ਕੁਮਾਰ, ਹਰਨੇਕ ਸਿੰਘ, ਸ਼ਾਮ ਸਿੰਘ, ਗੁਲਾਬ ਸਿੰਘ, ਲਖਵੀਰ ਸਿੰਘ, ਨਿਰਮਲ ਸਿੰਘ, ਸੁਰਜ ਭਾਨ, ਮੰਗਤ ਰਾਮ, ਮੱਖਣ ਸਿੰਘ, ਵੀਦੇਸਵਰ ਆਦਿ ਆਦਿ ਆਗੂ ਸ਼ਾਮਲ ਹੋਏ।

Leave a Reply

Your email address will not be published. Required fields are marked *