ਬੀਬੀਐਮਬੀ ਬੋਰਡ ਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਕਰਨਾ ਬਰਦਾਸਤ ਤੋਂ ਬਾਹਰ- ਆਪ
ਭਾਖੜਾ ਬਿਆਸ ਮੈਨੇਜ਼ਮੈਂਟ ਬੋਰਡ ਚੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨ ਦੇ ਹੁਕਮ ਵਿਰੁੱਧ ਆਪ ਨੇ ਦਿੱਤਾ ਧਰਨਾ
ਪਟਿਆਲਾ, 4 ਮਾਰਚ (/ਮਧੂਸਾਰ ਬਿਊਰੋ) ਕੇਂਦਰ ਸਰਕਾਰ ਵੱਲੋਂ ਬੀਬੀਐਮਬੀ ਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਕਰਨ ਦੇ ਫੈਸਲੇ ਵਿਰੁੱਧ ਅੱਜ ਇਥੇ ਆਮ ਆਦਮੀ ਪਾਰਟੀ ਪਟਿਆਲਾ ਜਿਲਾ ਸਮੂਹ ਆਹੁਦੇਦਾਰਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਅਤੇ ਧਰਨਾ ਦਿੱਤਾ ਗਿਆ। ਇਸ ਦੋਰਾਨ ਆਮ ਆਦਮੀ ਪਾਰਟੀ ਦੇ ਸਹਿਰੀ ਹਲਕੇ ਤੋਂ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ, ਹਲਕਾ ਸਮਾਣਾ ਤੋਂ ਉਮੀਦਵਾਰ ਚੇਤਨ ਜੋੜਾਮਾਜ਼ਰਾ, ਹਲਕਾ ਨਾਭਾ ਤੋਂ ਦੇਵ ਮਾਨ, ਦਿਹਾਤੀ ਹਲਕੇ ਤੋਂ ਉਮੀਦਵਾਰ ਡਾ ਬਲਬੀਰ ਸਿੰਘ, ਜਿਲਾ ਪ੍ਰਧਾਨ ਮੇਘ ਚੰਦ ਸੇਰ ਮਾਜਰਾ, ਸਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਅਤੇ ਸੀਨੀਅਰ ਆਗੂ ਕੁੰਦਨ ਗੋਗੀਆ ਨੇ ਸਮੂਹ ਵਲੰਟੀਅਰਾਂ ਨੂੰ ਨਾਲ ਲੈ ਕੇ ਭਾਰਤ ਸਰਕਾਰ ਵਿਰੁੱਧ ਨਾਅਰੇਬਾਰੀ ਕੀਤੀ ਗਈ।
ਇਹ ਮੰਗ ਪੱਤਰ ਡਿਪਟੀ ਕਮਿਸਨਰ ਰਾਹੀਂ ਭਾਰਤ ਸਰਕਾਰ ਦੇ ਰਾਸ਼ਟਰਪਤੀ ਨੂੰ ਭੇਜਿਆ। ਮੰਗ ਪੱਤਰ ਵਿਚ ਲਿਖਿਆ ਹੈ ਕਿ ਪੰਜਾਬ ਪੁਨਰਗਠਨ ਐਕਟ 1966 ਅਧੀਨ ਬੀਬੀਐਮਬੀ ਦੀ ਸਥਾਪਨਾ ਹੋਈ ਸੀ ਜਿਸ ਤਹਿਤ ਇਸ ਬੋਰਡ ਵਿਚ ਇਕ ਚੈਅਰਮੈਨ ਅਤੇ ਦੋ ਮੈਂਬਰ ਲਗਾਊਣ ਦੀ ਵਿਵਸਥਾ ਕੀਤੀ ਗਈ ਸੀ। ਇਸ ਤੋਂ ਬਾਅਦ ਸਾਲ 1967 ਤੋਂ ਹੀ ਬੋਰਡ ਦੇ ਚੈਅਰਮੇਨ ਅਤੇ ਦੋ ਮੈਬਰ ਪੰਜਾਬ ਅਤੇ ਹਰਿਆਣਾ ਤੋਂ ਹੀ ਨਿਯੁਕਤ ਕੀਤੇ ਜਾਂਦੇ ਰਹੇ ਹਨ। ਇਨ੍ਹਾਂ ਵਿਚੋਂ ਵੱਡੇ ਅਤੇ ਵੱਧ ਹਿਸੇ ਦੇ ਤੌਰ ਤੇ ਪੰਜਾਬ ਨੂੰ ਪਹਿਲੇ ਨੰਬਰ ਤੇ ਤਰਜੀਹ ਦਿੱਤੀ ਜਾਂਦੀ ਹੈ ਅਤੇ ਖਰਚਾ ਵੀ ਵਧੇਰੇ ਪੰਜਾਬ ਹੀ ਕਰਦਾ ਆ ਰਿਹਾ ਹੈ ਪਰ ਹੁਣ ਬੀਬੀਐਮਬੀ ਵਿਚੋ ਪੰਜਾਬ ਦੀ ਨੁਮਾਇੰਦਵੀ ਖਤਮ ਕੀਤੀ ਜਾ ਰਹੀ ਹੈ ।ਇਹ ਕੇਂਦਰ ਸਰਕਾਰ ਦਾ ਸ਼ਰਾਰਤ ਭਰਿਆ ਅਤੇ ਨਾਦਰਸਾਹੀ ਹੁਕਮ ਹੈ ਜੋ ਰਾਜ਼ਾਂ ਦੇ ਅਧਿਕਾਰਾਂ ਤੇ ਡਾਕਾ ਮਾਰਨ ਵਾਲਾ ਕਦਮ ਹੈ ਅਤੇ ਭਾਰਤ ਦੇ ਸੰਘੀ ਢਾਂਚੇ ਤੇ ਸਿੱਧੀ ਚੋਟ ਹੈ ।
ਇਥੇ ਇਹ ਇਕਲੀ ਕੇਂਦਰ ਸਰਕਾਰ ਦੀ ਹੀ ਸ਼ਰਾਰਤ ਨਹੀ ਹੈ ਬਲਕਿ ਪੰਜਾਬ ਦੀ ਸੱਤਾ ਭੋਗਦਿਆਂ ਰਿਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਕਾਂਗਰੇਸਕੈਪਟਨ ਅਤੇ ਬਾਦਲਭਾਜਪਾ ਸੂਬਾਂ ਸਰਕਾਰਾਂ ਵੀ ਬਰਾਬਰ ਦੀਆਂ ਜੁਮੇਵਾਰ ਹਨ ।ਜਿਨ੍ਹਾਂ ਨੇ ਪੰਜਾਬ ਦੇ ਹਕਾਂ ਤੇ ਵਜ਼ਦੇ ਡਾਕਿਆਂ ਵਿਰੁੱਧ ਕਦੇ ਆਵਾਜ਼ ਬੁਲੰਦ ਨਹੀ ਕੀਤੀ, ਜਿਸ ਦਾ ਖਮਿਆਜ਼ਾ ਪੰਜਾਬ ਅਤੇ ਪੰਜਾਬੀਆਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਮੌਕੇ ਇੰਦਰਜੀਤ ਸਿੰਘ ਸੰਧੂ, ਪ੍ਰੀਤੀ ਮਲਹੋਤਰਾ, ਅਮਰੀਕ ਸਿੰਘ ਬਾਂਗੜ, ਮੇਜ਼ਰ ਆਰਪੀਐਸ ਮਲਹੋਤਰਾ, ਪਿ੍ਰੰਸੀਪਲ ਜੇ ਪੀ ਸਿੰਘ, ਵੀਰਪਾਲ ਕੌਰ ਚਹਿਲ , ਸੁਖਦੇਵ ਸਿੰਘ ਔਲਖ, ਸੀਨੀਅਰ ਕੌਂਸਲਰ ਕਿਸਨ ਚੰਦ ਬੁੱਧੂ, ਵਪਾਰੀ ਆਗੂ ਰਾਕੇਸ ਗਪਤਾ, ਸੀਨੀਅਰ ਆਗੂ ਕੇਕੇ ਸਹਿਗਲ, ਸੰਦੀਪ ਬੰਧੂ, ਜਰਨੈਲ ਸਿੰਘ ਮਨੂੰ, ਜਸਵਿੰਦਰ ਸਿੰਘ ਰਿੰਪਾ ਬਲਾਕ ਪ੍ਰਧਾਨ, ਰਾਜਵੀਰ ਸਿੰਘ ਬਲਾਕ ਪ੍ਰਧਾਨ, ਸਿਮਰਨਪ੍ਰੀਤ ਸਿੰਘ, ਜਗਤਾਰ ਸਿੰਘ ਤਾਰੀ, ਅੇਡਵੋਕੇਟ ਸੁਖਜਿੰਦਰ ਸਿੰਘ ਆਨੰਦ, ਸਸੀਲ ਮਿੱਡਾ ਬਲਾਕ ਪ੍ਰਧਾਨ, ਰਾਜਿੰਦਰ ਮੋਹਨ ਬਲਾਕ ਪ੍ਰਧਾਨ, ਜਗਦੀਪ ਸਿੰਘ ਜੱਗਾ ਸਮੇਤ ਵੱਡੀ ਗਿਣਤੀ ਵਿਚ ਹੋਰ ਵਲੰਟੀਅਰ ਵੀ ਮੌਜੂਦ ਸਨ।

