ਅੰਮ੍ਰਿਤਸਰ

ਸ਼ਰਾਬ ਦੇ ਦਫ਼ਤਰ ‘ਚ ਪਿਆ ਡਾਕਾ 5 ਲੱਖ ਤੋਂ ਉੱਪਰ ਲੁਟੇਰੇ ਕੈਸ਼ ਲੈ ਹੋਏ ਫ਼ਰਾਰ

ਅੰਮ੍ਰਿਤਸਰ, 7 ਮਾਰਚ ( ਸੁਖਬੀਰ ਸਿੰਘ/ਮਧੂਸਾਰ ਬਿਊਰੋ) ) ਰਿੰਪਲ ਵਾਈਨ ਗਰੁੱਪ ਦੇ ਅਟਾਰੀ ਸਰਕਲ ਅਧੀਨ ਆਉਂਦੇ ਪਿੰਡ ਖ਼ਾਸਾ ਦੇ ਦਫ਼ਤਰ ਵਿਖੇ ਪੰਜ ਨਕਾਬਪੋਸ਼ ਲੁਟੇਰਿਆਂ ਵਲੋਂ ਹਥਿਆਰਾਂ ਦੀ ਨੋਕ ਤੇ 5 ਲੱਖ 9500 ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਰਿੰਪਲ ਗਰੁੱਪ ਦੇ ਮੈਨੇਜਰ ਜਗਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਅਟਾਰੀ ਸਰਕਲ ਦਾ ਦਫਤਰ ਜੋ ਕਿ ਖਾਸਾ ਮੇਨ ਹਾਈਵੇ ਨੇੜੇ ਪੈਟਰੋਲ ਪੰਪ ਸਤਿਥ ਹੈ ਸਵੇਰੇ 10.30 ਵਜੇ ਦੇ ਕਰੀਬ 5 ਨਕਾਬਪੋਸ਼ ਹਥਿਆਰਬੰਦ ਲੁਟੇਰੇ ਜੋ ਕਿ ਮੋਟਰਸਾਈਕਲਾ ਤੇ ਸਵਾਰ ਹੋ ਕੇ ਆਏ ਸਨ ਉਹਨਾਂ ਕੋਲ 2 ਦੇਸੀ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਸਨ

ਦਫਤਰ ਦੇ ਅੰਦਰ ਦਾਖ਼ਿਲ ਹੋਏ ਅਤੇ ਅੰਦਰ ਮੌਜੂਦ ਵਿਅਕਤੀਆਂ ਨੂੰ ਬੰਧਕ ਬਣਾ ਕੇ ਦਫਤਰ ਦੇ ਅੰਦਰ ਪਈ ਹੋਈ 5 ਲੱਖ 9500 ਦੀ ਨਕਦੀ ਲੁੱਟ ਕੇ ਫਰਾਰ ਹੋ ਗਏ । ਮੈਨੇਜਰ ਜਗਦੀਪ ਸਿੰਘ ਨੇ ਦੱਸਿਆ ਕਿ ਜਿਸ ਵੇਲੇ ਇਹ ਘਟਨਾ ਵਾਪਰੀ ਉਸ ਵੇਲੇ ਸਾਰੇ ਮੁਲਾਜਮ ਫੀਲਡ ਵਿੱਚ ਚਲੇ ਗਏ ਸਨ ਅਤੇ ਕੈਸ਼ੀਅਰ ਸੰਨੀ ਅਤੇ ਇੱਕ ਹੋਰ ਮੁਲਾਜ਼ਮ ਮੌਕੇ ਤੇ ਮੌਜੂਦ ਸੀ ਜਦਕਿ ਰਾਤ ਵੇਲੇ ਸਾਡੇ ਇਸ ਦਫਤਰ ਵਿੱਚ 10 ਤੋਂ 15 ਮੁਲਾਜ਼ਮ ਰਹਿੰਦੇ ਹਨ । ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਡੀ ਐਸ ਪੀ ਅਟਾਰੀ ਬਲਬੀਰ ਸਿੰਘ ਵਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਉਹਨਾਂ ਕਿਹਾ ਕਿ ਮੌਕੇ ਤੇ ਮੌਜੂਦ ਗਵਾਹਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਸਬੂਤਾਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਦੋਸ਼ੀ ਜਲਦ ਹੀ ਕਾਬੂ ਕਰ ਲਏ ਜਾਣਗੇ ।

Leave a Reply

Your email address will not be published. Required fields are marked *