ਪੰਜਾਬਪਟਿਆਲਾ

ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ,ਵਲੋਂ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਵਿਸ਼ਾਲ ਰੈਲੀ ਕੀਤੀ

ਪਟਿਆਲਾ 11 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ, ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ (1680) ਪਟਿਆਲਾ ਇਕਾਈ ਵਲੋਂ ਕੇਂਦਰ ਦੀ ਮੋਦੀ ਸਰਕਾਰ ਵਲੋਂ “ਭਾਖੜਾ ਬਿਆਨ ਮੈਨੇਜਮੈਂਟ ਬੋਰਡ” ਵਿੱਚ ਪੰਜਾਬ ਦਾ ਹਿੱਸਾ ਖਤਮ ਕਰਨ ਦੇ ਫੈਸਲੇ ਵਿਰੁੱਧ ਜਲ ਸਰੋਤ ਦੇ ਆਈ.ਬੀ. ਕੰਪਲੈਕਸ ਵਿੱਚ ਭਾਖੜਾ ਮੇਨ ਲਾਈਨ ਸਰਕਲ ਤੋਂ ਬਾਅਦ ਦੁਸਰੀ ਵਿਸ਼ਾਲ ਰੈਲੀ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਕੀਤੀ ਅਤੇ ਮੰਗ ਕੀਤੀ ਕਿ ਪੰਜਾਬ ਦਾ ਹਿੱਸਾ ਖਤਮ ਕਰਨ ਵਾਲਾ ਫੈਸਲਾ ਕੇਂਦਰ ਤੁਰੰਤ ਹੀ ਵਾਪਸ ਲਵੇ। ਮੁਲਾਜਮਾਂ ਦੇ ਪ੍ਰਮੁੱਖ ਆਗੂਆਂ ਦਰਸ਼ਨ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਵਾ, ਅਨੁਸਾਰ ਪੰਜਾਬ ਵਿਚਲੀਆਂ ਅਧਿਕਾਰੀਆਂ / ਕਰਮਚਾਰੀਆਂ ਦੀਆਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਤਕਰੀਬਨ 5262 ਹਿੱਸੇ ਆਉਂਦੀਆਂ ਹਨ। ਜਿਸ ਵਿੱਚ ਗਰੁੱਪ ਏ 145, ਗਰੁੱਪ ਬੀ 579, ਗਰੁੱਪ ਸੀ 1524 ਅਤੇ ਗਰੁੱਪ ਡੀ 3014 ਪੋਸਟਾਂ ਸ਼ਾਮਲ ਹਨ।

ਵਿਸ਼ਾਲ ਰੈਲੀ ਵਿੱਚ ਮੁਲਾਜਮਾਂ, ਪੈਨਸ਼ਨਰਾਂ ਤੇ ਕੱਚੇ ਮੁਲਾਜਮਾਂ ਦੀਆਂ ਮੰਗਾਂ ਦੇ ਜਿਕਰ ਵੀ ਕੀਤੇ ਗਏ, ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਤੇ ਲੰਬਿਤ ਪਈਆਂ ਮੰਗਾਂ ਦਾ ਹੱਲ ਪਹਿਲ ਦੇ ਆਧਾਰ ਤੇ ਕਰਨ ਦੀ ਆਸ ਪ੍ਰਗਟ ਕੀਤੀ ਗਈ। ਚੰਨੀ ਸਰਕਾਰ ਮੁੱਹਦੇ ਮੂੰਹ ਡਿਗਣ ਵਿੱਚ ਮੁਲਾਜਮਾਂ, ਪੈਨਸ਼ਨਰਾਂ ਦੇ ਸੰਘਰਸ਼ਾਂ ਦੀ ਅਹਿਮ ਭੂਮਿਕਾ ਰਹੀ ਹੈ। ਇਸ ਚੋਣਾਂ ਤੋਂ ਧਾਨਾਠ ਰਵਾਇਤੀ ਪਾਰਟੀਆਂ ਨੂੰ ਸਬਕ ਸਿਖਣਾ ਚਾਹੀਦਾ ਹੈ ਇਨ੍ਹਾਂ ਮਿਤੀ 28 ਤੇ 29 ਦੀ ਮਾਰਚ ਦੀ ਦੇਸ਼ ਵਿਆਪੀ ਹੜਤਾਲ ਵਿੱਚ ਜੋਰਦਾਰ ਸ਼ਮੂਲੀਅਤ ਦੀ ਅਪੀਲ ਵੀ ਕੀਤੀ।

ਵਿਸ਼ਾਲ ਰੈਲੀ ਵਿੱਚ ਸਿੰਚਾਈ ਵਿਭਾਗ ਦੇ ਚੋਥਾ ਦਰਜਾ ਮੁਲਾਜਮਾਂ ਨੂੰ ਪਿਛਲੇ 10 ਸਾਲਾਂ ਤੋਂ ਗਰਮ ਤੇ ਠੰਡੀਆਂ ਵਰਦੀਆਂ ਨਾ ਦੇਣ, ਤਰੱਕੀਆਂ ਨਾ ਦੇਣ, ਖਾਲੀ ਅਸਾਮੀਆਂ ਤੇ ਨਵੀਂ ਭਰਤੀ ਨਾ ਕਰਨ, ਪੁਨਰਗਠਨ ਦੌਰਾਨ ਘਟ ਕੀਤੀਆ ਅਸਾਮੀਆਂ ਬਹਾਲ ਨਾ ਕਰਨ ਤੇ ਕੱਚੇ ਕਰਮੀਆਂ ਨੂੰ ਪੱਕਾ ਨਾ ਕਰਨ ਵਰਗੇ ਆਦਿ ਇਸ਼ੂ ਵੀ ਉਠਾਏ ਗਏ। ਇਸ ਮੌਕੇ ਤੇ ਦਰਸ਼ਨ ਸਿੰਘ ਲੁਬਾਣਾ, ਦੀਪ ਚੰਦ ਹੰਸ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਗੁਰਦਰਸ਼ਨ ਸਿੰਘ, ਪ੍ਰੀਤਮ ਚੰਦ ਠਾਕੁਰ, ਸੁਰਜ ਪਾਲ ਯਾਦਵ, ਬਲਬੀਰ ਸਿੰਘ, ਕਾਕਾ ਸਿੰਘ, ਰਾਮ ਦਾਸ, ਸ਼ਾਮ ਸਿੰਘ, ਅਮਰ ਨਾਥ ਨਰੜੂ, ਪਰਵੀਨ ਕੁਮਾਰ, ਅਸ਼ੋਕ ਕੁਮਾਰ ਬਿੱਟੂ, ਦਰਸ਼ੀ ਕਾਂਤਾ, ਰਾਮ ਲਾਲ ਰਾਮਾ, ਅਨਿਲ ਕੁਮਾਰ, ਉਂਕਾਰ ਸਿੰਘ, ਲਾਭ ਸਿੰਘ, ਮੇਘ ਰਾਜ, ਰਾਜਵੰਤ ਕੌਰ, ਇੰਦਰ ਪਾਲ, ਮੁਕੇਸ਼ ਕੁਮਾਰ, ਅਜੈ ਕੁਮਾਰ ਸੀਪਾ, ਬਲਜਿੰਦਰ ਸਿੰਘ ਨਾਭਾ, ਤਰਲੋਚਨ ਮਾੜੂ, ਗੁਰਮੇਲ ਸਿੰਘ, ਤਰਲੋਚਨ ਮੰਡੋਲੀ, ਮੰਗਤ ਰਾਏ, ਗੁਰਮੇਲ ਦਿਆਲਪੁਰਾ, ਸਤਪਾਲ ਖਨੌਰੀ, ਰਾਜ ਕੁਮਾਰ ਰਾਜੂ, ਪ੍ਰਦੀਪ ਸ਼ਰਮਾ ਆਦਿ ਆਗੂ ਹਾਜਰ ਸਨ।

Leave a Reply

Your email address will not be published. Required fields are marked *