ਨਿਊ ਪਟਿਆਲਾ ਵੈਲਫੇਅਰ ਕਲੱਬ ਨੇ ਲੋਕਾਂ ਦੀਆਂ ਜਿੰਦਗੀਆਂ ਨਾਲ ਖੇਡਾਂ ਖੇਡਣ ਵਾਲੇ ਮਿਲਾਵਟ ਖੋਰਾਂ ਖਿਲਾਫ ਕੀਤਾ ਪ੍ਰਦਰਸ਼ਨ।
ਪੰਜਾਬ ਦੇ ਹਰ ਸ਼ਹਿਰ ਪਿੰਡਾਂ *ਚ ਰੋਜ਼ਾਨਾ ਫੂਡ ਸੇਫਟੀ ਮੋਬਾਇਲ ਵੈਨਾਂ ਚਲਾਉਣ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ — ਕਾਕਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਹਰ ਕਿਸਮ ਦੇ ਖਾਣ ਪੀਣ ਵਾਲੇ ਪਦਾਰਥਾਂ *ਚ ਮਿਲਾਵਟ ਤੋਂ ਮੁਕੰਮਲ ਛੁਟਕਾਰਾ ਦਿਵਾਉਣ ਲਈ ਨਿਊ ਪਟਿਆਲਾ ਵੈਲਫੇਅਰ ਕਲੱਬ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦਾ ਆ ਰਿਹਾ ਹੈ। ਇਸ ਸਮੱਸਿਆ ਨੂੰ ਲੈ ਕੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਲੋਕਾਂ ਦੀਆਂ ਜਿੰਦਗੀਆਂ ਨਾਲ ਖੇਡਾਂ ਖੇਡਣ ਵਾਲੇ ਮਿਲਾਵਟ ਖੋਰਾਂ ਖਿਲਾਫ ਪ੍ਰਦਰਸ਼ਨ ਕੀਤਾ ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਮਿਲਾਵਟ ਖੋਰਾਂ ਨੂੰ ਬਿਮਾਰੀਆਂ ਵੰਡਣ ਵਾਲੇ ਪੰਜਾਬ ਦੇ ਦੁਸ਼ਮਨ ਤੇ ਵੱਡੇ ਗੁਨਾਹਗਾਰ ਦੱਸਦਿਆਂ ਕਿਹਾ ਕਿ ਇਹੋ ਜਿਹੀ ਨਜਾਇਜ ਕਮਾਈ ਕਦੇ ਸੁੱਖਾ ਦੀ ਪ੍ਰਾਪਤੀ ਨਹੀਂ ਕਰਵਾ ਸਕਦੀ ਜਿਹੜੀ ਲੋਕਾਂ ਨੂੰ ਬਿਮਾਰੀਆਂ ਵੰਡ ਕੇ ਕੀਤੀ ਜਾਵੇ ਧਾਰਮਿਕ ਰਹਿਬਰਾਂ ਦੀਆਂ ਫੋਟੋਆਂ ਦੁਕਾਨਾਂ ਚੋ ਲਗਾ ਰੱਬ ਦੇ ਨਾਂ ਢੋਂਗ ਰਚ ਕੇ ਇਨਸਾਨਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਕਰਕੇ ਭੋਲੇ ਭਾਲੇ ਲੋਕਾਂ ਨੂੰ ਜਹਿਰ ਪਰੋਸ ਰਹੇ ਹਨ।
ਜਿਹੜੇ ਕਿ ਬੇਗੁਨਾਹ ਲੋਕਾਂ ਨੂੰ ਬਿਮਾਰ ਕਰ ਮੌਤ ਦੇ ਮੂੰਹ ਤੱਕ ਲੈ ਕੇ ਜਾ ਰਹੇ ਹਨ। ਖਾਣ—ਪੀਣ ਵਾਲੇ ਪਦਾਰਥਾਂ ਵਿੱਚ ਗੜਬੜ ਘੋਟਾਲੇ ਕਰਨ ਵਾਲੇ ਅਨੇਕਾਂ ਮਿਲਾਵਟ ਖੋਰ ਸਿਹਤ ਵਿਭਾਗ ਦੀ ਪੱਕੜ ਵਿੱਚ ਆ ਜਾਂਦੇ ਹਨ ਪਰ ਇਸ ਦੇ ਬਾਵਜੂਦ ਵੀ ਪ੍ਰਦਾਫਾਸ਼ ਹੋਣ ਦੇ ਡਰ ਦੀ ਵੀ ਪ੍ਰਵਾਹ ਨਹੀਂ ਕਰਦੇ ਆਪਣੀਆਂ ਜੇਬਾਂ ਭਰਨ ਲਈ ਮਿਲਾਵਟ ਕਰਨ ਦੇ ਹੋਂਸਲੇ ਬੁਲੰਦ ਕਰੀ ਰੱਖਦੇ ਹਨ ਜੇਕਰ ਮਿਲਾਵਟ ਖੋਰਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਹੋਰਨਾਂ ਮਿਲਾਵਟ ਖੋਰਾਂ ਨੂੰ ਨਤੀਜੇ ਭੁਗਤਣ ਦਾ ਡਰ ਹੋਵੇਗਾ ਤੇ ਉਹ ਮਿਲਾਵਟ ਤੋਂ ਗੁਰੇਜ ਕਰਨਗੇ। ਲੱਖਾਂ ਲੀਟਰ ਦੁੱਧ ਕੈਮੀਕਲਾਂ ਤੋਂ ਤਿਆਰ ਕਰਕੇ ਪੰਜਾਬ ਭਰ *ਚ ਸਪਲਾਈ ਹੋ ਰਿਹਾ ਹੈ। ਇਸ ਕਰਕੇ ਬੱਚਿਆਂ ਦੇ ਸਰੀਰਕ ਮਾਨਸਿਕ ਅਤੇ ਬੋਧਿਕ ਵਿਕਾਸ ਵਿੱਚ ਕਮੀ ਆ ਰਹੀ ਹੈ। ਮਿਲਾਵਟ ਖੋਰ ਸਿਹਤ ਨਾਲ ਖਿਲਵਾੜ ਕਰਨ ਤੋਂ ਬਾਜ ਨਹੀਂ ਆ ਰਹੇ। ਜਿਸ ਦੇ ਵਿਰੁੱਧ ਪੰਜਾਬ ਦੇ ਹਰ ਇੱਕ ਵਿਅਕਤੀ ਨੂੰ ਇੱਕ ਪਲੇਟ ਫਾਰਮ ਤੇ ਖੜਾ ਹੋਣਾ ਬਹੁਤ ਜਰੂਰੀ ਹੈ
ਕਲੱਬ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਤੋਂ ਪੁਰਜੋਰ ਮੰਗ ਕੀਤੀ ਕਿ ਪੰਜਾਬ ਦੇ ਹਰ ਇੱਕ ਸ਼ਹਿਰ ਅਤੇ ਪਿੰਡਾਂ *ਚ ਰੋਜ਼ਾਨਾ ਫੂਡ ਸੇਫਟੀ ਮੋਬਾਇਲ ਵੈਨਾਂ ਚਲਾਈਆ ਜਾਣ ਤਾਂ ਜੋ ਪੰਜਾਬ ਦਾ ਹਰ ਇੱਕ ਵਿਅਕਤੀ ਖਾਣ ਪੀਣ ਵਾਲੇ ਪਦਾਰਥਾਂ ਨੂੰ ਚੈਕ ਕਰਵਾਕੇ ਮਿਲਾਵਟ ਰਹਿਤ ਸ਼ੁੱਧ ਅਸਾਨੀ ਨਾਲ ਮੁਹਈਆ ਕਰਵਾ ਸਕੇ। ਭ੍ਰਿਸ਼ਟਾਚਾਰ ਨਾਲ ਸਬੰਧਤ ਮਿਲਾਵਟ ਖੋਰੀ ਤੇ ਰਿਸ਼ਵਤ ਖੋਰੀ ਖਿਲਾਫ ਚੁੱਪ ਨਹੀਂ ਰਹਾਂਗੇ। ਇਸ ਦਾ ਵਿਰੋਧ ਹਰ ਹਾਲ *ਚ ਜਾਰੀ ਰਹੇਗਾ। ਇਸ ਮੌਕੇ ਪ੍ਰਭਜੀਤ ਸਿੰਘ, ਅਰੁਨ ਕੁਮਾਰ, ਅਵਤਾਰ ਸਿੰਘ, ਵਿਨੋਦ ਕੁਮਾਰ, ਜਗਤਾਰ ਸਿੰਘ, ਕ੍ਰਿਸ਼ਨ ਕੁਮਾਰ, ਬਲਜਿੰਦਰ ਸਿੰਘ, ਸਵਰਨ ਕੁਮਾਰ, ਹੁਕਮ ਸਿੰਘ, ਜਸਪਾਲ ਸਿੰਘ, ਸੁਖਦੇਵ ਸਿੰਘ, ਮਹੇਸ਼ ਕੁਮਾਰ ਆਦਿ ਹਾਜਰ ਸਨ।

