ਹਰਿਆਣਾ

ਹਰਿਆਣਾ ਵਿਜੀਲੈਂਸ ਬਿਊਰੋ ਨੇ ਫਰਵਰੀ ਮਹੀਨੇ ਵਿਚ 11 ਸਰਕਾਰੀ ਕਰਮਚਾਰੀਆਂ ਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਕਰਨ ਦੀ ਸਿਫਾਰਿਸ਼ ਕੀਤੀੇੇ

10 ਰਿਸ਼ਵਤਖੋਰਾਂ ਨੂੰ ਵੀ ਰਿਸ਼ਵਤ ਲੈਂਦੇ ਹੋਏ ਰੰਗੀ ਹੱਥੀ ਕੀਤਾ ਕਾਬੂ

ਚੰਡੀਗੜ੍ਹ, 12 ਮਾਰਚ (ਮਧੂਸਾਰ ਬਿਊਰੋ)- ਹਰਿਆਣਾ ਰਾਜ ਵਿਜੀਲੈਂਸ ਬਿਉਰੋ ਨੇ ਫਰਵਰੀ 2022 ਦੌਰਾਨ ਕੀਤੀ ਗਈ ਚਾਰ ਜਾਂਚਾਂ ਵਿਚ 4 ਗਜਟਿਡ ਅਧਿਕਾਰੀਆਂ, 7 ਗੈਰ-ਗਜਟਿਡ ਅਧਿਕਾਰੀਆਂ ਅਤੇ 7 ਨਿਜੀ ਵਿਅਕਤੀਆਂ ਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਕਰਨ ਦੀ ਸਿਫਾਰਿਸ਼ ਕੀਤੀ ਹੈ। ਇਸ ਤੋਂ ਇਲਾਵਾ, ਦੋ ਹੋਰ ਜਾਂਚ ਵਿਚ 2 ਗਜਟਿਡ ਅਧਿਕਾਰੀਆਂ ਦੇ ਖਿਲਾਫ ਵਿਭਾਗ ਦੀ ਕਾਰਵਾਈ ਦੀ ਵੀ ਸਿਫਾਰਿਸ਼ ਕੀਤੀ ਗਈ ਹੈ।

ਵਿਜੀਲੈਂਸ ਬਿਉਰੋ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸੀ ਸਮੇਂ ਦੌਰਾਨ ਇਕ ਗਜਟਿਡ ਅਧਿਕਾਰੀ ਸਮੇਤ 10 ਸਰਕਾਰੀ ਕਰਮਚਾਰੀਆਂ ਨੂੰ 1000 ਰੁਪਏ ਤੋਂ 1.40 ਲੱਖ ਰੁਪਏ ਤਕ ਦੀ ਰਿਸ਼ਵਤ ਲੈਂਦੇ ਹੋਏ ਰੰਗੀ ਹੱਥੀ ਗਿਰਫਤਾਰ ਕੀਤਾ ਹੈ। ਸ਼ਿਕਾਇਤ ਦੇ ਆਧਾਰ ‘ਤੇ ਬਿਊਰੋ ਨੇ ਦੋ ਹੋਰ ਸਰਕਾਰੀ ਕਰਮਚਾਰੀਆਂ ‘ਤੇ ਵੀ ਭ੍ਰਿਸ਼ਟਾਚਾਰ ਹੱਲ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ। ਫਰਵਰੀ ਵਿਚ ਕੀਤੀ ਗਈ ਗਿਰਫਤਾਰੀਆਂ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦਸਿਆ ਕਿ ਨਗਰ ਨਿਗਮ, ਫਰੀਦਾਬਾਦ ਵਿਚ ਤੈਨਾਤ ਸੁਪਰਡੈਂਟ ਇੰਜੀਨੀਅਰ ਰਵੀ ਸ਼ਰਮਾ ਅਤੇ ਲੇਖਾਕਾਰ ਰਵੀਸ਼ੰਕਰ ਦੋਵਾਂ ਨੂੰ 1.40 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੀ ਹੱਥੀ ਫੜਿਆ, ਜਦੋਂ ਕਿ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ, ਫਰੀਦਾਬਾਦ ਵਿਚ ਵਜਨ ਅਤੇ ਮਾਪ ਅਨੁਭਾਗ ਵਿਚ ਤੈਨਾਤ ਰਾਜਬੀਰ ਸਿੰਘ ਨਿਰੀਖਕ ਨੂੰ 60,000 ਰੁਪਏ ਲਂੈਦੇ ਹੋਏ ਗਿਰਫਤਾਰ ਕੀਤਾ।

ਇਸੀ ਤਰ੍ਹਾ ਜਿਲ੍ਹਾ ਕੇਂਦਰੀ ਸਹਿਕਾਰੀ ਬੈਂਕ ਪਲਵਲ ਦੇ ਬ੍ਰਾਂਚ ਪ੍ਰਬੰਧਕ ਉਜੇਂਦਰ ਸਿੰਘ ਨੂੰ 25,000 ਰੁਪਏ ਦੀ ਰਿਸ਼ਵਤ ਲਂੈਦੇ ਹੋਏ ਗਿਰਫਤਾਰ ਕੀਤਾ ਗਿਆ। ਫਰੀਦਾਬਾਦ ਜਿਲ੍ਹੇ ਵਿਚ ਤੈਨਾਤ ਡੀਐਚਬੀਵੀਐਨ ਦੇ ਲਾਇਨਮੈਨ ਮਾਨ ਸਿੰਘ ਨੂੰ 26,000 ਰੁਪਏ ਦੀ ਰਿਸ਼ਵਤ ਲਂੈਦੇ ਅਤੇ ਹਰਿਆਣਾ ਰੋਡਵੇਜ ਜੀਂਦ ਨਾਜਰ ਕਲਰਕ ਭਗਵਾਨ ਨੂੰ 10 ਹਜਾਰ ਰੁਪਏ ਦੀ ਰਿਸ਼ਵਤ ਲੈਂਦੇ ਗਿਰਫਤਾਰ ਕੀਤਾ ਗਿਆ । ਕੈਥਲ ਵਿਚ ਥਾਨਾ ਚੀਕਾ ਦੇ ਅਹੁਦੇ ‘ਤੇ ਤੈਨਾਤ ਇੰਸਪੈਕਟਰ ਜੈਵੀਰ ਅਤੇ ਹਰੀਓਮ ਏਐਲਐਮ ਡੀਐਚਵੀਐਨ ਪਲਵਲ ਨੂੰ ਪੰਚ-ਪੰਚ ਹਜਾਰ ਰੁਪਏ ਲੈਂਦੇ ਗਿਰਫਤਾਰ ਕੀਤਾ।

ਬੁਲਾਰੇ ਨੇ ਦਸਿਆ ਕਿ ਸੈਂਟਰਲ ਫਰੀਦਾਬਾਦ ਵਿਚ ਤੈਨਾਤ ਸਬ-ਇੰਸਪੈਕਟਰ ਜੈ ਚੰਦ ਨੂੰ 10 ਹਜਾਰ ਰੁਪਏ ਲੈਂਦੇ ਅਤੇ ਗੁਰੂਗ੍ਰਾਮ ਨਗਰ ਨਿਗਮ ਦੇ ਸਰਵੇਅਰ ਅੰਸ਼ੂ ਪਰਾਸ਼ਰ ਨੂੰ 2000 ਰੁਪਏ ਦੀ ਰਿਸ਼ਵਤ ਲੈਂਦੇ ਕਾਬੂ ਕੀਤਾ ਗਿਆ। ਫਰਵਰੀ ਵਿਚ ਬਿਊਰੋ ਵੱਲੋਂ ਤਿੰਨ ਵਿਸ਼ੇਸ਼/ਤਕਨੀਕੀ ਜਾਂਚ ਰਿਪੋਰਟ ਵੀ ਸਰਕਾਰ ਨੂੰ ਸੌਂਪੀਆਂ ਗਈਆਂ, ਜਿਸ ਵਿਚ ਤਿੰਨ ਗਜਟਿਡ ਅਧਿਕਾਰੀਆਂ ਤੇ ਦੋ ਗੈਰ-ਗਜਟਿਡ ਅਧਿਕਾਰੀਆਂ ਦੇ ਖਿਲਾਫ ਵਿਭਾਗ ਦੀ ਕਾਰਵਾਈ ਦੀ ਸਿਫਾਰਿਸ਼ ਕਰਦੇ ਹੋਏ ਸੁਬੰਧਿਤ ਏਜੰਸੀ ਤੋਂ 16 ਲੱਖ 84 ਹਜਾਰ ਰੁਪਏ ਤੋਂ ਵੱਧ ਦੀ ਰਕਮ ਦੀ ਵਸੂਲੀ ਦੇ ਲਈ ਕਿਹਾ ਗਿਆ ਹੈ।

Leave a Reply

Your email address will not be published. Required fields are marked *