ਅੰਮ੍ਰਿਤਸਰਪੰਜਾਬ

ਪੰਜਾਬੀ ਫਿਲਮ ਜਗਤ ਦੀ ਮਸ਼ਹੂਰ ਅਦਾਕਾਰਾ ਜੂਹੀ ਬੱਬਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ

ਕਿਹਾ ਦਰਸ਼ਨ ਕਰ ਮਿਲੀ ਮਨ ਨੂੰ ਸਾਂਤੀ, ਪਰਿਵਾਰ ਦੀ ਚੜਦੀ ਕਲਾ ਅਤੇ ਸਰਬਤ ਦੇ ਭਲੇ ਦੀ ਅਰਦਾਸ ਕਰਨ ਪਹੁੰਚੇ ਹਾ

ਅੰਮ੍ਰਿਤਸਰ: (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਫਿਲਮਾਂ ਦੀ ਮਸ਼ਹੁਰ ਅਦਾਕਾਰਾ ਜੂਹੀ ਬੱਬਰ ਅਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਜਿਥੇ ਉਹਨਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਉਥੇ ਹੀ ਰਸ ਬੀਣੀ ਬਾਣੀ ਦਾ ਆਨੰਦ ਮਾਣਿਆ ਗਿਆ।ਇਸ ਮੌਕੇ ਉਹਨਾ ਨਾਲ ਵਰਣਦੀਪ ਬਮਰਾਹ ਅਤੇ ਰਵਿੰਦਰ ਬਮਰਾਹ ਉਚੇਚੇ ਤੌਰ ਤੇ ਉਹਨਾ ਨਾਲ ਪਹੁੰਚੇ।

ਇਸ ਮੌਕੇ ਗਲਬਾਤ ਕਰਦਿਆਂ ਉਹਨਾ ਕਿਹਾ ਕਿ ਅਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦਾ ਮੌਕਾ ਮਿਲਿਆ ਹੈ ਅਤੇ ਵਾਹਿਗੁਰੂ ਦਰ ਘਰ ਤੇ ਆ ਕੇ ਅਲੌਕਿਕ ਸਾਂਤੀ ਮਿਲੀ ਹੈ ਅਤੇ ਅਜ ਵਾਹਿਗੁਰੂ ਅਗੇ ਪਰਿਵਾਰ ਦੀ ਚੜਦੀ ਕਲਾ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ।ਕੁਝ ਸਮਾ ਫਿਲਮਾਂ ਤੌ ਦੂਰੀ ਰਹੀ ਹੈ ਪਰ ਜਲਦ ਹੀ ਵੈਬ ਸੀਰੀਜ ਅਤੇ ਫਿਲਮ ਦੇ ਨਾਲ ਦਰਸ਼ਕਾਂ ਨਾਲ ਰੂਬਰੂ ਹੋਵਾਂਗੇ।

Leave a Reply

Your email address will not be published. Required fields are marked *