ਨੋਜਵਾਨਾ ਨੂੰ ਨਸ਼ਿਆ ਤੌ ਦੂਰ ਰਖਣ ਲਈ ਟੈਂਪਲ ਜਿਮ ਵਲੌ ਰਖੀਆਂ ਗਿਆ ਬਾਡੀ ਬਿਲਡਿੰਗ ਮੁਕਾਬਲਾ
ਬੋਡੀ ਬਿਲਡਿੰਗ, ਬੈਂਚ ਪ੍ਰੈਸ, ਬੈਸਟ ਬਾਈਸੇਪ ਮੁਕਾਬਲਿਆਂ ਵਿਚ ਨੋਜਵਾਨਾ ਮਾਰਿਆ ਮਲਾ
ਜੇਤੂ ਨੌਜਵਾਨਾਂ ਨੂੰ ਟਰਾਫੀ, ਮੈਡਲ ਅਤੇ ਸ਼ੀਪਰ ਦੇ ਹੈਪੀ ਕੋਚ ਵਲੌ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ: (ਸੁਖਬੀਰ ਸਿੰਘ/ਮਧੂਸਾਰ ਬਿਊਰੋ)- ਨੋਜਵਾਨ ਪੀੜੀ ਨੂੰ ਨਸ਼ਿਆ ਤੌ ਦੂਰ ਰਖਣ ਅਤੇ ਸਿਹਤਮੰਦ ਬਣਾਉਣ ਲਈ ਅਜ ਅੰਮ੍ਰਿਤਸਰ ਦੇ ਤਰਨ ਤਾਰਨ ਰੋਡ ਦੇ ਟੈਂਪਲ ਜਿਮ 2 ਵਿਚ ਬੋਡੀ ਬਿਲਡਿੰਗ, ਬੈਂਚ ਪ੍ਰੈਸ, ਬੈਸਟ ਬਾਈਸੇਪ ਮੁਕਾਬਲੇ ਕਰਵਾਏ ਗਏ ਜਿਸ ਵਿਚ ਨੋਜਵਾਨਾ ਵਲੌ ਵਧ ਚੜ ਕੇ ਹਿੱਸਾ ਲੈਂਦਿਆ ਵਖ ਵਖ ਮੁਕਾਬਲੇ ਵਿਚ ਕੰਪੀਡੀਸਨ ਕਰਦਿਆਂ ਇਨਾਮ ਜਿਤੇ। ਜੇਤੂ ਖਿਡਾਰੀਆਂ ਨੂੰ ਟੈਂਪਲ ਜਿਮ ਦੇ ਕੋਚ ਹੈਪੀ ਵਲੌ ਟਰਾਫੀ, ਮੈਡਲ ਅਤੇ ਸ਼ੀਪਰ ਅਤੇ ਟੈਂਪਲ ਜਿਮ ਨਾਮ ਦੀਆ ਟੀ ਸਰਕ ਭੇਟ ਕੀਤੀਆ ਗਈਆਂ।
ਇਸ ਮੌਕੇ ਗਲਬਾਤ ਕਰਦਿਆਂ ਟੈਂਪਲ ਜਿਮ ਦੇ ਕੋਚ ਹੈਪੀ ਨੇ ਦਸਿਆ ਕਿ ਉਹ ਲੰਮੇ ਸਮੇ ਤੌ ਅੰਮ੍ਰਿਤਸਰ ਸ਼ਹਿਰ ਵਿਚ ਟੈਂਪਲ ਜਿਮ ਨਾਮ ਤੇ 2 ਜਿਮ ਚਲਾ ਰਹੇ ਹਨ ਅਤੇ ਅਜ ਅੰਮ੍ਰਿਤਸਰ ਦੇ ਤਰਨ ਤਾਰਨ ਰੋਡ ਦੇ ਟੈਂਪਲ ਜਿਮ 2 ਵਿਚ ਇਹ ਕੰਪੀਡੀਸਨ ਕਰਵਾਇਆ ਗਿਆ ਜਿਸਦਾ ਮੁਖ ਮਕਸਦ ਨੋਜਵਾਨ ਪੀੜੀ ਨੂੰ ਨਸ਼ਿਆ ਤੌ ਦੂਰ ਰਖਣ ਅਤੇ ਸਿਹਤਮੰਦ ਬਣਾਉਣ ਲਈ ਹਰ ਸੰਭਵ ਪਰਿਆਸ ਕਰਨਾ ਹੈ ਤਾ ਜੌ ਨਸ਼ਾ ਮੁਕਤ ਸਿਹਤਮੰਦ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ। ਬੀਤੇ ਸਮੇ ਦੀਆ ਸਰਕਾਰਾਂ ਨਸ਼ੇ ਨੂੰ ਠਲ ਪਾਉਣ ਵਿਚ ਕੀਤੇ ਨਾ ਕੀਤੇ ਨਾਕਾਮਯਾਬ ਰਹਿਆ ਹਨ ਜਿਸਦੇ ਚਲਦੇ ਅਸੀਂ ਦੇਸ਼ ਅਤੇ ਸਮਾਜ ਪ੍ਰਤੀ ਆਪਣਾ ਫਰਜ ਸਮਝਦੇ ਅਜ ਇਹ ਉਪਰਾਲਾ ਕੀਤਾ ਹੈ ਜੌ ਹਰ ਮਹੀਨੇ ਦੇ ਆਖਰੀ ਸ਼ਨੀਵਾਰ ਕਰਵਾਇਆ ਜਾਵੇਗਾ। ਇਸ ਮੌਕੇ ਜੇਤੂ ਨੋਜਵਾਨਾ ਵਲੌ ਪਹਿਲਾ ਤਾ ਹੈਪੀ ਕੋਚ ਅਤੇ ਟੈਂਪਲ ਜਿਮ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ ਉਥੇ ਹੀ ਮੁਕਾਬਲਾ ਜਿੱਤਣ ਨੂੰ ਲੈ ਕੇ ਉਹਨਾ ਵਿਚ ਕਾਫੀ ਖੁਸ਼ੀ ਅਤੇ ਉਤਸ਼ਾਹ ਵੇਖਣ ਨੂੰ ਮਿਲਿਆ

