ਪੰਜਾਬਪਟਿਆਲਾ

ਦਸਤਾਰ ਸਜਾਓ ਮੁਕਾਬਲੇ ਕਰਵਾਏ

ਦਸਤਾਰ ਸਿੱਖੀ ਦੀ ਸ਼ਾਨ, ਖ਼ਾਲਸੇ ਦੀ ਪਹਿਚਾਣ : ਸ. ਜਗਜੀਤ ਸਿੰਘ ਦਰਦੀ

ਪਟਿਆਲਾ, 13 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ੍ਰੀ ਗੁਰੂ ਹਰਿ ਿਸ਼ਨ ਸੀਨੀਅਰ ਸੈਕੰਡਰੀ ਸਕੂਲ ਪ੍ਰੈਸ ਰੋਡ ਅਤੇ ਕੇਸ ਸੰਭਾਲ ਪ੍ਰਚਾਰ ਆਈ.ਟੀ.ਏ.ਏ. ਸੰਸਥਾ ਦੇ ਸਹਿਯੋਗ ਨਾਲ ਦਸਤਾਰ ਸਜਾਉਣ ਦੇ ਮੁਕਾਬਲੇ ਕਵਲਜੀਤ ਕੌਰ ਚੱਢਾ ਦੀ ਦੇਖ-ਰੇਖ ਹੇਠ ਕਰਵਾਏ ਗਏ। ਇਸ ਮੁਕਾਬਲੇ ਵਿੱਚ ਵੱਖ-ਵੱਖ ਸ਼ਹਿਰਾਂ ਤੋਂ ਅਤੇ ਸਕੂਲੀ ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ ’ਤੇ 150 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲੈ ਸੋਹਣੀਆਂ ਦਸਤਾਰਾਂ ਸਜਾਈਆਂ ਇਸ ਸਮਾਗਮ ਵਿੱਚ ਪਦਮਸ੍ਰੀ ਸ. ਜਗਜੀਤ ਸਿੰਘ ਦਰਦੀ ਚੇਅਰਮੈਨ ਚੜ੍ਹਦੀਕਲਾ ਗਰੁੱਪ ਨੇ ਵਿਸ਼ੇਸ਼ ਤੌਰ ’ਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦਸਤਾਰ ਸਜਾਓ ਮੁਕਾਬਲੇ ਵਿੱਚ ਸ. ਅਮਨਦੀਪ ਸਿੰਘ, ਨਵਪ੍ਰੀਤਪਾਲ ਸਿੰਘ, ਭਵਲੀਨ ਕੌਰ, ਨਵਜੋਤ ਸਿੰਘ ਸਹਿਜ ਨੇ ਜੱਜ ਦੀ ਭੂਮਿਕਾ ਨਿਭਾਈ।

ਜੇਤੂਆਂ ਨੂੰ ਵਿਸ਼ੇਸ਼ ਤੌਰ ’ਤੇ ਕੈਸ਼ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਸ. ਜਗਜੀਤ ਸਿੰਘ ਦਰਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਸਤਾਰ ਕੇਵਲ ਸਿਰ ਢੱਕਣ ਵਾਸਤੇ ਆਮ ਕੱਪੜਾ ਨਹੀਂ ਹੈ, ਸਗੋਂ ਇਹ ਸਿੱਖੀ ਦੀ ਸ਼ਾਨ ਅਤੇ ਖਾਲਸਾ ਦੀ ਪਹਿਚਾਣ ਹੈ। ਸਿੱਖ ਕਿਸੇ ਵੀ ਥਾਂ ’ਤੇ ਖੜਾ ਹੋਵੇ। ਉਸ ਦੀ ਪੱਗੜੀ ਅਤੇ ਭਾਸ਼ਾ ਪਹਿਚਾਣ ਹੁੰਦੀ ਹੈ। ਇਸ ਸਮਾਗਮ ਵਿੱਚ ਵੱਖ-ਵੱਖ ਸਕੂਲਾਂ ਤੋਂ ਆਏ ਬੱਚਿਆਂ ਤੋਂ ਸਿੱਖ ਧਰਮ, ਦਸਤਾਰ ਸਬੰਧੀ ਅਤੇ ਗੁਰਬਾਣੀ ਸਬੰਧੀ ਸਵਾਲਾਂ ਦੇ ਜਵਾਬ ਵੀ ਪੁੱਛੇ ਗਏ। ਇਸ ਮੌਕੇ ’ਤੇ ਸਕੂਲ ਡਾਇਰੈਕਟਰ ਸਰਦਾਰਨੀ ਜਸਵਿੰਦਰ ਕੌਰ ਦਰਦੀ, ਚੜ੍ਹਦੀਕਲਾ ਗਰੁੱਪ ਦੇ ਡਾਇਰੈਕਟਰ ਡਾ. ਇੰਦਰਪ੍ਰੀਤ ਕੌਰ ਦਰਦੀ, ਗੁਰਲੀਨ ਕੌਰ ਰਾਸ਼ੀ, ਡਾ. ਪ੍ਰਭਲੀਨ ਸਿੰਘ ਤੋਂ ਇਲਾਵਾ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਮੁਖੀ ਸਾਹਿਬਾਨ ਤੋਂ ਇਲਾਵਾ ਸਕੂਲੀ ਅਧਿਆਪਕ ਅਤੇ ਬੱਚੇ ਹਾਜ਼ਰ ਸਨ।

Leave a Reply

Your email address will not be published. Required fields are marked *