ਅੰਮ੍ਰਿਤਸਰ

ਸੰਤਾ ਮਹਾਂਪੁਰਖਾਂ ਵਲੋ ਭਾਈ ਦਇਆ ਸਿੰਘ ਜੀ ਯਾਤਰੀ ਨਿਵਾਸ ਦਾ ਕੀਤਾ ਉਦਘਾਟਨ

ਅੰਮ੍ਰਿਤਸਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਤਖ਼ਤ ਸੱਚਖੰਡ ਬੋਰਡ ਵਲੋ ਮਾਰਚ 2016 ਵਿਚ ਸੰਤ ਬਾਬਾ ਨਰਿੰਦਰ ਸਿੰਘ ਜੀ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਵਾਲਿਆਂ ਨੂੰ ਗੁਰਦੁਆਰਾ ਸਾਹਿਬ ਦੇ ਗੇਟ ਨੰਬਰ 2 ਦਸ਼ਮੇਸ਼ ਹਸਪਤਾਲ ਦੀ ਪੁਰਾਣੀ ਇਮਾਰਤ ਦੀ ਥਾਂ ਤੇ ਨਵੇਂ ਯਾਤਰੀ ਨਿਵਾਸ ਉਸਾਰੀ ਦੀ ਸੇਵਾ ਦਿੱਤੀ ਗਈ ਸੀਉਹ ਯਾਤਰੀ ਨਿਵਾਸ ਅੱਜ ਤਿਆਰ ਕਰਕੇ ਗੁਰਦੁਆਰਾ ਸੱਚਖੰਡ ਬੋਰਡ ਦੇਸਪੁਰਦ ਕੀਤਾ ਗਿਆ ਜਿਸ ਦਾ ਉਦਘਾਟਨ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ, ਸੰਤ ਮਹਾਂਪਰਸ਼, ਗੁਰਦੁਆਰਾ ਬੋਰਡ ਦੇ ਅਧੀਕਾਰੀਆਂ, ਮੈਂਬਰਾਂ ਦੀ ਹਾਜਰੀ ਵਿੱਚ ਅਰਦਾਸ ਕਰਕੇ ਕੀਤਾ ਗਿਆ ਉਦਘਾਟਨ ਮੌਕੇ ਗੁਰੁਆਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ,ਮੀਤ ਜਥੇਦਾਰ ਸਿੰਘ ਸਾਹਿਬ ਭਾਈ ਜੋਤਇੰਦਰ ਸਿੰਘ ਜੀ, ਹੈੱਡ ਗ੍ਰੰਥੀ ਸਿੰਘ ਸਾਹਿਬ ਭਾਈ ਕਸ਼ਮੀਰ ਸਿੰਘ, ਮੀਤ ਗ੍ਰੰਥੀ ਸਿੰਘ ਸਾਹਿਬ ਭਾਈ ਗੁਰਮੀਤ ਸਿੰਘ ਜੀ ਸਿੰਘ ਸਾਹਿਬ ਭਾਈ ਰਾਮ ਸਿੰਘ ਜੀ ਧੂਪੀਆ,

ਮਾਤਾ ਸਾਹਿਬ ਦੇ ਭਾਈ ਤੇਜਾ ਸਿੰਘ, ਸੰਤ ਬਾਬਾ ਸੁਲਖਣ ਸਿੰਘ ਜੀ ਪੰਜਵੜ੍ਹ ਵਾਲੇ, ਸ੍ਰ. ਰਵਿੰਦਰ ਸਿੰਘ ਬੁੰਗਾਈ, ਮਨਪ੍ਰੀਤ ਸਿੰਘ ਕੁੰਜੀਵਾਲੇ, ਗੁਰਮੀਤ ਸਿੰਘ ਮਹਾਜਨ ਮੈਂਬਰ, ਸ੍ਰ.ਗੁਰਵਿੰਦਰ ਸਿੰਘ ਵਾਧਵਾ ਸੁਪਰਡੈਂਟ, ਸ੍ਰ. ਹਰਜੀਤ ਸਿੰਘ ਕੜੇਵਾਲੇ ਸਹਾਇਕ ਸੁਪਰਡੈਂਟ, ਸ੍ਰ. ਰਵਿੰਦਰ ਸਿੰਘ ਕਪੂਰ, ਗੁਰਦੁਆਰਾ ਸੱਚਖੰਡ ਬੋਰਡ ਦੇ ਅਧਿਕਾਰੀ ਮੈਂਬਰ ਅਤੇ ਹੋਰ ਹਾਜ਼ਰ ਸਨ ਇਸ ਸਮਾਗਮ ਵਿਚ ਜੱਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ, ਸਮੂਹ ਪੰਜ ਪਿਆਰੇ ਸਾਹਿਬਾਨ, ਗੁਰਦੁਆਰਾ ਸੱਚਖੰਡ ਬੋਰਡ ਦੇ ਅਧਿਕਾਰੀਆ, ਮੈਂਬਰਾਂ,ਸਟੇਜ ਸਕੱਤਰ ਸ੍ਰ ਸ਼ਰਨ ਸਿੰਘ ਸੋਢੀ ਸੀਨੀਅਰ ਸੁਪਰਡੈਂਟ ਵੱਲੋਂ ਸੰਤ ਬਾਬਾ ਬਲਵਿੰਦਰ ਸਿੰਘ ਜੀ ਅਤੇ ਸੰਤ ਬਾਬਾ ਨਰਿੰਦਰ ਸਿੰਘ ਜੀ ਕਾਰ ਸੇਵਾ ਵਾਲਿਆਂ ਨੂੰ ਧਾਰਮਿਕ ਰਵਾਇਤਾਂ ਅਨੁਸਾਰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਸੁੰਦਰ ਇਮਾਰਤ ਦੇ ਏ ਸੀ ਕਮਰਿਆਂ ਦੀਆਂ ਸਹੂਲਤਾਂ ਨਾਲ ਤਿਆਰ ਕਰਕੇ ਸੰਗਤਾਂ ਲਈ ਸੱਚਖੰਡ ਬੋਰਡ ਦੇ ਸਪੁਰਦ ਕੀਤਾ ਗੁਰਦੁਆਰਾ ਸਾਹਿਬ ਦੇ ਸਕੱਤਰ ਰਵਿੰਦਰ ਸਿੰਘ ਬੁੰਗਾਈ ਵਲੋ ਮਹਾਂਪੁਰਖਾਂ ਦਾ ਰੋਮ ਤੋਂ ਧੰਨਵਾਦ ਕੀਤਾ ਅਤੇ ਗੁਰੂ ਸਾਹਿਬ ਅੱਗੇ ਮਹਾਂਪੁਰਖਾਂ ਨੂੰ ਚੜਦੀ ਕਲਾ ਵਿੱਚ ਪੰਥ ਦੀ ਸੇਵਾ ਕਰਨ ਦੀ ਅਰਦਾਸ ਕੀਤੀ ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ

Leave a Reply

Your email address will not be published. Required fields are marked *