ਅੰਮ੍ਰਿਤਸਰਪੰਜਾਬ

ਸ੍ਰੀ ਗੁਰੂ ਤੇਗ ਬਹਾਦਰ ਫ਼ਾਰ ਵੂਮੈਨ ਵਿਖੇ ਕਰਵਾਇਆ ਗਿਆ ‘ਟੈਲੇਂਟ ਹੰਟ’

ਪ੍ਰਿੰ: ਨਾਨਕ ਸਿੰਘ ਨੇ ਵਿਦਿਆਰਥਣਾਂ ਦੇ ਹਰਫ਼ਨਮੌਲਾ ਪ੍ਰਦਰਸ਼ਨ ਦੀ ਕੀਤੀ ਸ਼ਲਾਘਾ

ਅੰਮ੍ਰਿਤਸਰ, 15 ਮਾਰਚ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ¸ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਵਿਖੇ ਵਿਦਿਆਰਥਣਾਂ ਦੀ ਪ੍ਰਤਿਭਾ ਨੂੰ ਨਿਖਾਰਣ ਦਾ ਮੌਕਾ ਦੇਣ ਲਈ ‘ਟੈਲੇਂਟ ਹੰਟ’ ਪ੍ਰੋਗਰਾਮ ਦਾ ਆਯੋਜਿਤ ਕੀਤਾ ਗਿਆ। ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੇ ਇਸ ਵਿੱਦਿਅਕ ਸੰਸਥਾ ਦੇ ਪ੍ਰਿੰਸੀਪਲ ਸ: ਨਾਨਕ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ ’ਚ ਵਿਦਿਆਰਥਣਾਂ ਵੱਲੋਂ ਸੰਗੀਤ, ਨਾਚ, ਗਿੱਧਾ, ਫ਼ੈਸ਼ਨ ਸ਼ੋਅ ਆਦਿ ’ਚ ਪੇਸ਼ਕਾਰੀ ਦਿੱਤੀ ਗਈ। ਜਿਨ੍ਹਾਂ ’ਚ ਹਿੱਸਾ ਲੈਣ ਲਈ ਵਿਦਿਆਰਥਣਾਂ ਨੇ ਖਾਸਾ ਉਤਸ਼ਾਹ ਵਿਖਾਇਆ।

ਇਸ ਮੌਕੇ ਪ੍ਰਿੰ: ਨਾਨਕ ਸਿੰਘ ਨੇ ਸੰਬੋਧਨ ’ਚ ਔਰਤ ਵਿਚਲੀ ਸਿਰਜਨਾਤਮਕ ਸ਼ਕਤੀ, ਸਹਿਣਸ਼ੀਲਤਾ ਤੇ ਸੁਹੱਪਣ ਨੂੰ ਕਾਦਰ ਦੀ ਵਡਮੁੱਲੀ ਦੇਣ ਦੱਸਿਆ। ਉਨ੍ਹਾਂ ਵਿਦਿਆਰਥਣਾਂ ਨੂੰ ਉੱਜਲੇ ਭਵਿੱਖ ਲਈ ਸ਼ੁੱਭ ਇਛਾਵਾਂ ਦਿੰਦੇ ਹੋਏ ਸੁਨਹਿਰੀ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਤਸ਼ਾਹਿਤ ਕੀਤਾ। ਸ: ਨਾਨਕ ਨੇ ਵਿਦਿਆਰਥਣਾਂ ਦੇ ਹਰਫ਼ਨਮੌਲਾ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਵਰਤਮਾਨ ਦੌਰ ’ਚ ਇੰਟਰਨੈੱਟ ਦੀ ਦੁਰਵਰਤੋਂ ਪ੍ਰਤੀ ਅਗਾਂਹ ਕੀਤਾ ਅਤੇ ਆਪਣੇ ਅੰਦਰ ਕੌਮੀ ਏਕਤਾ ਦੀ ਭਾਵਨਾ ਪੈਦਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਨੂੰ ਵਿੱਦਿਆ ਦੇ ਨਾਲ ਨਾਲ ਮਨੋਰੰਜਨ ਭਰਪੂਰ ਪ੍ਰੋਗਰਾਮਾਂ ਨਾਲ ਵੀ ਜੋੜਿਆ ਜਾਂਦਾ ਹੈ ਤਾਂ ਕਿ ਭਵਿੱਖ ’ਚ ਉਚ ਮੰਚ ’ਤੇ ਆਪਣੇ ਹੁਨਰ ਬਿਨ੍ਹਾਂ ਕਿਸੇ ਝਿਜਕ ਦੇ ਕਾਬਲੀਅਤ ਦਾ ਪ੍ਰਦਰਸ਼ਨ ਕਰ ਸਕਣ। ਇਸ ਮੌਕੇ ਸਕੂਲ ਸਟਾਫ਼ ਤੋਂ ਇਲਾਵਾ ਹੋਰ ਵਿਦਿਆਰਥਣਾਂ ਮੌਜੂਦ ਸਨ।

Leave a Reply

Your email address will not be published. Required fields are marked *