ਬਸੰਤ ਰਿਤੂ ਕਲੱਬ ਵੱਲੋਂ ਵਾਲੀਵਾਲ ਦੀਆਂ ਕਿੱਟਾਂ ਕਲੱਬਾਂ ਨੂੰ ਵੰਡੀਆਂ
ਨਸ਼ਾ ਮੁਕਤ ਪੰਜਾਬ ਲਈ ਖੇਡਾਂ ਜਰੂਰੀ—ਡਾ. ਬਲਬੀਰ ਸਿੰਘ ਐਮ.ਐਲ.ਏ.

ਪਟਿਆਲਾ (ਮਧੂਸਾਰ ਬਿਊਰੋ) ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਨਹਿਰੂ ਯੂਵਾ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਪਟਿਆਲਾ ਦੇ ਵੱਖ—ਵੱਖ ਪਿੰਡਾਂ ਦੇ ਛੇ ਯੂਥ ਕਲੱਬਾਂ ਨੂੰ ਵਾਲੀਵਾਲ ਖੇਡ ਦੀਆਂ ਕਿੱਟਾਂ ਵੰਡੀਆਂ ਗਈਆਂ। ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਡਾ. ਬਲਬੀਰ ਸਿੰਘ ਆਮ ਆਦਮੀ ਪਾਰਟੀ ਪਟਿਆਲਾ ਦਿਹਾਤੀ ਦੇ ਐਮ.ਐਲ.ਏ. ਨੇ ਸ਼ਿਰਕਤ ਕੀਤੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਨਹਿਰੂ ਯੂਵਾ ਕੇਂਦਰ ਅਦਾਰਾ ਭਾਰਤ ਸਰਕਾਰ ਦੇ ਅਕਾਊਂਟਸ ਅਫਸਰ ਮੈਡਮ ਅਮਰਜੀਤ ਕੌਰ ਅਤੇ ਸ਼ੰਕਰ ਲਾਲ ਖੁਰਾਣਾ, ਯਸ਼ਪਾਲ ਬੇਦੀ ਅਤੇ ਓਮ ਪ੍ਰਕਾਸ਼ ਵੀ ਪੁੱਜੇ।
ਇਸ ਸਮਾਰੋਹ ਵਿੱਚ ਡਾ. ਬਲਬੀਰ ਸਿੰਘ ਐਮ.ਐਲ.ਏ. ਨੇ ਆਖਿਆ ਕਿ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਨਾਲ ਉਹ ਪਿਛਲੇ 30 ਸਾਲਾਂ ਤੋਂ ਜੁੜੇ ਹੋਏ ਹਨ ਅਤੇ ਉਹ ਕਲੱਬ ਦੀਆਂ ਸਮਾਜਿਕ ਗਤੀਵਿਧੀਆਂ ਦੀ ਨਿੱਘੇ ਸ਼ਬਦਾ ਵਿੱਚ ਸ਼ਲਾਘਾ ਕਰਦੇ ਹਨ। ਉਹਨਾ ਇਹ ਵੀ ਆਖਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪਿੰਡ ਪਿੰਡ ਅਤੇ ਸ਼ਹਿਰ ਸ਼ਹਿਰ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦੀ ਜਰੂਰਤ ਹੈ ਅਤੇ ਉਹਨਾਂ ਦੀ ਸਰਕਾਰ ਨੌਜਵਾਨਾ ਨੂੰ ਜਿੱਥੇ ਖੇਡ ਸਮਰਗੀ ਪ੍ਰਦਾਨ ਕਰੇਗੀ ਉਸ ਦੇ ਨਾਲ ਨਾਲ ਰੋਜਗਾਰ ਦੇ ਵੀ ਵਧੇਰੇ ਮੋਕੇ ਦਿੱਤੇ ਜਾਣਗੇ। ਇਸ ਪ੍ਰੋਗਰਾਮ ਵਿੱਚ ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ, ਸਕੱਤਰ ਇੰਜ: ਰੋਬਿੰਨ ਸਿੰਘ, ਰਾਮ ਸਿੰਘ ਟਿਵਾਣਾ, ਰੁਪਿੰਦਰ ਸਿੰਘ, ਮਨੀ, ਸੰਤੋਸ਼ ਲਾਲਵਾਨੀ, ਸ਼ਿਵਮ, ਆਦਿ ਹਾਜਰ ਸਨ।

