ਵਿਸ਼ਵ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਲਈ ਮੈਨੇਜਮੈਂਟ ਮੇਲਾ ਆਯੋਜਿਤ
ਫਤਿਹਗਡ਼੍ਹ ਸਾਹਿਬ (/ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਨੇ 16 ਮਾਰਚ, 2022 ਨੂੰ ਮੈਨੇਜਮੈਂਟ ਫੈਸਟ ‘LUMINANZ 2K22’ ਦਾ ਆਯੋਜਨ ਕੀਤਾ। ਵੱਖ-ਵੱਖ ਅਕਾਦਮਿਕ ਅਤੇ ਗੈਰ-ਅਕਾਦਮਿਕ ਸਮਾਗਮ ਜਿਵੇਂ ਕਿ ਵਿਦਿਅਕ ਕੁਇਜ਼, ਫਲਾਵਰ ਇਨ ਸਪਰਿੰਗ, ਕਲੇ ਮਾਡਲਿੰਗ, ਰੰਗੋਲੀ, ਕੋਰੀਓਗ੍ਰਾਫੀ, ਬੈਸਟ ਆਊਟ ਆਫ ਵੇਸਟ, ਐਡ-ਮੈਡ ਸ਼ੋਅ ਆਦਿ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਆਸ-ਪਾਸ ਦੇ ਸਕੂਲਾਂ ਅਤੇ ਕਾਲਜਾਂ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।

ਵਿਭਾਗ ਦੇ ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਆਈਟਮਾਂ ਜਿਵੇਂ ਕਿ ਡਾਂਸ ਪੇਸ਼ਕਾਰੀ, ਸੱਭਿਆਚਾਰਕ ਗੀਤ ਆਦਿ ਪੇਸ਼ ਕੀਤੇ ਜਿਸ ਨੇ ਸਮਾਗਮ ਨੂੰ ਹੋਰ ਰੌਚਕ ਅਤੇ ਆਨੰਦਮਈ ਬਣਾ ਦਿੱਤਾ। ਡਾ.ਏ.ਐਸ.ਬਰਾੜ, ਪ੍ਰੋ-ਚਾਂਸਲਰ, ਡਾ.ਪ੍ਰਿਤ ਪਾਲ ਸਿੰਘ, ਵਾਈਸ ਚਾਂਸਲਰ, ਡਾ.ਐਸ.ਐਸ. ਬਿਲਿੰਗ, ਡੀਨ ਅਕਾਦਮਿਕ ਮਾਮਲੇ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਆਪਣੇ ਕੀਮਤੀ ਵਿਚਾਰ ਸਭ ਨਾਲ ਸਾਂਝੇ ਕੀਤੇ। ਡਾ.ਨਵਲੀਨ ਕੌਰ, ਐਚ.ਓ.ਡੀ. ਨੇ ਸਵਾਗਤੀ ਭਾਸ਼ਣ ਦਿੱਤਾ ਅਤੇ ਸਮਾਗਮ ਦੀ ਸਫਲਤਾ ਲਈ ਵਿਭਾਗ ਦੀ ਸਮੁੱਚੀ ਫੈਕਲਟੀ ਦਾ ਧੰਨਵਾਦ ਕੀਤਾ।

