ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪਟਿਆਲੇ ਤੋਂ 25 ਮਾਰਚ ਨੂੰ ਹਜਾਰਾਂ ਟਰੈਕਟਰਾਂ ਨਾਲ ਚੰਡੀਗੜ੍ਹ ਵੱਲ ਮਾਰਚ ਕਰਨਗੇ
ਪਟਿਆਲਾ 17 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜਿਲੇ ਪਟਿਆਲੇ ਤੋਂ 25 ਮਾਰਚ ਨੂੰ ਹਜਾਰਾਂ ਟਰੈਕਟਰਾਂ ਨਾਲ ਚੰਡੀਗੜ੍ਹ ਵੱਲ ਮਾਰਚ ਕਰਨਗੇ। ਜਿੱਥੇ ਗੁਰਦੁਆਰਾ ਅੰਬ ਸਾਹਿਬ ਵਿਖੇ ਟਰੈਕਟਰ ਮਾਰਚ ਨੂੰ ਰੋਕ ਗਵਰਨਰ ਹਾਊਸ ਵੱਲ ਪੈਦਲ ਮਾਰਚ ਕਰਦੇ ਹੋਏ ਪੰਜਾਬ ਦੇ ਗਵਰਨਰ ਨੂੰ ਇੱਕ ਮੰਗ ਪੱਤਰ ਸੌਂਪਿਆ ਜਾਵੇਗਾ। ਬਲਾਕ ਪਟਿਆਲੇ ਦੀ ਅੱਜ ਦੀ ਮੀਟਿੰਗ ਜੋ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਵਿਖੇ ਹੋਈ। ਜਿਸ ਵਿੱਚ ਵੱਖ—ਵੱਖ ਪਿੰਡਾਂ ਤੋਂ ਇਕਾਈਆਂ ਦੇ ਨੁਮਾਇੰਦਿਆ ਨਾਲ ਗੱਲਬਾਤ ਕਰਦਿਆਂ ਡਾ. ਦਰਸ਼ਨ ਪਾਲ ਵਲੋਂ ਸੰਯੁਕਤ ਕਿਸਾਨ ਮੋਰਚਾ ਜੋ ਹਮੇਸ਼ਾ ਸਿਆਸੀ ਪਾਰਟੀਆਂ ਤੋਂ ਦੂਰੀ ਬਣਾ ਕੇ ਚੱਲ ਰਿਹਾ ਸੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੁੱਝ ਕਿਸਾਨ ਆਗੂ ਜੋ ਇਸ ਵਿੱਚ ਸ਼ਾਮਲ ਸਨ ਪਰੰਤੂ ਵੋਟਾਂ ਵੇਲੇ ਫਟਾਫਟ ਆਪਣੀਆਂ ਜਥੇਬੰਦੀਆਂ ਬਣਾ ਕੇ ਇਲੈਕਸ਼ਨ ਵਿੱਚ ਜਾਣ ਕਾਰਨ ਹੀ ਉਹਨਾਂ ਨੂੰ ਚਾਰ ਮਹੀਨੇ ਲਈ ਮੋਰਚੇ ਤੋਂ ਬਾਹਰ ਕਰ ਦਿੱਤਾ ਸੀ। ਪਰੰਤੂ ਉਹਨਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਬਰਾਬਰ ਮੀਟਿੰਗਾਂ ਬੁਲਾਉਣੀਆਂ, ਆਗੂਆਂ ਬਾਰੇ ਗਲਤ ਬਿਆਨਬਾਜੀ ਕਰਨ ਕਰਕੇ ਜਿੱਥੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ, ਉੱਥੇ ਐਸ.ਕੇ.ਐਮ. ਵਿੱਚ ਸ਼ਾਮਲ ਦੂਸਰੇ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਵਿੱਚੋਂ ਵੀ ਆਪਣੀ ਅਤੇ ਪੰਜਾਬ ਦੇ ਕਿਸਾਨਾਂ ਦੀ ਸੰਘਰਸ਼ ਮਈ ਨਿਭਾਈ ਗਈ ਭੂਮਿਕਾ ਨੂੰ ਵੀ ਬੇਵਜਾਹ ਨਿਕਾਰਨ ਦਾ ਯਤਨ ਕਰ ਰਹੇ ਹਨ। ਜਿਸ ਕਾਰਨ ਲੋਕ ਉਹਨਾਂ ਨੂੰ ਕਦੇ ਮੁਆਫ ਨਹੀਂ ਕਰਨਗੇ।
ਉਹਨਾਂ ਕਿਸਾਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ, ਪਹਿਲਾਂ ਇਸ ਵਿਚੋਂ ਬਾਹਰ ਰਹਿ ਗਈਆਂ ਸਨ ਉਹਨਾ ਦੇ ਸ਼ਾਮਲ ਹੋਣ ਨਾਲ ਸੰਯੁਕਤ ਕਿਸਾਨ ਮੋਰਚਾ ਹੋਰ ਮਜਬੂਤ ਹੋਇਆ ਹੈ ਅਤੇ ਇਹਨਾਂ ਪਾਰਟੀ ਬਣਾਉਣ ਵਾਲੀਆਂ ਜਥੇਬੰਦੀਆਂ ਨੂੰ ਆਪਣੀ ਜਥੇਬੰਦੀ ਦੀ ਹੋਂਦ ਬਚਾਉਣੀ ਔਖੀ ਹੋ ਜਾਵੇਗੀ। ਪੰਜਾਬ ਦੇ ਕਿਸਾਨ ਹੁਣ ਇੰਨੇ ਕੁ ਸਿਆਣੇ ਹੋ ਗਏ ਹਲ ਕਿ ਉਹਨਾ ਨੂੰ ਹੁਣ ਅਜਿਹੇ ਆਗੂ ਗੁੰਮਰਾਹ ਨਹੀਂ ਕਰ ਸਕਣਗੇ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਸੰਯੁਕਤ ਕਿਸਾਂਨ ਮੋਰਚੇ ਵਲੋਂ ਦਿੱਤੇ ਗਏ ਹਰ ਸੱਦੇ ਨੂੰ ਕਾਮਯਾਬ ਕਰਨ ਵਿੱਚ ਆਪਣੀ ਪੂਰੀ ਵਾਹ ਲਾਵੇਗੀ ਅਤੇ ਸੰਯੁਕਤ ਕਿਸਾਨ ਮੋਰਚੇ ਨੂੰ ਕਿਸੇ ਵੀ ਪਾਰਟੀ ਦਾ ਮੋਹਰਾ ਨਹੀਂ ਬਣਨ ਦਿੱਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਸ਼ਾਮਲ ਸੂਬਾ ਖਜਾਨਚੀ ਗੁਰਮੀਤ ਸਿੰਘ ਦਿੱਤੂਪੁਰ, ਜਿਲ੍ਹਾ ਪ੍ਰਧਾਨ ਜੰਗ ਸਿੰਘ ਭਟੇੜੀ, ਸ਼ਿੰਗਾਰਾ ਸਿੰਘ, ਹੀਰਾ ਸਿੰਘ, ਚਰਨ ਸਿੰਘ, ਨਿਰਮਲ ਸਿੰਘ ਫਤਿਹਪੁਰ, ਅਵਤਾਰ ਸਿੰਘ ਕੌਰਜੀਵਾਲਾ, ਕਰਮਜੀਤ ਸਿੰਘ ਛੰਨਾ, ਮਨਜੀਤ ਸਿੰਘ ਮਹਿਮਦਪੁਰ, ਜਗਰੂਪ ਸਿੰਘ ਜਾਹਲਾ, ਆਦਿ ਹਾਜਰ ਸਨ।

