ਐਸਵਾਈਐਲ ਨਹਿਰ ‘ਤੇ ਪੰਜਾਬ ਦੀ ਦੋਹਰੀ ਜਵਾਬਦੇਹੀ – ਮੁੱਖ ਮੰਤਰੀ
ਮੁੱਖ ਮੰਤਰੀ ਬੋਲੇ – ਸਾਨੂੰ ਤਾਂ ਪੰਜਾਬ ਤੋਂ ਪਾਣੀ ਲੈਣਾ ਹੈ ਅਤੇ ਦਿੱਲੀ ਨੂੰ ਦੇਣਾ ਹੈ
ਚੰਡੀਗੜ੍ਹ, 17 ਮਾਰਚ (ਮਧੂਸਾਰ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪੰਜਾਬ ਵਿਚ ਨਵੀਂ ਸਰਕਾਰ ਬਨਣ ‘ਤੇ ਸਤਲੁਜ-ਯਮੁਨਾ ਲਿੰਕ ਨਹਿਰ ਦਾ ਮਾਮਲਾ ਚੁਕਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਨਵੀਂ ਸਰਕਾਰ ਦੀ ਹੁਣ ਦੋਹਰੀ ਜਵਾਬਦੇਹੀ ਹੈ, ਕਿਉਂਕਿ ਅਸੀਂ ਪੰਜਾਬ ਤੋਂ ਪਾਣੀ ਲੈਣਾ ਹੈ ਅਤੇ ਦਿੱਲੀ ਨੁੰ ਪਾਣੀ ਦੇਣਾ ਹੈ। ਅਜਿਹੇ ਵਿਚ ਐਸਵਾਈਐਲ ਦੇ ਲਈ ਪਾਣੀ ਦੇਣ ਦੀ ਉਨ੍ਹਾ ਦੀ ਜਵਾਬਦੇਹੀ ਵੱਧ ਹੈ, ਕਿਉਂਕਿ ਹੁਣ ਦੋਵਾਂ ਸੂਬਿਆਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਮੁੱਖ ਮੰਤਰੀ ਅੱਜ ਚੰਡੀਗੜ੍ਹ ਸਥਿਤ ਹਰਿਆਣਾ ਨਿਵਾਸ ਵਿਚ ਇਕ ਪ੍ਰੈਸ ਕਾਨਫ੍ਰੈਂਸ ਦੌਰਾਨ ਬੋਲ ਰਹੇ ਸਨ।
ਇਕ ਸੁਆਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਹੁਣ ਸੋਚਨਾ ਪਵੇਗਾ ਜਦੋਂ ਕੁੱਝ ਦਿਨਾਂ ਵਿਚ ਉਨ੍ਹਾ ਦੇ ਸੂਬੇ ਦਾ ਬਜਟ ਪੇਸ਼ ਹੋਵੇਗਾ। ਉਨ੍ਹਾ ਦੇ ਰਾਜ ਦਾ ਡੇਬਿਟ ਟੂ ਜੀਐਸਡੀਪੀ ਅਨੁਪਾਤ 48 ਫੀਸਦੀ ਹੈ, ਜੋ ਹਰਿਆਣਾ ਦਾ ਮਹਿਜ 24.98 ਫੀਸਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਵੱਖ-ਵੱਖ ਗੱਲ ਦੀ ਸ਼ੇਖੀ ਮਾਰਦੇ ਹਨ, ਦਿੱਲੀ ਦੀ ਹਰਿਆਣਾ ਨਾਲ ਤੁਲਣਾ ਨਹੀਂ ਹੋ ਸਕਦੀ। ਦਿੱਲੀ ਵਿਚ ਲਗਭਗ 1100 ਸਰਕਾਰੀ ਸਕੂਲ ਹੋਣਗੇ ਪਰ ਹਰਿਆਣਾ ਵਿਚ 15 ਹਜਾਰ ਸਰਕਾਰੀ ਸਕੂਲ ਹਨ। ਉੱਥੇ ਉਨ੍ਹਾਂ ਦੇ ਇੱਥੇ ਖੇਤੀ ਦੀ ਜਮੀਨ ਹਰਿਆਣਾ ਦੀ ਤੁਲਣਾ ਵਿਚ ਬੇਹੱਦ ਘੱਟ ਹੈ, ਜਦੋਂ ਕਿ ਹਰਿਆਣਾ ਵਿਚ 80 ਲੱਖ ਏਕੜ ਖੇਤੀਬਾੜੀ ਜਮੀਨ ਹੈ। ਇਸੀ ਤਰ੍ਹਾ ਵੱਖ-ਵੱਖ ਖੇਤਰਾਂ ਦੀ ਵੀ ਇਹੀ ਹਾਲਤ ਹੈ ਇਸ ਲਈ ਦਿੱਲੀ ਦੀ ਤੁਲਣਾ ਹਰਿਆਣਾ ਨਾਲ ਨਹੀਂ ਕੀਤੀ ਜਾ ਸਕਦੀ, ਸਗੋ ਹਰਿਆਣਾ ਦੀ ਤੁਲਣਾ ਪੰਜਾਬ ਨਾਲ ਜਰੂਰ ਕੀਤੀ ਜਾ ਸਕਦੀ ਹੈ।
ਸੀਐਮਜੀਜੀਏ ਦਾ ਕਿਸੇ ਸੰਗਠਨ ਨਾਲ ਕੋਈ ਲੇਣਾ-ਦੇਣਾ ਨਹੀਂ – ਮੁੱਖ ਮੰਤਰੀ
ਇਕ ਸੁਆਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਚੀਫ ਮਿਨੀਸਟਰ ਗੁੱਡ ਗਵਰਨੈਂਸ ਏਸੋਸਇਏਟ (ਸੀਐਮਜੀਜੀਏ) ਦਾ ਕਿਸੇ ਵੀ ਰਾਜਨੀਤਿਕ ਸੰਗਠਨ ਨਾਲ ਕੋਈ ਲੇਣਾ ਦੇਣਾ ਨਹੀਂ ਹੈ ਅਤੇ ਸਰਕਾਰ ਇੰਨ੍ਹਾ ਨੁੰ ਕੋਈ ਤਨਖਾਹ ਨਹੀਂ ਦਿੰਦੀ। ਇਨ੍ਹਾਂ ਦੀ ਤਨਖਾਹ ਲਈ ਸਮਾਜਿਕ ਸੰਗਠਨ ਜਰੂਰ ਕੰਮ ਕਰ ਰਹੇ ਹਨ। ਜੋ ਸਹਿਭਾਗਤਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਕ ਮੁੱਖ ਮੰਤਰੀ ਕਿਸੇ ਨੂੰ ਵੀ ਆਪਣਾ ਸਲਾਹਕਾਰ ਰੱਖ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਨਾਲ-ਨਾਲ ਹੁਣ ਸਮੇਂ ਗਵਰਨਮੈਂਟ ਕੰਮਿਯੂਨਿਟੀ ਪਾਰਟਨਰਸ਼ਿਪ ਦਾ ਹੈ। ਇਸ ਦੇ ਤਹਿਤ ਲੋਕ ਸਮਾਜ ਦੀ ਭਲਾਈ ਲਈ ਆਪਣਾ ਯੋਗਦਾਨ ਕਰ ਸਕਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਸਮੇਂ ਦੌਰਾਨ ਸਰਕਾਰ ਵੱਲੋਂ ਬਣਾਏ ਗਏ ਸਮਰਪਣ ਏਪਲੀਕੇਸ਼ਨ ਰਾਹੀਂ ਸਮਾਜਿਕ ਕੰਮ ਲਈ ਕਰੀਬ 75 ਹਜਾਰ ਲੋਕਾਂ ਨੇ ਆਪਣਾ ਰਜਿਸਟ੍ਰੇਸ਼ਣ ਕਰਵਾਇਆ ਸੀ ਅਤੇ ਆਪਣੀ ਸਮਾਜਿਕ ਭਾਗੀਦਾਰੀ ਵੀ ਦਿੱਤੀ ਸੀ। ਇਸੀ ਤਰਜ ‘ਤੇ ਹੁਣ ਨਵਾਂ ਪੋਰਟਲ ਬਣਾਇਆ ਗਿਆ ਹੈ। ਇਸ ਦੇੇ ਤਹਿਤ 2900 ਰਜਿਸਟ੍ਰੇਸ਼ਨ ਹੋ ਚੁੱਕੇ ਹਨ। ਇਨ੍ਹਾਂ ਨੂੰ ਜਲਦੀ ਹੀ ਸਮਾਜਿਕ ਕੰਮਾਂ ਵਿਚ ਲਗਾਇਆ ਜਾਵੇਗਾ।

