ਹੋਲੀ ਦੇ ਪਵਿੱਤਰ ਮੌਕੇ ‘ਤੇ 23 ਹੋਰ ਪਿੰਡਾਂ ਨੂੰ ਮਾਰਾ ਗਾਂਓ ਜਗਮਗ ਗਾਂਓ ਦਾ ਤੋਹਫਾ
ਸਾਲ 2022 ਵਿਚ 115 ਪਿੰਡ ਹੋਏ ਜਗਮਗ – ਚੌਧਰੀ ਰਣਜੀਤ ਸਿੰਘ
ਹੁਣ ਸੂਬੇ ਦੇ 5592 ਪਿੰਡਾਂ ਵਿਚ ਹੋ ਜਾਵੇਗੀ 24 ਘੰਟੇ ਬਿਜਲੀ ਸਪਲਾਈ
ਚੰਡੀਗੜ੍ਹ, 17 ਮਾਰਚ (ਮਧੂਸਾਰ ਬਿਊਰੋ) – ਹਰਿਆਣਾ ਦੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਕਿਹਾ ਕਿ ਮਾਰਾ ਗਾਂਓ-ਜਗਮਗ ਗਾਂਓ ਯੋਜਨਾ ਦੇ ਪ੍ਰਤੀ ਪੇਂਡੂ ਖਪਤਕਾਰਾਂ ਦਾ ਰੁਝਾਨ ਲਗਾਤਾਰ ਵੱਧਦਾ ਜਾ ਰਿਹਾ ਹੈ।। ਬਿਜਲੀ ਨਿਗਮਾਂ ਨੇ 23 ਹੋਰ ਪਿੰਡਾਂ ਨੂੰ ਮਾਰਾ ਗਾਂਓ-ਜਗਮਗ ਗਾਂਓ ਯੋਜਨਾ ਵਿਚ ਸ਼ਾਮਿਲ ਕਰ ਹੋਲੀ ਦਾ ਤੋਹਫਾ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਹਰਿਆਣਾ ਦੇ 5592 ਪਿੰਡਾਂ ਵਿਚ 24 ਘੰਟੇ ਬਿਜਲੀ ਸਪਲਾਈ ਯਕੀਨੀ ਹੋ ਜਾਵੇਗੀ।
ਬਿਜਲੀ ਮੰਤਰੀ ਨੇ ਕਿਹਾ ਕਿ ਬਿਜਲੀ ਨਿਗਮਾਂ ਨੇ ਇਸ ਸਾਲ 26 ਜਨਵਰੀ ਨੂੰ 82 ਨਵੇਂ ਪਿੰਡਾਂ ਨੂੰ ਵੀ ਮਾਰਾ ਗਾਂਓ-ਜਗਮਗ ਗਾਂਓ ਯੋਜਨਾ ਚਿ ਸ਼ਾਮਿਲ ਕੀਤਾ ਸੀ ਅਤੇ ਹੁਣ ਹੋਲੀ ਦੇ ਪਵਿੱਤਰ ਮੌਕੇ ‘ਤੇ 23 ਹੋਰ ਨਵੇਂ ਪਿੰਡਾਂ ਨੂੰ ਸ਼ਾਮਿਲ ਕਰਨ ਦੇ ਨਾਲ ਸਾਲ 2022 ਵਿਚ ਹੀ 115 ਪਿੰਡ ਯੋਜਨਾ ਸ਼ਾਮਿਲ ਹੋਣ ਦੇ ਫਲਸਰੂਪ ਸੂਬੇ ਵਿਚ 24 ਘੰਟੇ ਬਿਜਲੀ ਸਪਲਾਈ ਵਾਲੇ ਪਿੰਡ ਦੀ ਗਿਣਤੀ 5592 ਹੋ ਜਾਵੇਗੀ।
ਉਨ੍ਹਾ ਨੇ ਦਸਿਆ ਕਿ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਇੰਨ੍ਹਾ 23 ਪਿੰਡਾਂ ਵਿਚ ਸੋਨੀਪਤ ਜਿਲ੍ਹੇ ਦੇ 7 ਪਿੰਡਾਂ ਵਿਚ ਬੜ ਖਾਲਸਾ, ਰਾਈ, ਅਸਵਰਪੁਰ, ਭਾਗੀਪੁਰ, ਰਜਲਗੜੀ, ਮੇਹਰਾ ਅਤ ਮਦੀਨਾ, ਰੋਹਤਕ ਦੇ 4 ਪਿੰਡਾਂ ਵਿਚ ਰੁੜਕੀ, ਪੋਲਾਂਗੀ, ਰੀਠਲ ਨਰਵਾਲ ਅਤੇ ਰੀਠਲ ਫੋਗਾਟ, ਝੱਜਰ ਦੇ 4 ਪਿੰਡਾਂ ਵਿਚ ਲੋਹਾਟ, ਦੇਵਰਖਾਨਾ, ਮੁੰਡਾਖੇੜਾ ਅਤੇ ਬਰਾਹੀ ਅਤੇ ਪਾਣੀਪਤ ਦੇ 8 ਪਿੰਡਾਂ ਵਿਚ ਬਿਜਾਾ, ਕੈਥ, ਸ਼ਾਹਪੁਰ, ਬੁਆਨਾ ਲਖੂ, ਪੁਥਰ, ਕਕੋਦਾ, ਬਾਂਧ ਅਤੇ ਸ਼ਿਵਾ ਸ਼ਾਮਿਲ ਹਨ।
ਬਿਜਲੀ ਮੰਤਰੀ ਨੇ ਦਸਿਆ ਕਿ ਹੁਣ ਸੂਬੇ 10 ਜਿਲ੍ਹੇ ਨਾਮਤ ਸਿਰਸਾ, ਫਤਿਹਾਬਾਦ, ਰਿਵਾੜੀ, ਗੁਰੂਗ੍ਰਾਮ, ਫਰੀਦਾਬਾਦ, ਪੰਚਕੂਲਾ, ਅੰਬਾਲਾ, ਕੁਰੂਕਸ਼ੇਤਰ, ਯਮੁਨਾਨਗਰ ਤੇ ਕਰਨਾਲ ਅਜਿਹੇ ਜਿਲ੍ਹੇ ਬਣ ਗਏ ਹਨ ਜਿੱਥੇ 24 ਘੰਟੇ ਬਿਜਲੀ ਦੀ ਉਪਲਬਧਤਾ ਹੋਈ ਹੈ।
ਚੌਧਰੀ ਰਣਜੀਤ ਸਿੰਘ ਨੇ ਕਿਹਾ ਕਿ ਗਣਤੰਤਰ ਦਿਵਸ ਦੇ ਮੌਕੇ ‘ਤੇ ਵੀ ਬਿਜਲੀ ਨਿਯਮਾਂ ਨੇ 82 ਪਿੰਡਾਂ ਨੁੰ ਇਸ ਯੋਜਨਾ ਵਿਚ ਸ਼ਾਮਿਲ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਹੋਰ ਬਾਾਕੀ ਪਿੰਡਾਂ ਨੂੰ ਮਾਰਾ ਗਾਂਓ-ਜਗਮਗ ਗਾਂਓ ਯੋਜਨਾ ਵਿਚ ਸ਼ਾਮਿਲ ਕਰਨ ਦੇ ਲਈ ਕਾਰਜ ਤੇਜੀ ਨਾਲ ਕੀਤਾ ਜਾ ਰਿਹਾ ਹੈ। ਯੋਜਨਾ ਨਾਲ ਪੇਂਡੂ ਖਪਤਕਾਰਾਂ ਚਿ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਸਮੇਂ ‘ਤੇ ਕਰਨ, ਬਿਜਲੀ ਚੋਰੀ ਰੋਕਣ ਅਤੇ ਬਿਜਲੀ ਨਿਗਮਾਂ ਦੇ ਕਰਮਚਾਰੀਆਂ ਦੇ ਨਾਲ ਸਹਿਯੋਗ ਕਰਨ ਦੀ ਦਿਸ਼ਾ ਵਿਚ ਸਕਾਰਾਤਮਕ ਬਦਲਾਅ ਆਇਆ ਹੈ।
ਉਨ੍ਹਾਂ ਨੇ ਦਸਿਆ ਕਿ ਮਾਰਾ ਗਾਂਓ-ਜਗਮਗ ਗਾਂਓ ਯੋਜਨਾ ਦੇ ਤਹਿਤ ਬਿਜਲੀ ਪੰਚਾਇਤਾਂ ਰਾਹੀਂ ਨਵੇਂ ਕਨੈਕਸ਼ਨ ਜਾਰੀ ਕਰਨਾ, ਖਰਾਬ ਮੀਟਰਾਂ ਨੂੰ ਬਦਲਣਾ, ਬਿਜਲੀ ਬਿੱਲਾਂ ਨੂੰ ਠੀਕ ਕਰਨਾ, ਅਣਅਥੋਰਾਇਜਡ ਬਿਜਲੀ ਲੋਡ ਨੂੰ ਨਿਯਮਤ ਕਰਨਾ, ਬਿਜਲੀ ਬਿੱਲਾਂ ਦਾ ਪ੍ਰਭਾਵੀ ਵੰਡ ਕਰਨਾ, ਪੁਰਾਣੇ ਖਰਾਬ ਕੰਡਕਟਰ ਨੂੰ ਏਬੀ ਕੇਬਲ ਵਿਚ ਬਦਲਣਾ ਅਤੇ ਖਪਤਕਾਰਾਂ ਦੇ ਬਿਜਲੀ ਮੀਟਰਾਂ ਨੂੰ ਪਰਿਸਰ ਤੋਂ ਬਾਹਰ ਟ੍ਹਾਂਸਫਰ ਕਰਨਾ ਮੁੱਖ ਰੂਪ ਨਾਲ ਸ਼ਾਮਿਲ ਹਨ। ਉਨ੍ਹਾ ਨੇ ਦਸਿਆ ਕਿ ਸੂਬੇ ਦਾ ਲਾਇਨ ਲਾਸ ਵੀ ਘੱਟ ਕੇ ਲਗਭਗ 14 ਫੀਸਦੀ ਹੋ ਗਿਆ ਹੈ ਜੋ ਕਦੀ 33 ਫੀਸਦੀ ਤੋਂ ਵੱਧ ਹੁੰਦਾ ਸੀ।
ਵਰਨਣਯੋਗ ਹੈ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਭਿਵਾਨੀ ਜਿਲ੍ਹੇ ਦੇ ਬਾਡੜਾ ਪਿੰਡ ਵਿਚ ਸਾਲ 2015 ਵਿਚ ਇਕ ਰੈਲੀ ਦੌਰਾਨ ਖੁਦ ਪੇਂਡੂ ਖਪਤਕਾਰਾਂ ਤੋਂ ਬਿਜਲੀ ਦੇ ਬਿੱਲ ਭਰਨ ਦੀ ਆਦਤ ਪਾਉਣ ਦੀ ਅਪੀਲ ਕੀਤੀ ਸੀ ਅਤੇ ਇਸ ਦਾ ਨਤੀਜਾ ਇਹ ਹੋਇਆ ਕਿ ਲੋਕ ਖੁਦ ਆਪਣੇ ਬਿੱਲ ਜਮ੍ਹਾ ਕਰਨ ਦੇ ਲਈ ਅੱਗੇ ਆ ਰਹੇ ਹਨ। ਇਸ ਦੇ ਬਾਅਦ 01 ਜੁਲਾਈ, 2015 ਤੋਂ ਮੁੱਖ ਮੰਤਰੀ ਨੇ ਪੇਂਡੂ ਖੇਤਰਾਂ 24 ਘੰਟੇ ਬਿਜਲੀ ਉਪਲਬਧ ਕਰਵਾਉਣ ਦੇ ਲਈ ਕੁਰੂਕਸ਼ੇਤਰ ਜਿਲ੍ਹੇ ਦੇ ਤਿਆਲਪੁਰ ਪਿੰਡ ਤੋਂ ਮਾਰਾ ਗਾਂਓ-ਜਗਮਗ ਗਾਂਓ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਦੇ ਫਲਸਰੂਪ ਅੱਜ 5592 ਪਿੰਡ ਇਸ ਯੋਜਨਾ ਵਿਚ ਸ਼ਾਮਿਲ ਹੋ ਗਏ ਹਨ।
ਚੌਧਰੀ ਰਣਜੀਤ ਸਿੰਘ ਨੇ ਦਸਿਆ ਕਿ ਬਿਜਲੀ ਮੰਤਰੀ ਹੋਣ ਦੇ ਨਾਤੇ ਮੇਰੇ ਲਈ ਤੇ ਹਰਿਆਣਾ ਲਈ ਮਾਣ ਦਾ ਵਿਾ ਹੈ ਕਿ ਬਿਜਲੀ ਨਿਗਮਾਂ ਦੀ ਕਾਰਜਪ੍ਰਣਾਲੀ ਦੀ ਸ਼ਲਾਘਾ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਵੀ ਕੀਤੀ ਹੈ ਅਤੇ ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਇਕ ਟੀਮ ਅਧਿਐਨ ਲਈ ਹਰਿਆਣਾ ਦਾ ਦੌਰਾ ਕਰਨ ਦੀ ਗਲ ਕਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਹਰਿਆਣਾ ਦੇ ਇਤਿਹਾਸ ਵਿਚ ਸ਼ਾਇਦ ਪਹਿਲਾ ਮੌਕਾ ਹੈ ਜਦੋਂ ਬਿਜਲੀ ਨਿਗਮਾਂ ਦੀ ਚਾਰੋ ਵੰਡ ਕੰਪਨੀਆਂ ਮੁਨਾਫੇ ਵਿਚ ਪਹੁੰਚੀਆਂ ਹਨ।ਮਾਰਾ ਗਾਂਓ-ਜਗਮਗ ਗਾਂਓ ਯੋਜਨਾ ਲਾਗੂ ਹੋਣ ਦੇ ਬਾਅਦ ਤੋਂ ਖਪਤਕਾਰਾਂ ਵਿਚ ਜਾਗਰੁਕਤਾ ਆਈ ਹੈ ਜਿਸ ਦੇ ਫਲਸਰੂਪ ਬਿਜਲੀ ਬਿੱਲ ਭਰਨ ਦੇ ਪ੍ਰਤੀ ਲੋਕ ਅੱਗੇ ਆ ਰਹੇ ਹਨ।

