ਹਰਿਆਣਾਦੇਸ਼-ਵਿਦੇਸ਼

ਸੜਕ ਨਿਰਮਾਣ ਦਹ ਤਿੰਨ ਪਰਿਯੋਜਨਾਵਾਂ ਨੂੰ ਦਿੱਤੀ ਮੰਜੂਰੀ – ਸੰਜੀਵ ਕੌਸ਼ਲ

ਸੂਬੇ ਵਿਚ ਸੜਕ ਤੰਤਰ ਹੋਵੇਗਾ ਮਜਬੂਤ

ਚੰਡੀਗੜ੍ਹ, 17 ਮਾਰਚ (ਮਧੂਸਾਰ ਬਿਊਰੋ) – ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਦੀ ਅਗਵਾਈ ਹੇਠ ਆਯੋਜਿਤ ਮੀਟਿੰਗ ਵਿਚ ਅੰਬਾਲਾ ਜਿਲ੍ਹੈ ਦੇ ਘਸੀਤਪੁਰ ਕ੍ਰੋਸਿੰਗ ਤੋਂ ਟਾਂਗਰੀ ਨਦੀ ਬੰਨ੍ਹ ‘ਤੇ ਸੜਕ, ਨੁੰਹ ਜਿਲ੍ਹੇ ਦੇ ਪਿੰਡ ਮਾਨਕੀ ਤੋਂ ਜੋਗੀਪੁਰ ਹਥੀਨ ਰੋਡ ਦੀ ਸੜਕ ਨਿਰਮਾਣ ਯੋਜਨਾ ਤੇ ਹਿਸਾਰ ਜਿਲ੍ਹੇ ਦੇ ਨਿਯੋਲੀ ਕਲਾਂ ਤੋਂ ਦੁਰਜਲਪੁਰ ਪਰਿਯੋਜਨਾਵਾਂ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ। ਮੁੱਖ ਸਕੱਤਰ ਅੱਜ ਇੱਥੇ ਈ-ਜਮੀਨ ਪੋਰਟਲ ਰਾਹੀਂ ਖਰੀਦ ਕੀਤੀ ਜਾਣ ਜਮੀਨ ਦੇ ਪ੍ਰਸਤਾਵਾਂ ਬਾਰੇ ਸਕੱਤਰਾਂ ਦੀ ਕਮੇਟੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਇਸ ਮੀਟਿੰਗ ਵਿਚ ਹਿਸਾਰ, ਅੰਬਾਲਾ, ਨੁੰਹ, ਝੱਜਰ ਅਤੇ ਸੋਨੀਪਤ ਦੇ ਡਿਪਟੀ ਕਮਿਸ਼ਨਰ ਵੀਡੀਓ ਕਾਨਫ੍ਰੈਸਿੰਗ ਰਾਹੀਂ ਜੁੜੇ ਅਤੇ ਕੁੱਲ 10 ਵਿਕਾਸ ਕੰਮਾਂ ਨੂੰ ਲੈ ਕੇ ਚਰਚਾ ਕੀਤੀ ਗਈ।

ਮੁੱਖ ਸਕੱਤਰ ਨੇ ਸੂਬੇ ਵਿਚ ਸੜਕ ਤੰਤਰ ਨੂੰ ਮਜਬੂਤ ਕਰਨ ਤੋਂ ਇਲਾਵਾ ਨਵੀਂ ਸੜਕਾਂ ਦੇ ਨਿਰਮਾਣ ਨੂੰ ਲੈ ਕੇ, ਸਬੰਧਿਤ ਡਿਪਟੀ ਕਮਿਸ਼ਨਰਾਂ ਨੂੰ ਨਵੀਂ ਸੜਕਾਂ ਦੇ ਨਿਰਮਾਣ ਦੇ ਲਈ ਜਮੀਨ ਰਾਖਵਾਂ ਦੇ ਕੰਮਾਂ ਨੁੰ ਨਿਜੀ ਪੱਧਰ ‘ਤੇ ਲੋਕਾਂ ਨਾਲ ਗਲਬਾਤ ਕਰ ਨਿਪਟਾਨ ਦੇ ਨਿਰਦੇਸ਼ ਦਿੱਤੇ ਤਾਂ ਜੋ ਇੰਨ੍ਹਾ ਪਰਿਯੋਜਨਾਵਾਂ ਦਾ ਲਾਭ ਆਮਜਨਤਾ ਨੂੰ ਜਲਦੀ ਤੋਂ ਜਲਦੀ ਮਿਲ ਸਕੇ। ਸ੍ਰੀ ਕੌਸ਼ਲ ਨੇ ਕਿਹਾ ਕਿ ਸੜਕਾਂ ਦੇ ਵਿਕਾਸ ਨਾਲ ਉਸ ਦੇ ਨੇੜੇ ਦਾ ਖੇਤਰ ਲਗਾਤਾਰ ਹੀ ਵਿਕਸਿਤ ਹੁੰਦਾ ਜਾਂਦਾ ਹੈ ੲਸ ਲਈ ਸਾਨੂੰ ਸੜਕ ਵਿਕਾਸ ਦੀ ਪਰਿਯੋਜਨਾਵਾਂ ‘ਤੇ ਵਿਸ਼ੇਸ਼ ਜੋਰ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਵੱਖ-ਵੱਖ ਵਿਕਾਸ ਪਰਿਯੋਜਨਾਵਾਂ ਲਈ ਈ-ਭੂਮੀ ਪੋਰਟਲ ਰਾਹੀਂ ਜਮੀਨ ਲੈਣ ਦਾ ਫੈਸਲਾ ਕੀਤਾ ਹੈ। ਜਿਸ ਖੇਤਰ ਵਿਚ ਪਰਿਯੋਨਾਵਾਂ ਵਿਕਸਿਤ ਕੀਤੀਆਂ ਜਾਂਦੀਆਂ ਹਨ ਉਸ ਖੇਤਰ ਦੇ ਕਿਸਾਨ ਈ-ਭੂਮੀ ਪੋਰਟਲ ‘ਤੇ ਆਪਣਾ ਰਜਿਸਟ੍ਰੇਸ਼ਣ ਕਰਵਾਉਂਦੇ ਹਨ।

ਮੀਟਿੰਗ ਵਿਚ ਅੰਬਾਲਾ ਜਿਲ੍ਹੇ ਵਿਚ ਘਸੀਤਪੁਰ ਕ੍ਰੋਸਿੰਗ ਤੋਂ ਟਾਂਗਰੀ ਨਦੀ ਬੰਨ੍ਹ ‘ਤੇ ਸੜਕ ਕਾਰਜ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ। ਇਸ ਕਾਰਜ ਦੇ ਲਈ ਰਾਖਵਾਂ ਕੀਤੀ ਜਾਣ ਵਾਲੀ ਜਮੀਨ ਦੇ ਲਈ ਲਗਭਗ 87 ਫੀਸਦੀ ਕਿਸਾਨਾਂ ਨੇ ਸਹਿਮਤੀ ਪ੍ਰਦਾਨ ਕਰ ਦਿੱਤੀ ਹੈ। ਇਸ ਤੋਂ ਇਲਾਵਾ, ਨੁੰਹ ਜਿਲ੍ਹੇ ਦੇ ਪਿੰਡ ਮਾਨਕੀ ਵਿਚ ਜੋਗੀਪੁਰ ਹਥੀਨ ਰੋਡ ਦੀ ਸੜਕ ਨਿਰਮਾਣ ਯੋਜਨਾ ਅਤੇ ਹਿਸਾਰ ਜਿਲ੍ਹੇ ਦੇਨਿਯੋਲੀ ਕਲਾਂ ਤੋਂ ਦੁਰਜਨਪੁਰ ਪਰਿਯੋਜਨਾ ਨੂੰ ਵੀ ਮੰਜੂਰ ਕੀਤਾਗਿਆ ਹੈ। ਮੀਟਿੰਗ ਵਿਚ ਹਿਸਾਰ ਤੋਂ ਜੀਂਦ ਰੋਡ ਨਾਲ ਜੋੜਨ ਵਾਲੇ ਸੰਪਰਕ ਮਾਰਗ ਦੇ ਨਾਲ -ਨਾਲ, ਨਾਰਨੌਂਦ ਬਾਈਪਾਸ ਦੇ ਨਿਰਮਾਣ ਕਾਰਜ ਤਹਿ ਜਮੀਨ ਰਾਖਵਾਂ ਦੀ ਵੀ ਵਿਸਤਾਰ ਨਾਲ ਚਰਚਾ ਕੀਤੀ ਅਤੇ ਅਧਿਕਾਰੀਆਂ ਨੂੰ ਇਸ ਪਰਿਯੋਜਨਾ ਦੀ ਵਿਸਤਾਰ ਸਮੀਖਿਆ ਕਰ ਪ੍ਰਸਤਾਵ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਮੀਟਿੰਗ ਵਿਚ ਵਧੀਕ ਮੁੱਖ ਸਕੱਤਰ, ਮਾਲ ਅਤੇ ਆਪਦਾ ਪ੍ਰਬੰਧਨ ਪੀਕੇ ਦਾਸ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਲੋਕ ਨਿਰਮਾਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।

Leave a Reply

Your email address will not be published. Required fields are marked *