ਪੰਜਾਬਪਟਿਆਲਾ

ਆਲੂਆਂ ਦੇ ਖ਼ਰਾਬੇ ਦੇ ਮੁਆਵਜ਼ੇ ਦੀ ਫਾਇਲ ਐਫ ਸੀ ਆਰ ਰਾਹੀ ਸਰਕਾਰ ਪਾਸ ਪੁੱਜੀ, ਮੁੱਖ ਮੰਤਰੀ ਤੁਰੰਤ ਕਿਸਾਨਾਂ ਨੂੰ ਮੁਆਵਜ਼ਾ ਜਾਰੀ ਕਰਨ:–, ਰਾਜੂ ਖੰਨਾ।

ਰਾਜੂ ਖੰਨਾ ਦੇ ਯਤਨਾਂ ਸਦਕਾ ਆਲੂਆਂ ਦੇ ਖ਼ਰਾਬੇ ਦੀ ਸਪੈਸ਼ਲ ਗਿਰਦਾਵਰੀ ਤਾ ਹੋਈ,ਪਰ ਕਿਸਾਨਾਂ ਨੂੰ ਮੁਆਵਜ਼ਾ ਅਜੇ ਤੱਕ ਨਹੀਂ ਮਿਲਿਆ।

ਨਵੰਬਰ ਮਹੀਨੇ ਖੇਤੀਬਾੜੀ ਮੰਤਰੀ ਦੇ ਦਫਤਰ ਅੱਗੇ ਰਾਜੂ ਖੰਨਾ ਵੱਲੋਂ ਧਰਨਾ ਦੇ ਕੇ ਦੇਰ ਰਾਤ ਆਲੂਆ ਦੇ ਖ਼ਰਾਬੇ ਦੀ ਗਿਰਦਾਵਰੀ ਦੇ ਕਰਵਾਏ ਗਏ ਸਨ ਤੁਰੰਤ ਹੁਕਮ ਜਾਰੀ।

4 ਹਜ਼ਾਰ ਏਕੜ ਦੇ ਕਰੀਬ ਹੋਈ ਸੀ, ਹਲਕਾ ਅਮਲੋਹ ਅੰਦਰ ਕਿਸਾਨਾਂ ਦੀ ਆਲੂਆਂ ਦੀ ਫ਼ਸਲ ਖ਼ਰਾਬ।

ਅਮਲੋਹ,19 ਮਾਰਚ (ਮਧੂਸਾਰ ਬਿਊਰੋ) ਲੰਘੇ ਨਵੰਬਰ ਮਹੀਨੇ ਵਿੱਚ ਕੁਦਰਤ ਦੀ ਕਰੋਪੀ ਭਾਰੀ ਬਰਸਾਤ ਕਾਰਨ ਹਲਕਾ ਅਮਲੋਹ ਅੰਦਰ ਕਿਸਾਨਾਂ ਦੀ ਆਲੂਆਂ ਦੀ 4 ਹਜ਼ਾਰ ਏਕੜ ਦੇ ਕਰੀਬ ਫ਼ਸਲ ਖ਼ਰਾਬ ਹੋਈ। ਪਰ ਗਿਰਦਾਵਰੀ ਹੋਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਆਵਜ਼ਾ ਜਾਰੀ ਨਹੀ ਕੀਤਾ ਗਿਆ। ਕਿਸਾਨਾਂ ਦੇ ਦੁੱਖ ਦਰਦ ਨੂੰ ਮਹਿਸੂਸ ਕਰਦੇ ਹੋਏ ਭਾਵੇਂ ਹਲਕੇ ਦੇ ਕਿਸਾਨਾਂ ਨੂੰ ਨਾਲ ਲੈਕੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਉਸ ਸਮੇਂ ਵੱਡਾ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਦੇ ਦਫ਼ਤਰ ਦਾ ਘਿਰਾਓ ਕਰਕੇ ਦੇਰ ਰਾਤ ਤੱਕ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਤੋ ਸਪੈਸ਼ਲ ਗਿਰਦਾਵਰੀ ਦੇ ਹੁਕਮ ਜਾਰੀ ਕਰਵਾਏ ਗਏ ਸਨ,ਜਿਸ ਤਹਿਤ ਰਾਜੂ ਖੰਨਾ ਵੱਲੋਂ ਕਿਸਾਨਾਂ ਦੇ ਖੇਤਾਂ ਵਿੱਚ ਐਸ ਡੀ ਐਮ ਅਮਲੋਹ ਨੂੰ ਨਾਲ ਲਿਜਾਕੇ ਮੌਕੇ ਤੇ ਆਲੂਆਂ ਦਾ ਖ਼ਰਾਬਾ ਵੀ ਦਿਖਾਇਆ ਗਿਆ ਸੀ। ਜਿਸ ਤੇ ਮਾਲ ਵਿਭਾਗ ਦੇ ਅਧਿਕਾਰੀਆਂ ਵੱਲੋਂ 4 ਹਜ਼ਾਰ ਏਕੜ ਦੀ ਸਪੈਸ਼ਲ ਗਿਰਦਾਵਰੀ ਕਰਵਾ ਕੇ ਕਿਸਾਨਾ ਨੂੰ ਮੁਆਵਜ਼ੇ ਲਈ ਰਿਪੋਰਟ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਨੂੰ ਸੋਪੀ ਗਈ ਸੀ। ਪਰ ਅਜੇ ਤੱਕ ਹਲਕਾ ਅਮਲੋਹ ਦੇ ਕਿਸਾਨਾਂ ਨੂੰ ਆਲੂਆਂ ਦੇ ਖ਼ਰਾਬੇ ਦਾ ਮੁਆਵਜ਼ਾ ਸਰਕਾਰ ਨਹੀ ਦੇ ਸਕੀ। ਜਦੋਂ ਅੱਜ ਆਲੂਆਂ ਦੇ ਖ਼ਰਾਬੇ ਦੇ ਮੁਆਵਜ਼ੇ ਸਬੰਧੀ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨਾਲ ਗੱਲਬਾਤ ਕੀਤੀ ਗਈ ਤਾ ਉਹਨਾਂ ਦੱਸਿਆ ਕਿ ਪਹਿਲਾਂ ਤਾ ਉਸ ਸਮੇਂ ਦੇ ਖੇਤੀਬਾੜੀ ਮੰਤਰੀ ਕਿਸਾਨਾਂ ਦੇ ਹੋਏ ਖ਼ਰਾਬੇ ਨੂੰ ਮੰਨਣ ਲਈ ਹੀ ਤਿਆਰ ਨਹੀ ਸੀ।ਪਰ ਜਦੋਂ ਉਹਨਾਂ ਵੱਲੋਂ ਹਲਕੇ ਦੇ ਕਿਸਾਨਾਂ ਨੂੰ ਨਾਲ ਲੈਕੇ ਕਿ ਮੰਤਰੀ ਦੇ ਦਫਤਰ ਦਾ ਘਿਰਾਓ ਕੀਤਾ ਗਿਆ।ਤਾ ਕਿਤੇ ਜਾ ਕੇ ਖ਼ਰਾਬੇ ਦੇ ਗਿਰਦਾਵਰੀ ਹੁਕਮ ਹੋਏ।

ਉਹਨਾਂ ਵੱਲੋਂ ਆਲੂਆਂ ਦੇ ਖ਼ਰਾਬੇ ਸਬੰਧੀ ਵਫ਼ਦ ਦੇ ਰੂਪ ਵਿੱਚ ਐਸ ਡੀ ਐਮ ਅਮਲੋਹ, ਡਿਪਟੀ ਕਮਿਸ਼ਨਰ ਫਤਿਹਗੜ੍ਹ ਨੂੰ ਵੀ ਮਿਲ ਕਿ ਖ਼ਰਾਬੇ ਦੇ ਮੁਆਵਜ਼ੇ ਲਈ ਤੁਰੰਤ ਮੰਗ ਕੀਤੀ ਗਈ। ਰਾਜੂ ਖੰਨਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਵੱਲੋਂ ਆਲੂਆਂ ਦੇ ਖ਼ਰਾਬੇ ਦੇ ਮੁਆਵਜ਼ੇ ਲਈ ਰਿਪੋਰਟ ਤਿਆਰ ਕਰਕੇ ਐਫ ਸੀ ਆਰ ਪੰਜਾਬ ਪਾਸ਼ ਭੇਜੀ ਗਈ ਤੇ ਜ਼ਿਹਨਾ ਰਾਹੀਂ ਇਹ ਮੁਆਵਜ਼ਾ ਫਾਇਲ ਸਰਕਾਰ ਪਾਸ ਪੁੱਜ ਚੁੱਕੀ ਹੈ। ਰਾਜੂ ਖੰਨਾ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਹਲਕਾ ਅਮਲੋਹ ਦੇ ਕਿਸਾਨਾਂ ਦੀ ਮਾੜੀ ਹਾਲਤ ਨੂੰ ਦੇਖਦੇ ਹੋਏ ਤੁਰੰਤ ਆਲੂਆਂ ਦੇ ਖ਼ਰਾਬੇ ਦਾ ਮੁਆਵਜ਼ਾ ਜਾਰੀ ਕੀਤਾ ਜਾਵੇ। ਕਿਉਂਕਿ ਹਰ ਕਿਸਾਨ ਦਾ ਆਲੂਆਂ ਦੇ ਪ੍ਰਤੀ ਏਕੜ ਦਾ ਖਰਚਾ 45 ਹਜ਼ਾਰ ਰੁਪਏ ਦੇ ਕਰੀਬ ਆਉਂਦਾ ਹੈ। ਜੋ ਕਿ ਹਲਕਾ ਅਮਲੋਹ ਅੰਦਰ 4 ਹਜ਼ਾਰ ਏਕੜ ਆਲੂਆਂ ਦੀ ਫ਼ਸਲ ਖ਼ਰਾਬ ਹੋ ਚੁੱਕੀ ਹੈ। ਡੁੱਬ ਚੁੱਕੀ ਕਿਸਾਨੀ ਨੂੰ ਮੁੜ ਲੀਹੇ ਪਾਉਣ ਲਈ ਆਲੂਆਂ ਦੇ ਖ਼ਰਾਬੇ ਦਾ ਮੁਆਵਜ਼ਾ ਤੁਰੰਤ ਜਾਰੀ ਕਰਕੇ ਹਲਕੇ ਦੇ ਕਿਸਾਨਾਂ ਨੂੰ ਧਰਵਾਸ ਦਿੱਤਾ ਜਾਵੇ। ਰਾਜੂ ਖੰਨਾ ਨੇ ਕਿਹਾ ਕਿ ਜੇਕਰ ਜਲਦ ਮੁਆਵਜ਼ਾ ਸਰਕਾਰ ਵੱਲੋਂ ਜਾਰੀ ਨਾ ਕੀਤਾ ਗਿਆ ਤਾ ਉਹ ਡਿਪਟੀ ਕਮਿਸ਼ਨਰ ਫਤਿਹਗੜ੍ਹ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਵੀ ਵਫਦ ਦੇ ਰੂਪ ਵਿੱਚ ਜਲਦ ਮਿਲਣਗੇ। ਇਸ ਮੌਕੇ ਤੇ ਉਹਨਾਂ ਨਾਲ ਕਿਸਾਨ ਵਿੰਗ ਦੇ ਸੂਬਾ ਜਨਰਲ ਸਕੱਤਰ ਸ਼ਰਧਾ ਸਿੰਘ ਛੰਨਾ, ਕਿਸਾਨ ਆਗੂ ਪ੍ਰੇਮ ਸਿੰਘ ਛੰਨਾ,ਕਿਸਾਨ ਆਗੂ ਸੁਖਵਿੰਦਰ ਸਿੰਘ ਸੌਟੀ,ਕਿਸਾਨ ਆਗੂ ਹਰਵਿੰਦਰ ਸਿੰਘ ਬਿੰਦਾ,ਕਿਸਾਨ ਆਗੂ ਹਰਜੀਤ ਸਿੰਘ ਜੀਤਾ, ਗੁਰਦੀਪ ਸਿੰਘ ਲਾਡੀ, ਗੁਰਜੀਤ ਸਿੰਘ ਲੁਹਾਰਮਾਜਰਾ, ਹਰਜਿੰਦਰ ਸਿੰਘ ਮਿੱਠੂ,ਕਿਸਾਨ ਆਗੂ ਕਾਲਾ ਗੋਸਲ ਵਿਸ਼ੇਸ਼ ਤੌਰ ਤੇ ਮੌਜੂਦ ਸਨ।

Leave a Reply

Your email address will not be published. Required fields are marked *