ਪੰਜਾਬਪਟਿਆਲਾ

ਦੋ ਦਹਾਕਿਆਂ ਬਾਅਦ ਪਟਿਆਲਵੀਆਂ ਨੇ ਪਹਿਲੀ ਵਾਰ ਵਿਧਾਇਕ ਨਾਲ ਮਨਾਈ ਹੋਲੀ

ਵਿਧਾਇਕ ਅਜੀਤਪਾਲ ਕੋਹਲੀ ਨੇ ਰੰਗਾ ਅਤੇ ਫੁੱਲਾਂ ਦੀ ਹੋਲੀ ਸਮਾਗਮਾ ‘ਚ ਕੀਤੀ ਸਿਰਕਤ

ਪਟਿਆਲਾ, 19 ਮਾਰਚ (ਮਧੂਸਾਰ ਬਿਊਰੋ) : ਸਾਹੀ ਸਹਿਰ ਵਾਸੀਆਂ ਨੇ ਕਰੀਬ 2 ਦਹਾਕਿਆਂ ਬਾਅਦ ਪਹਿਲੀ ਵਾਰ ਆਪਣੇ ਵਿਧਾਇਕ ਨਾਲ ਹੋਲੀ ਖੇਡੀ। ਜਦਕਿ ਇਸ ਤੋਂ ਪਹਿਲਾਂ ਪਟਿਆਲਵੀਆਂ ਨੇ ਕੋਹਲੀ ਪ੍ਰਵਿਾਰ ਦੇ ਹੀ ਵਿਧਾਇਕ ਸ. ਸੁਰਜੀਤ ਸਿੰਘ ਨਾਲ ਬਤੌਰ ਵਿਧਾਇਕ ਹੋਲੀ ਮਨਾਈ ਸੀ। ਹੁਣ ਉਨਾ ਦੇ ਫਰਜੰਦ ਅਤੇ ਵਿਧਾਇਕ ਸ. ਅਜੀਤਪਾਲ ਸਿੰਘ ਕੋਹਲੀ ਨੇ ਆਪਣੇ ਪਿਤਾ ਅਤੇ ਦਾਦੇ ਦੇ ਨਕਸੇ ਕਦਮ ਤੇ ਚਲਦਿਆਂ ਸਾਹੀ ਸਹਿਰ ਵਾਸੀਆਂ ਨਾਲ ਇਕ ਸਾਦੇ ਮਾਹੋਲ ਵਿਚ ਫੁੱਲਾਂ ਅਤੇ ਰੰਗਾ ਦੀ ਹੋਲੀ ਖੇਡੀ। ਹੋਲੀ ਦੇ ਮੌਕੇ ਅਜੀਤਪਾਲ ਸਿੰਘ ਕੋਹਲੀ ਨੇ ਬਿਨਾ ਸੁਰੱਖਿਆ, ਬਿਨਾ ਲਾਮਲਸਕਰ, ਬਿਨਾ ਗੱਡੀਆਂ ਦੇ ਕਾਫਲੇ ਨਾਲ ਹੋਲੀ ਦੇ ਕਰੀਬ ਦਰਜਨ ਭਰ ਸਮਾਗਮਾ ਵਿਚ ਸਿਰਕਤ ਕੀਤੀ। ਇਸ ਦੋਰਾਨ ਉਨਾ ਨੇ ਸਹਿਰ ਦੇ ਵੱਖ ਵੱਖ ਇਲਾਕਿਆ ਜਿਵੇਂ ਸਮਾਨਿਆ ਗੇਟ ਹਨੂੰਮਾਨ ਮੰਦਰ, ਗੁੜ ਮੰਡੀ ਨਰੇਸ਼ ਕੁਮਾਰ, ਗੁੜ ਮੰਡੀ ਬਾਜ਼ਾਰ, ਸੁਸ਼ੀਲ ਪੈਲਸ, ਰਾਮ ਆਸ਼ਰਮ, ਸੂਲਰ ਨਵਜੀਵਨੀ ਸਕੂਲ, ਲਾਹੌਰੀ ਗੇਟ ਮੰਦਰ, ਜੰਡ ਗਲੀ ਆਦਿ ਵਿਖੇ ਰੰਗਾ ਅਤੇ ਫੁੱਲਾਂ ਦੀ ਹੋਲੀ ਖੇਡੀ।

ਇਸ ਦੋਰਾਨ ਵੱਖ ਵੱਖ ਸਮਾਗਮਾਂ ਵਿਚ ਸੀਨੀਅਰ ਹਿੰਦੂ ਨੇਤਾ ਹਰੀਸ਼ ਸਿੰਗਲਾ, ਸਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਸਮਾਜ ਸੇਵੀ ਗੁਰਮੁਖ ਸਿੰਘ, ਸੀਨੀਅਰ ਆਗੂ ਕਿਸਨ ਚੰਦ ਬੁੱਧੂ, ਹਨੀ ਲੂਥਰਾ, ਯੋਗੇਸ਼ ਟੰਡਨ, ਸ਼ਾਮ ਲਾਲ, ਕਵਲ ਕਿਸ਼ੋਰ, ਦਵਾਰਕਾ ਦਾਸ, ਰਾਮ ਅਵਤਾਰ, ਬਲਰਾਮ, ਦਿਨੇਸ਼ ਕੁਮਾਰ, ਅਮਿਤ ਕੁਮਾਰ ਅਤੇ ਹੋਰ ਵਲੰਟੀਅਰ ਤੇ ਆਗੂ ਵੀ ਹਾਜਰ ਸਨ। ਇਸ ਦੋਰਾਨ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਉਨਾ ਦੇ ਪ੍ਰਵਿਾਰ ਨੇ ਸਾਹੀ ਸਹਿਰ ਵਾਸੀਆਂ ਨੂੰ ਹਮੇਸਾ ਆਪਣਾ ਪ੍ਰਵਿਰਕ ਮੈਂਬਰ ਸਮਝਿਆ ਹੈ। ਉਨਾ ਕਿਹਾਕਿ ਕਰੀਬ 2 ਦਹਾਕੇ ਦੇ ਸਮੇਂ ਦੋਰਾਨ ਪਟਿਆਲਾ ਵਾਸੀ ਆਪਣੇ ਵਿਧਾਇਕ ਨੂੰ ਮਿਲਣ ਤੇ ਵੇਖਣ ਲਈ ਤਰਸਦੇ ਸੀ, ਜਦਕਿ ਹੁਣ ਉਹ ਵਿਧਾਇਕ ਨਹੀਂ ਬਲਕਿ ਪ੍ਰਵਿਾਰਕ ਮੈਂਬਰ ਬਣਕਿ ਉਨਾ ਦੇ ਵਿਚ ਵਿਚਰ ਰਹੇ ਹਨ। ਅਜੀਤਪਾਲ ਨੇ ਕਿਹਾ ਕਿ ਉਹ ਪਟਿਆਲਾ ਵਾਸੀਆਂ ਲਈ ਹਰ ਸਮੇਂ ਸੇਵਾ ਵਿਚ ਹਾਜਰ ਹੈ। ਅਜੀਤਪਾਲ ਨੇ ਕਿਹਾ ਕਿ ਪਟਿਆਲਾਵੀਆਂ ਲਈ ਉਨਾਂ ਦੇ ਘਰ ਦੇ ਦਰਵਾਜੇ 24 ਘੰਟੇ ਖੁੱਲੇ ਹਨ, ਪਰ ਇਸ ਤੋਂ ਪਹਿਲਾਂ ਵਾਲੇ ਵਿਧਾਇਕ ਦੇ ਮੋਤੀ ਮਹਿਲ ਦੇ ਨੇੜੇ ਤੋਂ ਲੰਘਣਾ ਵੀ ਔਖਾ ਸੀ। ਉਨਾ ਕਿਹਾਕਿ ਮੈਂ ਹਰ ਵਕਤ, ਹਰ ਕੰਮ ਲਈ ਪਟਿਆਲਵੀਆਂ ਦੇ ਨਾਲ ਹਾਂ ਅਤੇ ਉਨਾਂ ਦੇ ਵਿਚ ਰਹਿ ਕੇ ਕੰਮ ਕਰਦਾਂ ਰਹਾਗਾਂ।

Leave a Reply

Your email address will not be published. Required fields are marked *