ਪੰਜਾਬਪਟਿਆਲਾ

ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਹਲਕਾ ਅਮਲੋਹ ਦੀ ਅਹਿਮ ਮੀਟਿੰਗ 25 ਮਾਰਚ ਨੂੰ :– ਰਾਜੂ ਖੰਨਾ।

ਸੰਗਮ ਪੈਲਿਸ ਅਮਲੋਹ ਵਿਖੇ ਹੋਣਗੀਆ ਖੁੱਲ ਕੇ ਵਿਚਾਰਾਂ।

ਅਮਲੋਹ,22 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਹਲਕਾ ਅਮਲੋਹ ਵੱਲੋਂ 25 ਮਾਰਚ,ਦਿਨ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਇੱਕ ਅਹਿਮ ਮੀਟਿੰਗ ਸੰਗਮ ਪੈਲਿਸ ਅਮਲੋਹ ਵਿਖੇ ਕੀਤੀ ਜਾ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਾਰਟੀ ਦਫਤਰ ਅਮਲੋਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਜਿਥੇ ਇਸ ਮੀਟਿੰਗ ਨੂੰ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਵਿਸ਼ੇਸ਼ ਤੌਰ ਤੇ ਸੰਬੋਧਨ ਕੀਤਾ ਜਾਵੇਗਾ ਉਥੇ ਮੀਟਿੰਗ ਵਿੱਚ ਪਾਰਟੀ ਦੀ ਚੜਦੀਕਲਾ ਤੇ ਮਜ਼ਬੂਤੀ ਲਈ ਵੀ ਖੁੱਲ ਕਿ ਵਿਚਾਰਾਂ ਕੀਤੀਆਂ ਜਾਣਗੀਆਂ।

ਰਾਜੂ ਖੰਨਾ ਨੇ ਹਲਕਾ ਅਮਲੋਹ ਦੇ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਬਸਪਾ ਵਰਕਰਾਂ, ਆਗੂਆਂ, ਨੂੰ ਜਿਥੇ ਇਸ ਮੀਟਿੰਗ ਵਿੱਚ ਸਮੇਂ ਸਿਰ ਪੁੱਜਣ ਦੀ ਅਪੀਲ ਕੀਤੀ ਉਥੇ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੰਗ ਯੂਥ ਅਕਾਲੀ ਦਲ,ਇਸਤਰੀ ਅਕਾਲੀ ਦਲ,ਐਸ ਸੀ ਵਿੰਗ, ਐਸ ਓ ਆਈ,ਬੀ ਸੀ ਵਿੰਗ, ਕਿਸਾਨ ਵਿੰਗ,ਮੁਸਲਿਮ ਵਿੰਗ, ਬਾਜ਼ੀਗਰ ਵਿੰਗ,ਪੁਰਵਾਚਲ ਵਿੰਗ ਦੇ ਪ੍ਰਧਾਨ ਸਾਹਿਬਾਨਾ ਤੇ ਵਿੰਗਾ ਦੇ ਹੋਰ ਅਹੁਦੇਦਾਰਾਂ ਤੋ ਇਲਾਵਾ ਸਾਬਕਾ ਚੇਅਰਮੈਨਾ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰ, ਸਰਪੰਚਾਂ ,ਪੰਚਾ, ਨੰਬਰਦਾਰਾ, ਨੂੰ ਵੀ ਮੀਟਿੰਗ ਵਿੱਚ ਸ਼ਾਮਿਲ ਹੋਣ ਦੀ ਵਿਸ਼ੇਸ਼ ਤੌਰ ਤੇ ਬੇਨਤੀ ਕੀਤੀ। ਤਾ ਜੋ ਪਾਰਟੀ ਨੂੰ ਹੇਠਲੇ ਪੱਧਰ ਤੇ ਮਜਬੂਤ ਕਰਨ ਲਈ ਹਰ ਇੱਕ ਹਲਕਾ ਵਾਸੀ ਦੇ ਸੁਝਾਅ ਲਏ ਜਾ ਸਕਣ। ਰਾਜੂ ਖੰਨਾ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਹਰ ਇੱਕ ਪਾਰਟੀ ਵਰਕਰ ਤੇ ਆਗੂ ਦੇ ਸੁਝਾਅ ਜਿਥੇ ਲਏ ਜਾਣਗੇ ਉਥੇ ਪਾਰਟੀ ਦੇ ਵੱਖ ਵੱਖ ਵਿੰਗਾਂ ਦੇ ਅਹੁਦੇਦਾਰਾਂ ਨਾਲ ਵੀ ਚਰਚਾ ਕੀਤੀ ਜਾਵੇਗੀ। ਮੀਟਿੰਗ ਸਹੀ 9 ਵਜੇ ਸ਼ੁਰੂ ਹੋਵੇਗੀ ਇਸ ਲਈ ਹਲਕੇ ਦਾ ਹਰ ਵਾਸੀ ਮੀਟਿੰਗ ਵਿੱਚ ਸਮੇਂ ਸਿਰ ਪੁੱਜੇ।

Leave a Reply

Your email address will not be published. Required fields are marked *