ਪੰਜਾਬਪਟਿਆਲਾ

ਵੰਦੇ ਮਾਤਰਮ ਦਲ ਵਲੋਂ 23 ਮਾਰਚ ਨੂੰ ਦਿੱਤੀ ਜਾਵੇਗੀ ਸ਼ਹੀਦਾਂ ਨੂੰ ਸ਼ਰਧਾਂਜਲੀ

ਸ਼ਹੀਦਾਂ ਨੂੰ ਨਮਨ’ ਸਮਾਗਮ ਸਬੰਧੀ ਕੀਤੀ ਮੀਟਿੰਗ

ਪਟਿਆਲਾ, 19 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਵੰਦੇ ਮਾਤਰਮ ਦਲ ਦੇ ਮੈਂਬਰਾਂ ਦੀ ਮੀਟਿੰਗ ਸਨੌਰੀ ਅੱਡਾ ਸਥਿਤ ਸ੍ਰੀ ਭੂਤਨਾਥ ਮੰਦਿਰ ਵਿਖੇ ਪ੍ਰਧਾਨ ਅਨੁਰਾਗ ਸ਼ਰਮਾ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਸੁਸ਼ੀਲ ਨਈਅਰ, ਵਰਿੰਦਰ ਖੰਨਾ, ਗੁਰਪ੍ਰੀਤ ਸਿੰਘ ਗੁਰੀ, ਪਵਨ ਕੁਮਾਰ ਯੋਧਾ, ਅਸ਼ਵਨੀ ਸ਼ਰਮਾ, ਦੀਪਕ ਸ਼ਰਮਾ, ਵਿਕਾਸ, ਵਰੁਣ ਜਿੰਦਲ, ਪਵਨ ਭੁਮਕ, ਅਜੀਤ ਕੁਮਾਰ ਗੁਪਤਾ ਆਦਿ ਮੈਂਬਰ ਮੌਜੂਦ ਰਹੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਭੂਤਨਾਥ ਮੰਦਿਰ ਵਿਖੇ ਕੀਤੇ ਜਾਣ ਵਾਲੇ ‘ਸ਼ਹੀਦਾਂ ਨੂੰ ਨਮਨ’ ਸਮਾਗਮ ਦੀਆਂ ਤਿਆਰੀਆਂ ਸਬੰਧੀ ਇਹ ਮੀਟਿੰਗ ਰੱਖੀ ਗਈ ਹੈ।

ਉਨਾਂ ਕਿਹਾ ਕਿ ਜਿਵੇਂ ਅਸੀਂ ਮਿਲਜੁਲ ਕੇ ਹਰ ਤਿਉਹਾਰ ਖ਼ੁਸ਼ੀਆਂ ਨਾਲ ਮਨਾਉਂਦੇ ਹਾਂ ਸਾਡਾ ਇਹ ਮੁੱਢਲਾ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਦੇਸ਼ ਦੇ ਸ਼ਹੀਦਾਂ ਨੂੰ ਯਾਦ ਰੱਖੀਏ ਅਤੇ ਉਨਾਂ ਦੇ ਸਨਮਾਨ ਵਜੋਂ ਸਮਾਗਮ ਕਰਕੇ ਆਉਣ ਵਾਲੀ ਪੀੜੀ ਨੂੰ ਕੀਤੀਆਂ ਕੁਰਬਾਨੀਆਂ ਬਾਰੇ ਚਾਨਣਾ ਪਾਈਏ ਅਤੇ ਉਨਾਂ ਦੇ ਦਿਖਾਏ ਮਾਰਚ ਦੇ ਚੱਲਣ ਲਈ ਪ੍ਰੇਰੀਏ। ਉਨਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਨੌਜਵਾਨ ਪੀੜੀ ਦਾ ਰੁਝਾਨ ਗਲਤ ਰਸਤਿਆਂ ਵੱਲ ਵਧਦਾ ਜਾ ਰਿਹਾ ਹੈ ਅਜਿਹੇ ਸਮਾਗਮ ਉਨਾਂ ਨੂੰ ਯਾਦ ਕਰਵਾਉਂਦੇ ਹਨ ਕਿ ਅਸੀਂ ਆਜ਼ਾਦੀ ਕਿਵੇਂ ਹਾਸਲ ਕੀਤੀ ਅਤੇ ਕਿਹੜੀ ਕੁਰਬਾਨੀਆਂ ਦਿੱਤੀਆਂ ਗਈਆਂ ਤਾਂ ਜੋ ਉਹ ਆਪਣਾ ਸਮਾਂ ਸਮਾਜ ਭਲਾਈ ਦੇ ਕੰਮਾਂ ਵੱਲ ਕੇਂਦਰਿਤ ਕਰਕੇ ਆਪਣੇ ਜੀਵਨ ਨੂੰ ਸਹੀ ਸੇਧ ਦੇ ਸਕਣ। ਜਿਸ ਨਾਲ ਇਕ ਨਿਰੋਏ ਸਮਾਜ ਦੀ ਵੀ ਰਚਨਾ ਨੂੰ ਬਲ ਮਿਲਦਾ ਹੈ। ਮੈਂਬਰਾਂ ਵਲੋਂ ‘ਵੰਦੇ ਮਾਤਰਮ’ ਦਾ ਨਾਅਰਾ ਲਗਾਉਂਦਿਆਂ ਮੀਟਿੰਗ ਦੀ ਸ਼ੁਰੂਆਤ ਕੀਤੀ ਗਈ ਅਤੇ ਨਾਅਰਾ ਲਗਾ ਕੇ ਹੀ ਮੀਟਿੰਗ ਦੀ ਸਮਾਪਤੀ ਕੀਤੀ ਗਈ।

Leave a Reply

Your email address will not be published. Required fields are marked *