ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਤੀਸਰੀ ਨੈਸ਼ਨਲ ਰਿਸਰਚ ਸਕਾਲਰਸ ਮੀਟ ਦਾ ਆਗਾਜ਼
ਫਤਹਿਗੜ੍ਹ ਸਾਹਿਬ (ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਲੋਂ ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸਨ (ਪਟਿਆਲਾ ਚੈਪਟਰ ) ਦੇ ਸਹਿਯੋਗ ਨਾਲ ਤੀਸਰੀ ਨੈਸ਼ਨਲ ਰਿਸਰਚ ਸਕਲਾਰਸ ਮੀਟ 24 ਤੋਂ 25 ਮਾਰਚ ਨੂੰ ਕਰਵਾਈ ਜਾ ਰਹੀ ਹੈ, ਜਿਸ ਦਾ ਉਦਘਾਟਨ ਯੁਨੀਵਰਸਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਡਾ. ਪ੍ਰਿਤ ਪਾਲ ਸਿੰਘ ਨੇ ਕੀਤਾ। ਮੀਟ ਦਾ ਵਿਸ਼ਾ “ਅੰਤਰ-ਅਨੁਸ਼ਾਸਨੀ ਖੋਜ ਅਤੇ ਅਭਿਆਸਾਂ ਵਿੱਚ ਨਵੀਨਤਾ ਦੀਆਂ ਚੁਣੌਤੀਆਂ” ਹੈ। ਇਸ ਦੋ ਦਿਨਾਂ ਰਾਸ਼ਟਰੀ ਰਿਸਰਚ ਸਕਾਲਰਜ਼ ਮੀਟ ਦੇ ਪਹਿਲੇ ਦਿਨ ਆਨਲਾਈਨ ਸੈਸ਼ਨ ਦੌਰਾਨ ਨਾ ਸਿਰਫ ਭਾਰਤ ਬਲਕਿ ਵਿਦੇਸ਼ੀ ਯੂਨੀਵਰਸਿਟੀ ਦੇ ਰਿਸਰਚ ਸਕਾਲਰ ਨੇ ਵੀ ਭਾਗ ਲਿਆ | ਮੀਟ ਨੂੰ ਚਾਰ ਸੈਸ਼ਨਾਂ ਵਿਚ ਵੰਡਿਆ ਗਿਆ ਹੈ। ਪਹਿਲੇ ਸੈਸ਼ਨ ਦੇ ਮਾਹਿਰ- ਪ੍ਰੋ.(ਡਾ.) ਜੋਗਾ ਸਿੰਘ ਖੇਤੀਬਾੜੀ ਵਿਭਾਗ ਤੋਂ, ਪ੍ਰੋ. (ਡਾ.) ਨਿਰਮਲ ਸਿੰਘ, ਫਾਰਮਾ ਵਿਗਿਆਨ ਅਤੇ ਡਰੱਗ ਖੋਜ ਵਿਭਾਗ ਦੇ ਮੁਖੀ, ਪੰਜਾਬੀ ਯੂਨੀਵਰਸਿਟੀ ਤੋਂ ਅਤੇ ਡਾ. ਰਜਿੰਦਰ ਕੌਰ, ਐਸੋਸੀਏਟ ਪ੍ਰੋਫੈਸਰ ਅਤੇ ਮੁਖੀ, ਹਿਊਮਨ ਜੈਨੇਟਿਕਸ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਸਨ।ਸੈਸ਼ਨ-ਬੀ ਦੇ ਮਾਹਿਰ ਪ੍ਰੋ. ਪਰਮੋਦ ਕੁਮਾਰ, ਅਰਥ ਸ਼ਾਸਤਰ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪ੍ਰੋ. ਬੀ.ਐਸ. ਘੁੰਮਣ ਸਰੀਰਕ ਸਿੱਖਿਆ ਵਿਭਾਗ ਸਨ।
ਰਿਸਰਚ ਮੀਟ ਦੇ ਸੈਸ਼ਨ ਸੀ ਦੇ ਮਾਹਿਰ ਡਾ. ਸਵਰਾਜ ਰਾਜ, ਸਾਬਕਾ ਮੁਖੀ, ਅੰਗਰੇਜ਼ੀ ਵਿਭਾਗ ਵੱਲੋਂ ਕੀਤੀ ਗਈ। ਚੌਥੇ ਸੈਸ਼ਨ ਕਾਨੂੰਨ ਅਨੁਸ਼ਾਸਨ ਦੇ ਵਿਸ਼ਾ ਮਾਹਿਰ- ਪ੍ਰੋ. ਪਰਮਜੀਤ ਸਿੰਘ, ਕਾਨੂੰਨ ਵਿਭਾਗ ਦੇ ਮੁਖੀ, ਲਲਿਤ ਮੋਹਨ ਕਥੂਰੀਆ, ਪ੍ਰੋਫੈਸਰ ਸਕੂਲ ਆਫ਼ ਬਿਜ਼ਨਸ ਸਟੱਡੀਜ਼, ਪੀਏਯੂ, ਲੁਧਿਆਣਾ ਸਨ। ਇਸ ਮੌਕੇ ਮੀਟ ਦੇ ISCA ਵਲੋਂ ਕਨਵੀਨਰ ਡਾ. ਪਰਮਵੀਰ ਸਿੰਘ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਮੀਟ ਦਾ ਮੰਤਵ ਇਹ ਹੈ ਕਿ ਵੱਖ ਵੱਖ ਯੂਨੀਵਰਸਿਟੀਆਂ ਅਤੇ ਵੱਖ ਵੱਖ ਵਿਸ਼ਿਆਂ ਦੇ ਰਿਸਰਚ ਸਕਾਲਰਾਂ ਨੂੰ ਇਕ ਪੱਧਰ ਤੇ ਇੱਕ ਸਟੇਜ ‘ਤੇ ਇਕੱਠਾ ਕੀਤਾ ਜਾਵੇ। ਉਹਨਾਂ ਕਿਹਾ ਕਿ ਸਾਇੰਸ ਕਾਂਗਰਸ ਐਸੋਸੀਏਸ਼ਨ ਪਟਿਆਲਾ ਚੈਪਟਰ ਦੇ ਇਸ ਤਰ੍ਹਾਂ ਦੇ ਉੱਦਮ ਲਈ ਇੰਡੀਅਨ ਸਾਇੰਸ ਕਾਂਗਰਸ ਦੇ ਪ੍ਰਧਾਨ ਅਤੇ ਸਕੱਤਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਬਣਦਾ ਹੈ। ਉਮੀਦ ਹੈ ਕਿ ਸਾਰੇ ਵਿਸ਼ਿਆਂ ਦੇ ਰਿਸਰਚ ਸਕਾਲਰ ਅਤੇ ਸੰਵਾਰੇ ਪ੍ਰਸ਼ਾਸਕਾਂ ਦੇ ਸੁਪਰਵਾਈਜ਼ਰ ਇਸ ਉੱਦਮ ਨਾਲ ਹੋਰ ਅਗਲੀਆਂ ਪੈੜਾਂ ਪਾਉਣ ਵਿਚ ਆਪਣਾ ਯੋਗਦਾਨ ਪਾਉਣਗੇ। ਮੀਟ ਦੋਰਾਨ ਕੁਲ 69 ਪਰਚੇ ਪੜ੍ਹੇ ਗਏ।

