ਹਿਮਾਚਲ ’ਚ ਚੱਟਾਨ ਡਿੱਗਣ ਨਾਲ ਦਰਦਨਾਕ ਹਾਦਸਾ, ਦੋ ਦੀ ਮੌਤ
ਹਿਮਾਚਲ ਪ੍ਰਦੇਸ਼ 14 ਅਗਸਤ (ਮਧੂਸਾਰ ਬਿਊਰੋ) ਮਨਾਲੀ ਚੰਡੀਗੜ੍ਹ ਨੈਸ਼ਨਲ ਹਾਈਵੇਅ ‘ਤੇ ਹਿਮਾਚਲ ਪ੍ਰਦੇਸ਼ ‘ਚ ਮੰਡੀ ਜਲ੍ਹਿੇ ਦੇ ਹਣੋਗੀ ਮਾਤਾ ਮੰਦਰ ਕੋਲ ਅੱਜ ਯਾਨੀ ਸ਼ੁੱਕਰਵਾਰ ਤੜਕੇ ਅਚਾਨਕ ਚੱਟਾਨ ਡਿੱਗਣ ਨਾਲ ਮੱਥਾ ਟੇਕਣ ਲਈ ਰੁਕੇ 2 ਵਾਹਨ ਚਾਲਕਾਂ ਦੀ ਦਰਦਨਾਕ ਮੌਤ ਹੋ ਗਈ, ਜਦੋਂ ਕਿ ਤਿੰਨ ਲੋਕ ਗੰਭੀਰ ਰੂਪ ਨਾਲ ਜਖਮੀ ਹੋ ਗਏ। ਦੋਹਾਂ ਨੂੰ ਇਲਾਜ ਲਈ ਖੇਤਰੀ ਹਸਪਤਾਲ ਮੰਡੀ ਵਿਚ ਦਾਖਲ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਬੋਲਡਰ ਡਿੱਗਣ ਨਾਲ ਤਿੰਨ ਵਾਹਨ ਨੁਕਸਾਨੇ ਗਏ ਅਤੇ ਪਲਟ ਗਏ। ਇਸ ਨਾਲ 2 ਚਾਲਕਾਂ ਦੀ ਦਰਦਨਾਕ ਮੌਤ ਹੋ ਗਈ ਹੈ। 2 ਹੋਰ ਲੋਕ ਜਖਮੀ ਹੋ ਗਏ।

