ਹਰਿਆਣਾਦੇਸ਼-ਵਿਦੇਸ਼

ਗ੍ਰਹਿ ਮੰਤਰੀ ਅਨਿਲ ਵਿਜ ਦੁਬਈ ਵਿਚ ਆਯੋਜਿਤ ਹੋਣ ਵਾਲੇ ਗਲੋਬਲ ਇਨਵੇਸਟਰਸ ਗ੍ਰੇਥ ਸਮਿਟ ਵਿਚ ਲੇਣਗੇ ਹਿੱਸਾ

ਦੁਬਈ ਵਿਚ ਆਗਾਮੀ 26 ਮਾਰਚ ਤੋ 28 ਮਾਰਚ ਦੇ ਵਿਚ ਆਯੋਜਿਤ ਹੋਵੇਗਾ ਸਮਿਟ

ਗ੍ਰਹਿ ਮੰਤਬਹ ਵੱਲੋਂ ਹਰਿਆਣਾ ਵਿਚ ਨਿਵੇਸ਼ ਦੇ ਲਈ ਬਿਜਨੈਸ ਟਾਇਕੂਲ ਤੇ ਉਦਮੀਆਂ ਨੂੰ ਵੀ ਦਿੱਤਾ ਜਾਵੇਗਾ ਸੱਦਾ

ਚੰਡੀਗੜ੍ਹ, 25 ਮਾਰਚ (ਮਧੂਸਾਰ ਬਿਊਰੋ) ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਆਗਾਮੀ 26 ਮਾਰਚ ਤੋਂ 28 ਮਾਰਚ ਦੇ ਵਿਚ ਦੁਬਈ ਵਿਚ ਆਯੋਜਿਤ ਹੋਣ ਵਾਲੇ ਗਲੋਬਲ ਇਨਵੇਸਟਰਸ ਗ੍ਰੋਥ ਸਮਿਟ ਵਿਚ ਹਿੱਸਾ ਲੈਣਗੇ। ਇਸ ਸਮਿਟ ਵਿਚ ਹਿੱਸਾ ਲੈਣ ਦੇ ਲਈ ਉਨ੍ਹਾਂ ਨੇ ਸੰਯੁਕਤ ਅਰਬ ਅਮੀਰਾਤ ਦੇ ਸ਼ਾਹੀ ਪਰਿਵਾਰ ਦੇ ਮੈਂਬਰ ਹੀਜ ਹਾਈਨੇਸ ਸ਼ੇਖ ਮਾਜਿਦ ਰਾਸ਼ਿਦ ਅਲ ਮੌਲਾ ਨੇ ਸੱਦਾ ਦਿੱਤਾ ਹੈ।

ਦੁਬਈ ਵਿਚ ਆਯੋਜਿਤ ਹੋਣ ਵਾਲੇ ਗਲੋਬਲ ਇਨਵੇਸਟਰਸ ਗ੍ਰੋਥ ਸਮਿਟ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸ੍ਰੀ ਵਿਜ ਨੇ ਦਸਿਆ ਕਿ ਸ਼ੇਖ ਮਾਜਿਦ ਰਾਸ਼ਿਦ ਅਲ ਮੌਲਾ ਦੀ ਕੰਪਨੀ ਮੈਜਸਟਿਕ ਇਨਵੇਸਟਮੈਂਟ ਐਂਡ ਚੈਪੀਅਨ ਗਰੁੱਪ ਵੱਲੋਂ ਇਹ ਸਮਿਟ ਆਯੋਜਿਤ ਕੀਤੀ ਜਾ ਰਹੀ ਹੈ ਜਿਸ ਵਿਚ ਪੁਰੀ ਦੁਨੀਆ ਦੇ ਕਾਰਪੋਰੇਟ ਜਗਤ ਦੇ ਦਿਗੱਜ ਤੇ ਉਦਮੀ ਹਿੱਸਾ ਲੈਣਗੇ।

ਗ੍ਰਹਿ ਨੇ ਦਸਿਆ ਕਿ ਇਸ ਸਮਿਟ ਵਿਚ 100 ਤੋਂ ਵੱਧ ਤੇਜੀ ਨਾਲ ਵੱਧਦੀ ਹੋਈ ਕੰਪਨੀਆਂ ਅਤੇ ਅਰਬਾਂ ਡਾਲਰ ਦੀ ਕੰਪਨੀਆਂ ਦੇ ਦਿਗੱਜ ਤੇ ਮੁੱਖ ਕਾਰਜਕਾਰੀ ਅਧਿਕਾਰੀ ਹਿੱਸਾ ਲੈਣਗੇ। ਇਸ ਤੋਂ ਇਲਾਵਾ, ਇਸ ਸਮਿਟ ਵਿਚ 100 ਤੋਂ ਵੱਧ ਪ੍ਰਮੁੱਖ ਕੰਪਨੀ ਦੇ ਬਾਇਰਸ (ਖਰੀਦਦਾਰ) ਅਤੇ ਫੈਸਲਾਕਰਤਾ (ਡਿਸੀਜਨ ਮੇਕਰਸ) ਵੀ ਹਿੱਸਾ ਲੈਣਗੇ। ਇਸ ਸਮਿਟ ਵਿਚ ਉਭਰਤੀ ਹੋਈ ਸ਼ਿਖਰ ਸਟਾਰਟ ਅੱਪ ਕੰਪਨੀਆਂ ਅਤੇ ਪ੍ਰਬੰਧਨ ਦੇ ਤਹਿਤ 5 ਖਰਬ ਡਾਲਰ ਦੀ ਕੰਪਨੀਆਂ ਦੇ ਦਿਗੱਜ ਹਿੱਸਾ ਲੈਣਗੇ।

ਉਨ੍ਹਾਂ ਨੇ ਦਸਿਆ ਕਿ ਇਸ ਸਮਿਟ ਵਿਚ ਤੇਜੀ ਨਾਲ ਵੱਧਦੀ ਕੰਪਨੀਆਂ, ਹੈਲਥਕੇਅਰ ਐਂਡ ਫਾਰਮਾ, ਰਿਅਲ ਏਸਟੇਟ ਤੇ ਡਿਵੇਲਪਮੈਂਟ ਮੈਨਿਯੂਫੈਕਚਰਿੰਗ ਤਕਨਾਲੋਜੀ (ਡਾਟਾ/ਏਆਈ/ਐਮਐਲ/ਬੀਸੀ), ਸੈਰ-ਸਪਾਟਾ ਤੇ ਸਿਖਿਆ ਦੇ ਖੇਤਰ ਦੇ ਪ੍ਰਮੁੱਖ ਵੀ ਹਿੱਸਾ ਲੈਣਗੇ। ਸ੍ਰੀ ਵਿਜ ਨੇ ਦਸਿਆ ਕਿ ਇਸ ਸਮਿਟ ਦੇ ਤਹਿਤ ਗਲੋਬਲ ਨੈਟਰਵਰਕਿੰਗ ਸਮਿਟ ਅਤੇ ਗ੍ਰੋਥ ਏਨੇਵਲਿੰਗ ਕਾਨਫ੍ਰੇਂਸ ਵੀ ਆਯੋਜਿਤ ਕੀਤੀ ਜਾਵੇਗੀ।

ਸ੍ਰੀ ਵਿਜ ਨੇ ਦਸਿਆ ਕਿ ਉਨ੍ਹਾਂ ਦੇ ਵੱਲੋਂ ਕੌਮਾਂਤਰੀ ਪੱਧਰ ‘ਤੇ ਆਯੋਜਿਤ ਹੋਣ ਵਾਲੇ ਇਸ ਸਮਿਟ ਰਾਹੀਂ ਹਰਿਆਣਾ ਵਿਚ ਨਿਵੇਸ਼ ਦੇ ਲਈ ਬਿਜਨੈਸ ਟਾਇਕੂਨ ਤੇ ਕਾਰਪੋਰੇਟ ਕੰਪਨੀਆਂ ਦੇ ਦਿਗੱਜਾਂ ਨੂੰ ਸੱਦਾ ਦਿੱਤਾ ਜਾਵੇਗਾ ਅਤੇ ਹਰਿਆਣਾ ਵਿਚ ਉਦਯੋਗਾਂ ਦੇ ਲਹੀ ਦਿੱਤੀ ਜਾ ਰਹੀਆਂ ਸਹੂਲਿਅਤ, ਸਹੂਲਤਾਂ ਤੇ ਹੋਰ ਵਿਵਸਥਾਵਾਂ ਦੀ ਜਾਣਕਾਰੀ ਦਿੱਤੀ ਜਾਵੇਗੀ।

Leave a Reply

Your email address will not be published. Required fields are marked *