ਮੋਦੀ ਕਾਲਜ ਵਿੱਖੇ ਕਾਮਰਸ ਫੈਸਟੀਵਲ ਦੇ ਸਬੰਧ ਵਿੱਚ ਵੱਖ-ਵੱਖ ਮੁਕਾਬਲਿਆਂ ਦਾ ਆਯੋਜਨ
ਪਟਿਆਲਾ: 25 ਮਾਰਚ, (ਮਧੂਸਾਰ ਬਿਊਰੋ) ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਪੋਸਟ-ਗੈਰਜੂਏਟ ਕਾਮਰਸ ਵਿਭਾਗ ਵੱਲੋਂ ਅੱਜ ਵਿਦਿਆਰਥੀਆਂ ਨੂੰ ਕਾਮਰਸ ਦੇ ਖੇਤਰ ਵਿੱਚ ਆ ਰਹੀਆਂ ਨਵੀਆਂ ਤਬਦੀਲੀਆਂ ਤੇ ਰੁਝਾਣਾਂ ਬਾਰੇ ਜਾਣੂ ਕਰਵਾਉਣ ਤੇ ਉਹਨਾਂ ਅੰਦਰਲੀ ਪ੍ਰੀਤਿਭਾ ਨੂੰ ਨਿਖਾਰਣ ਦੇ ਉਦੇਸ਼ ਨਾਲ ਇੱਕ-ਰੋਜ਼ਾ ਕਾਮਰਸ ਦਿਵਸ ਦਾ ਆਯੋਜਨ ਕਰਵਾਇਆ ਗਿਆ।ਇਸ ਮੌਕੇ ਤੇ ਮੁੱਖ ਮਹਿਮਾਨ ਵੱਜੋਂ ਸ੍ਰੀ ਨਵੀਨ ਗੁਪਤਾ, ਐਸਿਸਟੈਂਟ ਵਾਈਸ-ਪ੍ਰੈਜ਼ੀਡੈਂਟ, ਐੱਚ.ਡੀ.ਐੱਫ.ਸੀ, ਪਟਿਆਲਾ ਨੇ ਸ਼ਿਰਕਤ ਕੀਤੀ।

ਕਾਲਜ ਪ੍ਰਿੰਸੀਪਲ ਡਾ.ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਕਾਮਰਸ ਦਿਵਸ ਦੀ ਵਧਾਈ ਦਿੰਦਿਆ ਕਿਹਾ ਕਿ ਮੰਡੀ ਆਧਾਰਿਤ ਖਪਤਕਾਰੀ ਯੁੱਗ ਵਿੱਚ ਵਿਦਿਆਰਥੀਆਂ ਵਿੱਚ ਆਪਣੇ ਸਹੀ ਹੁਨਰ ਦੀ ਪਛਾਣ ਕਰਨ ਦੇ ਸਮਰੱਥ ਹੋਣਾ ਤੇ ਉਸ ਵਿੱਚ ਨਿਪੁੰਨ ਹੋਣਾ ਬੇਹੱਦ ਜ਼ਰੂਰੀ ਹੈ।ਇਸ ਮੌਕੇ ਤੇ ਵਿਭਾਗ ਦੇ ਮੁਖੀ ਪ੍ਰੋ. ਨੀਨਾ ਸਰੀਨ ਨੇ ਵਿਭਾਗ ਦੁਆਰਾ ਕਰਵਾਏ ਜਾ ਰਹੇ ਵੱਖ-ਵੱਖ ਮੁਕਾਬਲਿਆਂ ਤੇ ਗਤੀਵਿਧੀਆਂ ਬਾਰੇ ਬੋਲਦਿਆ ਕਿਹਾ ਕਿ ਅੱਜ ਦੇ ਯੁੱਗ ਵਿੱਚ ਕਾਮਰਸ ਤੇ ਵਪਾਰ ਦੇ ਖੇਤਰ ਵਿੱਚ ਗਲੋਬਲ ਪੱਧਰ ਤੇ ਛੋਟੇ ਉਦਯੋਗਾਂ ਤੇ ਸਵੈ-ਰੋਜ਼ਗਾਰ ਦੀ ਧਾਰਨਾ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤੇ ਵਿਭਾਗ ਵਿਦਿਆਰਥੀਆਂ ਵਿੱਚ ਇਹਨਾਂ ਨਾਲ ਸਬੰਧਿਤ ਹੁਨਰ ਤੇ ਨਿਪੁੰਨਤਾ ਪ੍ਰੱਫੁਲਿਤ ਕਰਨ ਲਈ ਲਗਾਤਾਰ ਯਤਨ ਕਰ ਰਿਹਾ ਹੈ।

ਇਸ ਮੌਕੇ ਤੇ ਵਿਭਾਗ ਵੱਲੋਂ ਕਰਵਾਏ ਗਏ ਮੁਕਾਬਲਿਆਂ ਦੀ ਲੜ੍ਹੀ ਦੇ ਤਹਿਤ ‘ਸਲੋਗਨ ਲਿਖਣ ਦੇ ਮੁਕਾਬਲੇ’ ਵਿੱਚੋਂ ਪਹਿਲਾ ਸਥਾਨ ਹਿਮਾਸ਼ੀ ਕੋਹਲੀ (ਐਮ.ਕਾਮ ਭਾਗ ਦੂਜਾ) ਨੇ ਹਾਸਿਲ ਕੀਤਾ। ਦੂਜੀ ਪੁਜ਼ੀਸਨ ਦਿਆ ਕੁਮਾਰੀ (ਬੀ.ਕਾਮ ਭਾਗ ਦੂਜਾ) ਤੇ ਅਦਿੱਤੀ (ਬੀ.ਕਾਮ ਭਾਗ ਤੀਜਾ) ਅਤੇ ਨੇ ਪ੍ਰਾਪਤ ਕੀਤੀ। ਇਸ ਮੁਕਾਬਲੇ ਵਿੱਚ ਤੀਜਾ ਸਥਾਨ ਹਰਮਨਪ੍ਰੀਤ ਕੌਰ ਅਤੇ ਸੇਜਲ ਨਿਧੀ ਨੇ ਪ੍ਰਾਪਤ ਕੀਤਾ।

ਇਸ ਮੌਕੇ ਤੇ ਆਯੋਜਿਤ ਕੀਤੇ ‘ਪ੍ਰੋਜੈਕਟ ਡੈਮੋਸਟਰੇਸ਼ਨ’ ਮੁਕਾਬਲੇ ਵਿੱਚ ਪਹਿਲਾ ਸਥਾਨ ਨਸ਼ਿਟਾ, ਹਰਸ਼ਿਤ ਕੁਮਾਰ, ਨਿਤਿਕਾ, ਗਗਨਦੀਪ ਕੌਰ (ਬੀ.ਕਾਮ ਪਹਿਲਾ, ਆਨਰਸ) ਦੀ ਟੀਮ ਨੇ ਪ੍ਰਾਪਤ ਕੀਤਾ ਤੇ ਦੂਜੇ ਸਥਾਨ ਤੇ ਸਿਮਰਨ ਢਿੱਲੋਂ, ਅਮਨ, ਮਹਿਕ ਕੁਮਾਰੀ, ਨਿਸ਼ੂ ਮਲਹੋਤਰਾ (ਬੀ.ਕਾਮ ਭਾਗ ਤੀਜਾ ਆਨਰਜ਼) ਦੀ ਟੀਮ ਰਹੀ। ਇਸ ਮੁਕਾਬਲੇ ਵਿੱਚ ਗੁਨਾਕਸ਼ੀ, ਲਕਸ਼ਮੀ, ਸੇਜਲ ਤੇ ਪਵੀਤਰਾ ਦੀ ਟੀਮ ਅਤੇ ਸਤਿਅਮ, ਹਰਸ਼ਿਤਾ ਗੁਪਤਾ, ਵਿਪੁਲ ਗੋਇਲ ਅਤੇ ਜਸਕਰਨ ਸਿੰਘ ਦੀ ਟੀਮ ਤੀਜੇ ਸਥਾਨ ਤੇ ਰਹੀ।

ਗਾਉਣ ਮੁਕਾਬਲੇ ਵਿੱਚ ‘ਬੈਸਟ ਸਿੰਗਰ’ ਦੀ ਪੁਜ਼ੀਸ਼ਨ ਰਵਨੂਰ ਤੇ ਰਵਨੀਤ ਨੇ ਹਾਸਿਲ ਕੀਤੀ। ਦੂਜਾ ਸਥਾਨ ਸ਼੍ਰਿਸ਼ਟੀ ਨੇ ਹਾਸਿਲ ਕੀਤਾ ਅਤੇ ਤੀਜਾ ਸਥਾਨ ਹਿਮਾਂਸ਼ੂ ਨੇ ਜਿੱਤਿਆ। ਇਸ ਤੋਂ ਬਿਨਾਂ ‘ਐਂਡ ਮੈਡ ਸ਼ੌਅ’ ਪੇਸ਼ਕਾਰੀ ਵਿੱਚ ਨਿੱਧੀ, ਸ਼ੈਫੂ ਗਰਗ, ਯਸ਼ ਚਾਵਲਾ, ਅੰਸ਼ਿਕਾ ਤੇ ਇਸ਼ਾਨ ਸਿੰਗਲਾ ਦੀ ਟੀਮ ਨੇ ਪਹਿਲਾ ਇਨਾਮ ਅਤੇ ਪੂਜਾ ਸਿੰਗਲਾ, ਜੋਤੀ ਤਨੇਜਾ, ਪਲਕ ਗੋਇਲ, ਮਨਜੋਤ ਕੌਰ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ। ਇਸ ਮੁਕਾਬਲੇ ਵਿੱਚ ਤੀਜਾ ਸਥਾਨ ਹਰਕੀਰਤ ਸਿੰਘ ਅਤੇ ਵੰਸ਼ਪ੍ਰੀਤ ਕੌਰ ਨੇ ਹਾਸਲ ਕੀਤਾ।

ਇਸ ਆਯੋਜਨ ਦੌਰਾਨ ਸਟੇਜ ਸੰਚਾਲਨ ਵਿਦਿਆਰਥੀਆਂ ਰਿਤਿਕਾ ਸੂਦ, ਜੋਤੀ, ਹਨਸ਼ ਗਰਗ, ਅਵਲੀਨ ਕੌਰ, ਅਵਨੀਤ ਬਾਜਵਾ ਤੇ ਗੌਰਵ ਗੌਇਲ ਦੁਆਰਾ ਕੀਤਾ ਗਿਆ। ਡੈਕਲਾਮੇਸ਼ਨ ਕਾਨਟੈਸਟ ਵਿੱਚ ਪਹਿਲਾ ਸਥਾਨ ਨਿਧੀ ਅਤੇ ਨੌਨਿਧ ਅਤੇ ਦੂਜਾ ਸਥਾਨ ਇੰਦਰਪ੍ਰੀਤ ਨੇ ਜਿੱਤਿਆ।

ਇਸ ਪ੍ਰੋਗਰਾਮ ਦੀ ਸਫਲਤਾ ਲਈ ਕਾਮਰਸ ਵਿਭਾਗ ਦੇ ਅਧਿਆਪਕਾਂ ਪ੍ਰੋ.ਪਰਵਿੰਦਰ ਕੌਰ, ਡਾ.ਦੀਪਿਕਾ ਸਿੰਗਲਾ, ਡਾ. ਅਮਨਦੀਪ ਕੌਰ, ਡਾ.ਗਗਨਦੀਪ ਕੌਰ, ਪ੍ਰੋ.ਗੌਰਵ ਗੁਪਤਾ ਤੇ ਬਾਕੀ ਅਧਿਆਪਕਾਂ ਦਾ ਯੋਗਦਾਨ ਰਿਹਾ।ਧੰਨਵਾਦ ਦਾ ਮਤਾ ਦੀਵਾਸ਼ੀ ਜੈਨ ਨੇ ਪੇਸ਼ ਕੀਤਾ।

