ਨੌਜਵਾਨਾਂ ਵੱਲੋਂ 12ਵਾਂ ਕੋਵਿਡ ਵੈਕਸਿਨ ਕੈਂਪ ਸ਼ਲਾਘਾਯੋਗ ਕਦਮ- ਡਾ ਰੁਪਿੰਦਰਜੀਤ ਕੌਰ
ਪਟਿਆਲਾ 26 ਮਾਰਚ (ਮਧੂਸਾਰ ਬਿਊਰੋ) ਆਮ ਲੋਕਾਂ ਦੀਆਂ ਰੋਜਾਨਾਂ ਦਫਤਰੀ ਕੰਮਾਂ ਨੂੰ ਲੈ ਕੇ ਹਜਾਰਾ ਮੁਸ਼ਕਿਲਾਂ ਅਕਸਰ ਰਹਿੰਦੀਆਂ ਹਨ। ਜਿਸ ਨੂੰ ਲੈ ਕੇ ਲੋਕਾਂ ਦਾ ਕਾਫੀ ਸਮਾਂ ਅਹਿਜੇ ਕੰਮਾਂ ਨੂੰ ਕਰਵਾਉਣ ਵਿੱਚ ਹੀ ਖਰਾਬ ਹੋ ਜਾਂਦਾ ਹੈ। ਇਸੇ ਸੰਬੰਧ ਵਿੱਚ ਲੋਕਾਂ ਦੀ ਸਹਾਇਤਾ ਲਈ ਕੁਝ ਨੌਜਵਾਨਾ ਹਮੇਸ਼ਾ ਤਿਆਰ ਰਹਿੰਦੇ ਹਨ। ਇਨ੍ਹਾਂ ਨੌਜਵਾਨਾਂ ਵੱਲੋਂ ਕਿਡਸ ਇੰਟਰਨੈਸ਼ਨਲ ਵਿਖੇ ਕੋਵਿਡ ਵੈਕਸਿਨ ਦੇ ਲਗਾਏ 12ਵੇਂ ਕੈਂਪ ਵਿੱਚ ਹੌਸਲਾਂ ਅਵਜਾਈ ਕਰਨ ਵਿਸ਼ੇਸ਼ ਤੌਰ ਤੇ ਪਟਿਆਲਾ ਦਿਹਾਤੀ ਦੇ ਐਮ ਐਲ ਏ ਡਾ ਬਲਬੀਰ ਸਿੰਘ ਦੀ ਧਰਮਪਤਨੀ ਡਾ ਰੁਪਿੰਦਰਜੀਤ ਕੌਰ, ਬਲਵਿੰਦਰ ਸੈਣੀ, ਐਡਵੋਕੇਟ ਜਗਦੀਪ ਜੱਗਾ, ਕੁਲਮੀਤ ਸਿੰਘ ਕੋਹਲੀ, ਦੀਪਕ ਮਿੱਤਲ, ਰਵਿੰਦਰ ਸਿੰਘ ਰਣਜੀਤ ਹੋਟਲ ਗਰੁੱਪ ਅਤੇ ਕਈ ਹੋਰ ਆਪ ਪਾਰਟੀ ਦੇ ਉਮੀਦਵਾਰ ਖਾਸ ਤੌਰ ਤੇ ਪੁੱਜੇ।
ਖਾਸ ਤੌਰ ਤੇ ਕਿਡਸ ਇੰਟਰਨੈਸ਼ਨਲ ਸਕੂਲ ਦੇ ਚੈਅਰਮੈਨ ਸੁਰਿੰਦਰ ਸਿੰਘ ਕੋਹਲੀ, ਡਾਇਰੈਕਟਰ ਤਰਨਵੀਰ ਸਿੰਘ ਕੋਹਲੀ ਅਤੇ ਟੀਮ ਮੈਂਬਰ ਅਰਵਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਡਾH ਰੂਪਿੰਦਰਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪੂਰੇ ਪਰਿਵਾਰ ਵੱਲੋਂ ਪਟਿਆਲਾ ਦਿਹਾਤੀ ਦੇ ਹਰੇਕ ਇਲਾਕੇ ਦੇ ਅਜਿਹੇ ਨੁਮਾਇਦੇ ਜੋ ਲੋਕਾਂ ਦੀ ਸਹਾਇਤਾ ਲਈ ਤੱਤਪਰ ਰਹਿਣ ਦੇ ਨਾਲ ਨਾਲ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਦੇ ਹਨ, ਦਾ ਬਨਦਾ ਮਾਨ ਸਨਮਾਨ ਜਰੂਰ ਕਰੇਗੀ। ਉਨ੍ਹਾਂ ਕਿਹਾ ਕਿ ਇਸ ਟੀਮ ਵੱਲੋਂ ਲੰਮੇ ਸਮੇਂ ਤੋਂ ਖੂਨਦਾਨ ਕੈਂਪ, ਮੈਡੀਸਨ ਕੈਂਪ, ਪੌਦਾਰੋਪਣ ਬੇਹੱਦ ਸ਼ਲਾਘਾਯੋਗ ਕਦਮ ਹਨ।
ਇਸ ਦੇ ਨਾਲ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਂਵੇ ਸਰਕਾਰ ਬਣੇ ਨੂੰ ਕੁਝ ਕੁ ਸਮਾਂ ਹੀ ਹੋਇਆ ਹੈ ਪਰ ਪਹਿਲਾ ਦੀ ਰਵਾਇਤੀ ਪਾਰਟੀਆਂ ਵਾਂਗ ਹੁਣ ਐਮ ਐਲ ਏ ਕੋਠੀਆਂ ਵਿੱਚੋਂ ਹੁਕਮ ਚਲਾਉਣ ਦੀ ਬਜਾਏ ਖੁਦ ਲੋਕਾਂ ਵਿੱਚ ਜਾ ਕੇ ਲੋਕਾਂ ਦੇ ਕੰਮ ਕਰਨਗੇ, ਜਿਸ ਲਈ ਹਰੇਕ ਵਾਰਡ ਵਿੱਚ ਟੀਮਾਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ। ਜਿਸ ਨਾਲ ਹਰ ਵਿਅਕਤੀ ਨੂੰ ਸਰਕਾਰੀ ਦਫਤਰਾਂ ਵਿੱਚ ਲੰਬੀਆਂ ਲਾਈਨਾ ਵਿੱਚ ਨਹੀ ਲੱਗਣਾ ਪਵੇਗਾ। ਇਸ ਮੌਕੇ ਸਕੂਲ ਕਿਡਸ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ ਤਰਨਵੀਰ ਕੋਹਲੀ ਨੇ ਸਕੂਲ ਸਟਾਫ ਅਤੇ ਵੈਕਸੀਨੇਸ਼ਨ ਲਗਾਉਣ ਆਏ ਮੈਡੀਕਲ ਸਟਾਫ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

