ਅੰਮ੍ਰਿਤਸਰਪੰਜਾਬ

ਖ਼ਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਣਾਂ ਨੇ ਇਨਾਮ ਹਾਸਲ ਕੀਤੇ

ਅੰਮ੍ਰਿਤਸਰ, ( ਸੁਖਬੀਰ ਸਿੰਘ/ਮਧੂਸਾਰ ਬਿਊਰੋ)-ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਫ਼ਲਾਵਰ ਸ਼ੋਅ ’ਚ ਪੌਦਿਆਂ ਅਤੇ ਫੁੱਲਾਂ ਦੀਆਂ ਟਾਪ ਪੁਜੀਸ਼ਨਾਂ ਹਾਸਲ ਕਰਦਿਆਂ ਵੱਖ ਵੱਖ ਸ਼ੇ੍ਰਣੀਆਂ ’ਚ ਇਨਾਮ ਪ੍ਰਾਪਤ ਕੀਤੇ ਹਨ। ਇਸ ਸਬੰਧੀ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਉਕਤ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਕਾਲਜ ਦੇ ਬਾਗਬਾਨਾਂ ਦੀ ਮਿਹਨਤ ਸਦਕਾ ਜੀ. ਐਨ. ਡੀ. ਯੂ. ਵੱਲੋਂ ਕਰਵਾਏ ਫਲਾਵਰ ਸ਼ੋਅ ’ਚ ਪੌਦਿਆਂ ਅਤੇ ਫੁੱਲਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ’ਚੋਂ ਰੰਗੋਲੀ ’ਚ ਅਨਮੋਲਪ੍ਰੀਤ ਕੌਰ ਨੇ ਪਹਿਲਾ ਅਤੇ ਫੁੱਲਾਂ ਦੀ ਰੰਗੋਲੀ ’ਚ ਚੰਨਪ੍ਰੀਤ ਕੌਰ ਅਤੇ ਜਸ਼ਨਬੀਰ ਕੌਰ ਨੇ ਦੂਜਾ ਇਨਾਮ ਪ੍ਰਾਪਤ ਕੀਤਾ ਹੈ। ਇਸ ਮੌਕੇ ਪ੍ਰਿੰ: ਡਾ. ਸੁਰਿੰਦਰ ਕੌਰ ਨੇ ਸ੍ਰੀਮਤੀ ਗੀਤਬਾਵਾ ਅਤੇ ਸ੍ਰੀਮਤੀ ਰਾਜਬੀਰ ਕੌਰ ਦੇ ਉਪਰਾਲੇ ਦੀ ਸ਼ਲਾਘਾ ਕੀਤੀ।

Leave a Reply

Your email address will not be published. Required fields are marked *