ਉਮੰਗ ਵੱਲੋਂ 80 ਤੋਂ ਵੱਧ ਕੁੜੀਆਂ ਨੂੰ ਦਿੱਤੀ ਸਿਲਾਈ ਸਿਖਲਾਈ ਆਤਮ ਨਿਰਭਰਤਾ ਭਰੇਗੀ- ਡੀ ਐਸ ਪੀ ਹਰਦੀਪ ਸਿੰਘ ਬਡੂੰਗਰ
ਪਟਿਆਲਾ 27 ਮਾਰਚ (ਮਧੂਸਾਰ ਬਿਊਰੋ) ਉਮੰਗ ਵੈਲਫੇਅਰ ਫਾਊਂਡੇਸ਼ਨ ਹਮੇਸ਼ਾਂ ਹੀ ਲੋਕਾਂ ਨੂੰ ਆਤਮ ਨਿਰਭਰ ਬਨਾਉਣ ਲਈ ਅਤੇ ਉਨ੍ਹਾਂ ਲਈ ਖੂਨਦਾਨ ਕੈਂਪ, ਮੈਡੀਕਲ ਕੈਂਪ ਆਦਿ ਲਗਵਾਉਣ ਦੇ ਕਾਰਜ ਕਰਨ ਲਈ ਤੱਤਪਰ ਰਹਿੰਦੀ ਹੈ। ਇਸ ਵਾਰ ਫਿਰ ਨਵਾਂ ਉੱਦਮ ਕਰਦਿਆਂ ਉਮੰਗ ਟੀਮ ਵੱਲੋਂ ਪਿਛਲੇ ਇੱਕ ਸਾਲ ਤੋਂ ਗੁਰਦੁਆਰਾ ਸਿੰਘ ਸਭਾ, ਗੁਰੂ ਨਾਨਕ ਨਗਰ ਕਮੇਟੀ ਨਾਲ ਮਿਲ ਕੇ ਮੁਫਤ ਸਿਲਾਈ ਸਿਖਲਾਈ ਤਿੰਨ ਤਿੰਨ ਮਹੀਨੇ ਦੇ ਕੋਰਸ ਕਰਵਾਏ ਜਾ ਰਹੇ ਸਨ। ਜਿਸ ਵਿੱਚ ਤਕਰੀਬਨ 60 ਤੋਂ ਵੱਧ ਕੁੜੀਆਂ ਨੇ ਸਿਲਾਈ ਸਿੱਖੀ। ਇਹ ਪ੍ਰਗਟਾਵਾ ਗੁਰਦੁਆਰਾ ਸਾਹਿਬ ਵਿੱਚ 20 ਦੇ ਕਰੀਬ ਸਿਲਾਈ ਦਾ ਤਿੰਨ ਮਹੀਨੇ ਦਾ ਕੋਰਸ ਪੂਰਾ ਕਰਨ ਵਾਲੀਟਾ ਨਵੀਆਂ ਕੁੜੀਆਂ ਨੂੰ ਸਰਟੀਫਿਕੇਟ ਵੰਡਣ ਮੌਕੇ ਸੰਸਥਾ ਦੇ ਚੈਅਰਮੈਨ ਡੀ ਐਸ ਪੀ ਹਰਦੀਪ ਸਿੰਘ ਬਡੂੰਗਰ ਨੇ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਸੰਸਥਾ ਦੇ ਪ੍ਰਧਾਨ ਅਰਵਿੰਦਰ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਹਰਮਨਦੀਪ ਸਿੰਘ ਨਿਰਮਾਨ ਦੇ ਲੋਕ ਭਲਾਈ ਪ੍ਰਤੀ ਕੰਮਾਂ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਸੰਸਥਾ ਦੇ ਅਜਿਹੇ ਨੁਮਾਇੰਦੇ ਸੰਸਥਾ ਦੇ ਬਾਕੀ ਮੈਂਬਰਾ ਲਈ ਆਕਸੀਜਨ ਹੁੰਦੇ ਹਨ। ਇਸੇ ਤਰ੍ਹਾਂ ਸੰਸਥਾ ਦੇ ਹੋਰਨਾਂ ਮੈਂਬਰ ਵੀ ਇੱਕਠੇ ਹੋ ਕੇ ਅਤੇ ਜੋ ਮੈਂਬਰ ਕਿਸੇ ਕਾਰਨ ਇਸ ਤਰ੍ਹਾਂ ਦੇ ਕਾਰਜਾ ਵਿੱਚ ਨਹੀ ਜੁੜ ਸਕਦੇ ਤਾਂ ਵੀ ਉਹ ਜਿੱਥੇ ਰਹਿੰਦੇ ਹਨ, ਉੱਥੇ ਹੀ ਆਪਣੇ ਪੱਧਰ ਤੇ ਆਪਣੇ ਆਲੇ ਦੁਆਲੇ ਦੇ ਲੋੜਵੰਦ ਲੋਕਾਂ ਲਈ ਅਤੇ ਪਰਿਆਵਰਨ ਲਈ ਯਤਨਸ਼ੀਲ ਕਾਰਜ ਕਰਦੇ ਰਹਿਣ। ਤਾਂ ਜ਼ੋ ਅਸੀ ਇੱਕ ਨਵੇ ਸਮਾਜ ਦੀ ਸਿਰਜਣਾ ਕਰ ਸਕੀਏ। ਇਸ ਮੌਕੇ ਗੁਰਦੁਆਰ ਕਮੇਟੀ ਦੇ ਪ੍ਰਧਾਨ ਜਗੀਰ ਸਿੰਘ, ਜਤਿੰਦਰ ਸਿੰਘ, ਸੁਖਵਿੰਦਰ ਸਿੰਘ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਪਾਠੀ ਨਿਰਮਲ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

