ਆਟਾ ਚੱਕੀ ਮਾਲਕ ਆਪਣਾ ਰਿਕਾਰਡ ਰੱਖਣ ਮੁਕੰਮਲ-ਜ਼ਿਲਾ੍ਹ ਕੰਟਰੋਲਰ,ਖੁਰਾਕ ਤੇ ਸਪਲਾਈ ਅਫਸਰ
ਅੰਮ੍ਰਿਤਸਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) -ਜ਼ਿਲ੍ਹੇ ਵਿੱਚ ਰਾਸ਼ਟਰੀਆ ਖੁਰਾਕ ਸੁਰੱਖਿਆ ਐਕਟ 2013 ਅਧੀਨ ਸ਼ਨਾਖਤ ਲਾਭਪਾਤਰੀਆਂ ਨੂੰ ਡੀਪੂ ਹੋਲਡਰਾਂ ਰਾਹੀਂ ਵੰਡੀ ਗਈ ਕਣਕ ਉਨ੍ਹਾ ਵਲੋਂ ਪਿਸਾਈ ਲਈ ਆਪਣੇ ਨਜਦੀਕੀ ਆਟਾ ਚੱਕੀਆਂ ਨੂੰ ਦਿੱਤੀ ਜਾਂਦੀ ਹੈ। ਪਰੰਤੂ ਆਟਾ ਚੱਕੀ ਮਾਲਕਾਂ ਵਲੋਂ ਆਮ ਤੋਰ ਤੇ ਇਸ ਕਣਕ ਦਾ ਰੋਜਾਨਾ ਰਿਕਾਰਡ ਮੇਨਟੇਨ ਨਹੀਂ ਕੀਤਾ ਜਾਂਦਾ। ਇਸ ਸਬੰਧ ਵਿਚ ਸ: ਸੁਖਵਿੰਦਰ ਸਿੰਘ ਗਿੱਲ ਜ਼ਿਲਾ੍ਹ ਕੰਟਰੋਲਰ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਅੰਮ੍ਰਿਤਸਰ ਨੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਮੂਹ ਆਟਾ ਚੱਕੀ ਮਾਲਕਾਂ ਨੂੰ ਇਹ ਹਦਾਇਤ ਕੀਤੀ ਹੈ ਕਿ ਆਟਾ ਚੱਕੀ ਤੇ ਮੋਜੂਦ ਕਣਕ ਦੇ ਸਟਾਕਸ (ਰਾਸ਼ਨ ਕਾਰਡ ਹੋਲਡਰਾਂ ਪਾਸੋਂ ਪਿਸਾਈ ਲਈ ਪ੍ਰਾਪਤ ਕਣਕ / ਪ੍ਰਾਈਵੇਟ ਖਰੀਦੀ ਕਣਕ) ਦਾ ਮੁਕੰਮਲ ਰਿਕਾਰਡ ਹਰ ਵੇਲੇ ਚੱਕੀ ਤੇ ਤਿਆਰ ਰੱਖਿਆ ਜਾਵੇ।
ਉਨਾਂ ਸਮੂਹ ਸਮੂਹ ਆਟਾ ਚੱਕੀ ਮਾਲਕਾਂ ਨੂੰ ਇਹ ਵੀ ਹਦਾਇਤ ਵੀ ਕੀਤੀ ਕਿ ਲਾਭਪਾਤਰੀ ਕਾਰਡ ਧਾਰਕਾਂ ਪਾਸੋਂ ਪਿਸਾਈ ਲਈ ਪ੍ਰਾਪਤ ਹੋਣ ਵਾਲੀ ਕਣਕ ਦਾ ਸਟਾਕ ਰਜਿਸਟਰ ਵੱਖਰੇ ਤੋਰ ਤੇ (ਲਾਭਪਾਤਰੀਆਂ ਦੇ ਵੇਰਵੇ / ਮੋਬਾਇਲ ਨੰਬਰਾਂ ਸਮੇਤ) ਮੇਨਟੇਨ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਚੈਕਿੰਗ ਦੋਰਾਨ ਇਹ ਰਿਕਾਰਡ ਮੋਕੇ ਤੇ ਉਪਲਭਧ ਹੋ ਸਕੇ। ਸ: ਗਿੱਲ ਨੇ ਕਿਹਾ ਕਿ ਇਨ੍ਹਾ ਹਦਾਇਤਾਂ ਦੀ ਉਲੰਘਣਾ ਹੋਣ ਤੇ ਆਟਾ ਚੱਕੀ ਮਾਲਕਾਂ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

