ਅੰਮ੍ਰਿਤਸਰ

ਮੋਟਰ ਸਾਇਕਲ ਦੇ ਸਲੰਸਰਾਂ ਵਿਚ ਤਕਨੀਕੀ ਫੇਰ ਬਦਲ ਕਰਕੇ ਪਟਾਕੇ ਮਾਰਨ ਦੇ ਪਾਬੰਦੀ

ਅੰਮ੍ਰਿਤਸਰ, (ਸੁਖਬੀਰ ਸਿੰਘ/ਮਧੂਸਾਰ ਬਿਊਰੋ)- ਕਾਰਜਕਾਰੀ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸ਼ਹਿਰ, ਸ: ਪਰਮਿੰਦਰ ਸਿੰਘ ਭੰਡਾਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ ਆਪਣੇ ਅਧਿਕਾਰ ਖੇਤਰ ਵਿਚ ਮੋਟਰ ਸਾਇਕਲ ਚਾਲਕਾਂ ਵਲੋਂ ਸਲੰਸਰਾਂ ਵਿੱਚ ਤਕਨੀਕੀ ਫੇਰ ਬਦਲ ਕਰਕੇ ਸ਼ਹਿਰ ਵਿੱਚ ਚਲਦੇ ਸਮੇਂ ਜਾਣ-ਬੁਝ ਕੇ ਉੱਚੀ ਆਵਾਜ਼ ਪੈਦਾ ਕਰਦੇ ਹਨ ਅਤੇ ਤੈਅ ਸ਼ੁਦਾ ਮਾਨਕਾਂ ਤੋਂ ਜ਼ਿਆਦਾ ਸ਼ੋਰ ਪ੍ਰਦੂਸ਼ਣ ਪੈਦਾ ਕਰਦੇ ਹਨ ਅਤੇ ਪਟਾਕੇ ਮਾਰਦੇ ਹਨ। ਜਿਸ ਨਾਲ ਆਮ ਜਨਤਾ ਨੂੰ ਪ੍ਰਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸ਼ੋਰ ਪ੍ਰਦੂਸ਼ਣ ਵੀ ਫੈਲਾਉਣ ਅਤੇ ਪਟਾਕੇ ਮਾਰਨ ਤੇ ਮੁਕੰਮਲ ਪਾਬੰਦੀ ਲਗਾਈ ਜਾਂਦੀ ਹੈ। ਇਹ ਪਾਬੰਦੀ ਦਾ ਹੁਕਮ 29 ਮਈ 2022 ਤੱਕ ਲਾਗੂ ਰਹੇਗਾ।

Leave a Reply

Your email address will not be published. Required fields are marked *