ਪਿੰਡ ਬਟਹੇੜੀ ਵਿਚ ਕੌਸ਼ਲ ਵਿਕਾਸ ਕੇਂਦਰ ਬਨਾਉਣ ਦੇ ਲਈ 5 ਕਰੋੜ ਰੁਪਏ ਦਾ ਬਜਟ ਮੰਜੂਰ
ਪਿਹੋਵਾ ਦੇ ਸਰਸਵਤੀ ਖੇੜਾ ਵਿਚ ਮਹਿਲਾਵਾਂ ਨੂੰ ਰੁਜਗਾਰ ਲਈ ਸਿਖਲਾਈ ਦੇਣ ਲਈ ਬਣੇਗਾ ਵਨ ਕੰਮਿਯੂਨਿਟੀ ਮੈਨੇਜਡ ਸੈਂਟਰ, ਸਰਕਾਰ ਨੇ ਮੰਜੂਰ ਕੀਤੀ 63 ਲੱਖ ਰੁਪਏ ਦੀ ਰਕਮ
ਚੰਡੀਗੜ੍ਹ, 30 ਮਾਰਚ (ਮਧੂਸਾਰ ਬਿਊਰੋ) – ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਮੰਤਰੀ ਸਰਦਾਰ ਸੰਦੀਪ ਸਿੰਘ ਨੇ ਕਿਹਾ ਕਿ ਸਰਕਾਰ ਨੇ ਪਿਹੋਵਾ ਦੇ ਨੌਜੁਆਨਾਂ ਨੂੰ ਵੱਖ-ਵੱਖ ਟ੍ਰੇਡਾਂ ਵਿਚ ਸਿਖਲਾਈ ਦੇਣ ਲਈ ਕੌਸ਼ਲ ਵਿਕਾਸ ਕੇਂਦਰ ਬਨਾਉਣ ਦੇ ਪ੍ਰੋਜੈਕਟ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਪ੍ਰੋਜੈਕਟ ਪ੍ਰਧਾਨ ਮੰਤਰੀ ਜਨ ਵਿਕਾਸ ਪ੍ਰੋਗ੍ਰਾਮ ਦੇ ਤਹਿਤ ਚਲਾਇਆ ਜਾਵੇਗਾ। ਇਸ ਪ੍ਰੋਜੈਕਟ ਦੇ ਲਈ ਕੇਂਦਰ ਸਰਕਾਰ ਨੇ ਕਰੀਬ 5 ਕਰੋੜ ਰੁਪਏ ਦੇ ਬਜਟ ਦੀ ਮੰਜੂਰੀ ਵੀ ਦੇ ਦਿੱਤੀ ਹੈ। ਇਹ ਪ੍ਰੋਜੈਕਟ ਜਲਦੀ ਹੀ ਪਿਹੋਵਾ ਦੇ ਪਿੰਡ ਬਟਹੇੜੀ ਵਿਚ ਸਥਾਪਿਤ ਕੀਤਾ ਜਾਵੇਗਾ।
ਖੇਡ ਮੰਤਰੀ ਸੰਦੀਪ ਸਿੰਘ ਨੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਹਰਿਆਣਾ ਦੇ 7 ਜਿਲ੍ਹਿਆਂ ਦੇ 15 ਬਲਾਕਾਂ ਵਿਚ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਜਨ ਵਿਕਾਸ ਪ੍ਰੋਗ੍ਰਾਮ ਦੇ ਤਹਿਤ ਵੱਖ-ਵੱਖ ਪ੍ਰੋਜੈਕਟ ਲਗਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ 15 ਬਲਾਕਾਂ ਵਿਚ ਪਿਹੋਵਾ ਬਲਾਕ ਨੂੰ ਸ਼ਾਮਿਲ ਕੀਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਪਿਹੋਵਾ ਦੇ ਪਿੰਡ ਬਟਹੇੜੀ ਵਿਚ ਕੌਸ਼ਲ ਵਿਕਾਸ ਕੇਂਦਰ ਦਾ ਭਵਨ ਬਨਾਉਣ ਦਾ ਫੈਸਲਾ ਕੀਤਾ ਹੈ। ਇਸ ਭਵਨ ਵਿਚ ਤਮਾਮ ਸਹੂਲਤਾਂ ਮਹੁਇਆ ਕਰਵਾਉਣ ਸਮੇਤ ਕਰੀਬ 5 ਕਰੋੜ ਰੁਪਏ ਦਾ ਬਜਟ ਵੀ ਖਰਚ ਕੀਤਾ ਜਾਵੇਗਾ। ਇਸ ਪ੍ਰੋਜੈਕਟ ਨੂੰ ਲਾਗੂ ਕਰਨ ਦੇ ਲਈ ਮਾਮ ਰਸਮੀ ਕਾਰਵਾਈਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾ ਨੇ ਕਿਹਾ ਕਿ ਕੌਸ਼ਲ ਵਿਕਾਸ ਕੇਂਦਰ ਵਿਚ ਵਿਸ਼ੇਸ਼ ਤੌਰ ‘ਤੇ ਘੱਟ ਗਿਣਤੀ ਵਾਲੀ ਕੰਮਿਯੂਨਿਟੀ (ਸਿੱਖ) ਦੇ ਵਿਦਿਆਰਥੀਆਂ ਅਤੇ ਨੌਜੁਆਨਾਂ ਨੂੰ ਸਿਖਲਾਈ ਦੇਣ ਦਾ ਕੰਮ ਕੀਤਾ ਜਾਵੇਗਾ। ਇਹ ਸਿਖਲਾਈ ਲਗਭਗ ਪੰਜ ਵੱਖ-ਵੱਖ ਟ੍ਰੇਡ ਵਿਚ ਦਿੱਤਾ ਜਾਵੇਗਾ ਅਤੇ ਸਿਖਲਾਈ ਦੀ ਸਮੇਂਸੀਮਾ ਛੇ ਮਹੀਨੇ ਦੀ ਹੋਵੇਗੀ। ਸਿਖਲਾਈ ਬਾਅਦ ਵਿਦਿਆਰਥੀ ਆਪਣਾ ਰੁਜਗਾਰ ਸਥਾਪਿਤ ਕਰ ਸਕਦਾ ਹੈ। ਇਸ ਤੋਂ ਇਲਾਵਾ, ਕਿਸੇ ਚੰਗੇ ਸੰਸਥਾਨ ਦੇ ਨਾਲ ਵੀ ਜੁੜ ਸਕਦਾ ਹੈ। ਇਸ ਪ੍ਰੋਜੈਕਟ ਦੇ ਸਥਾਪਿਤ ਹੋਣ ਦੇ ਬਾਅਦ ਪਿਹੋਵਾ ਦੇ ਨੌਜੁਆਨਾਂ ਨੂੰ ਬਹੁਤ ਵੱਧ ਰੁਜਗਾਰ ਦੇ ਮੌਕੇ ਮਿਲ ਪਾਉਣਗੇ। ਇਹ ਪ੍ਰੋਜੈਕਟ ਪਿਹੋਵਾ ਦੇ ਨੌਜੁਆਨਾ ਦੇ ਲਈ ਇਕ ਨਵੀਂ ਸੌਗਾਤ ਸਾਬਿਤ ਹੋਵੇਗੀ।
ਖੇਡ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕੌਸ਼ਲ ਵਿਕਾਸ ਕੇਂਦਰ ਦੇ ਨਾਲ-ਨਾਲ ਪਿੰਡ ਸਰਸਵਤੀ ਖੇੜਾ ਵਿਚ ਵਨ ੰਿਮਿਯੂਨਿਟੀ ਸੈਂਟਰ (ਸੀਐਮਟੀਸੀ) ਦੇ ਪ੍ਰੋਜੈਕਟ ਨੂੰ ਵੀ ਮੰਜੂਰੀ ਦਿੱਤੀ ਹੈ। ਇਸ ਪ੍ਰੋਜੈਕਟ ਦੇ ਲਈ ਸਰਕਾਰ ਨੇ 62 ਲੱਖ 77 ਹਜਾਰ ਰੁਪਏ ਦਾ ਬਜਟ ਵੀ ਪਾਸ ਕੀਤਾ ਹੈ। ਇਸ ਪ੍ਰੋਜੈਕਟ ਨੂੰ ਕੌਮੀ ਆਜੀਵਿਕਾ ਮਿਸ਼ਨ ਦੇ ਤਹਿਤ ਬਣਾਇਆ ਜਾਵੇਗਾ। ਇਸ ਪ੍ਰੋਜੈਕਟ ਵਿਚ ਸੈਲਫ ਹੈਲਪ ਗਰੁੱਪ ਦੀ ਮਹਿਲਾਵਾਂ ਨੂੰ ਸਿਖਲਾਈ ਦੇਣ ਦਾ ਕੰਮ ਕੀਤਾ ਜਾਵੇਗਾ। ਇਹ ਮਹਿਲਾਵਾਂ ਸਿਖਲਾਈ ਲੈਣ ਦੇ ਬਾਅਦ ਆਪਣਾ ਗਰੁੱਪ ਸਥਾਪਿਤ ਕਰ ਪਾਉਣਗੇ ਅਤੇ ਗਰੁੱਪ ਰਾਹੀਂ ਆਪਣਾ ਰੁਜਗਾਰ ਵੀ ਚਲਾ ਪਾਉਣਗੇ। ਇੰਨ੍ਹਾ ਦੋਵਾਂ ਪੋਜੈਕਟ ਨਾਲ ਨੌਜੁਆਨਾਂ ਅਤ ਮਹਿਲਾਵਾਂ ਦੇ ਰੁਜਗਾਰ ਦੇ ਮੌਕੇ ਖੁੱਲ ਪਾਉਣਗੇ।

