ਸੰਪਾਦਕੀਪੰਜਾਬ

ਪ੍ਰੋ. ਬਹਿਲ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ, ਅਕਾਦਮਿਕ ਮਾਮਲੇ ਵਜੋਂ ਅਹੁਦਾ ਸੰਭਾਲਿਆ

ਅੰਮ੍ਰਿਤਸਰ, (ਸੁਖਬੀਰ ਸਿੰਘ ਮਧੂਸਾਰ ਬਿਊਰੋ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਰਕੀਟੈਂਕਟ ਵਿਭਾਗ ਦੇ ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਯੂਨੀਵਰਸਿਟੀ ਦੇ ਡੀਨ, ਅਕਾਦਮਿਕ ਮਾਮਲੇ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਉਹਨਾਂ ਨੇ ਇਹ ਅਹੁਦਾ ਪੋ. ਹਰਦੀਪ ਸਿੰਘ ਦੀ ਥਾਂ ਤੇ ਸੰਭਾਲਿਆ ਹੈ। ਉਹ ਇਸ ਤੋ ਪਹਿਲਾ ਓ.ਐਸ.ਡੀ. ਵਾਈਸ ਚਾਂਸਲਰ ਦੇ ਅਹੁਦੇ ਉਪਰ ਕਾਰਜਸ਼ੀਲ ਸਨ। ਉਹਨਾਂ ਦੀ ਥਾਂ `ਤੇ ਕੰਪਿਊਟਰ ਸਾਇੰਸ ਵਿਭਾਗ ਪੋ੍ਰ. ਡਾ. ਹਰਦੀਪ ਸਿੰਘ ਨੇ ਬਤੌਰ ਓ.ਐਸ.ਡੀ.-ਵਾਈਸ ਚਾਂਸਲਰ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹਨਾਂ ਦੇ ਅਹੁਦਾ ਸਭਾਲਣ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਡਾ. ਕਰਨਜੀਤ ਸਿੰਘ ਕਾਹਲੋਂ ਅਤੇ ਸਟਾਫ ਮੈਂਬਰ ਹਾਜ਼ਰ ਸਨ।

ਇਸੇ ਤਰ੍ਹਾਂ ਯੂਨੀਵਰਸਿਟੀ ਵੱਲੋਂ ਕੀਤੀਆਂ ਗਈਆਂ ਹੋਰ ਨਿਯੁਕਤੀਆਂ ਕੀਤੀਆਂ ਗਈਆਂ ਹਨ ਜਿਨਾਂ੍ਹ ਵਿਚ ਪ੍ਰੋ. ਪਲਵਿੰਦਰ ਸਿੰਘ; ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ; ਜੂਆਲੋਜੀ ਵਿਭਾਗ ਦੇ ਪ੍ਰੋ. ਅਨੀਸ਼ ਕੁਮਾਰ ਦੂਆ ਬਤੌਰ ਡੀਨ ਵਿਦਿਆਰਥੀ ਭਲਾਈ; ਪ੍ਰੋ. ਅਤੁਲ ਖੰਨਾ, ਡੀਨ ਅਲ਼ੂਮਨੀ ਐਸੋਸੀਏਸ਼ਨ; ਪ੍ਰੋ. ਜੋਤੀਸ਼ ਮਲਹੋਤਰਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜ਼ਨਲ ਕੈਂਪਸ ਜਲੰਧਰ ਦੇ ਐਸੋਸੀਏਟ ਡੀਨ, ਏ.ਏ. ਅਤੇ ਐਸ.ਡਬਲਯੂ; ਪ੍ਰੋ. ਰਿਸ਼ੀ ਰਾਜ ਸ਼ਰਮਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜ਼ਨਲ ਕੈਂਪਸ ਗੁਰਦਾਸਪੁਰ ਦੇ ਐਸੋਸੀਏਟ ਡੀਨ, ਏ.ਏ. ਅਤੇ ਐਸ.ਡਬਲਯੂ; ਪ੍ਰੋ. ਅਨੀਸ਼ ਕੁਮਾਰ ਦੂਆ ਡਾਇਰੈਕਟਰ ਈਵੈਂਟ ਐਂਡ ਹੌਸਪੀਟੇਲੇਟੀ; ਪ੍ਰੋ. ਸੁਧਾ ਰਾਨੀ ਸ਼ਰਮਾ, ਡਾਇਰੈਕਟਰ ਯੂ.ਜੀ.ਸੀ. ਮਨੁੱਖੀ ਸੋਰਤ ਵਿਕਾਸ ਕੇਂਦਰ; ਪ੍ਰੋ. ਹਰਦੀਪ ਸਿੰਘ ਗੁਜਰਾਲ, ਡਾਇਰੈਕਟਰ ਕਪੈਸਿਟੀ ਇਨਹਾਂਸਮੈਂਟ ਪ੍ਰੋਗਰਾਮ; ਪ੍ਰੋ. ਅਸ਼ਵਨੀ ਲੁਥਰਾ, ਡਾਇਰੈਕਟਰ ਇੰਟਰਲ ਕੁਆਲਟੀ ਐਸ਼ੋਰੈਂਸ ਸੈੱਲ; ਡਾ. ਗਗਨਦੀਪ ਗਾਹਲੇ, ਡਾ. ਤੇਜਵੰਤ ਸਿੰਘ, ਡਾ. ਰੇਖਾ ਹਾਂਡਾ, ਡਾ. ਅਦਿਤਯਾ ਸੁਨਕਾਰੀਆ, ਸਾਰੇ ਸਹਾਇਕ ਡਾਇਰੈਕਟਰ ਇੰਟਰਲ ਕੁਆਲਟੀ ਐਸ਼ੋਰੈਂਸ ਸੈੱਲ; ਪ੍ਰੋ. ਸਰੋਜ ਬਾਲਾ, ਡਾਇਰੈਕਟਰ ਲਾਈਫ ਲੌਂਗ ਲਰਨਿੰਗ; ਪ੍ਰੋ. ਬਲਮੀਤ ਸਿੰਘ ਗਿੱਲ, ਪ੍ਰੋਫੈਸਰ ਇੰਚਾਰਜ, ਪਬਲੀਕੇਸ਼ਨ ਬਿਊਰੋ; ਪ੍ਰ੍ਰੋ. ਸੁਖਪ੍ਰੀਤ ਸਿੰਘ, ਪ੍ਰੋਫੈਸਰ ਇੰਚਾਰਜ, ਲੋਕ ਸੰਪਰਕ; ਪ੍ਰੋ. ਬਿਕਰਮਜੀਤ ਸਿੰਘ ਬਾਜਵਾ, ਪ੍ਰੋਫੈਸਰ ਇੰਚਾਰਜ ਪਲੇਸਮੈਂਟ; ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ, ਕੋਆਰਡੀਨੇਟਰ, ਯੂਨੀਵਰਸਿਟੀ ਇੰਡਸਟਰੀ ਲਿੰਕੇਜ ਪ੍ਰੋਗਰਾਮ ਤੇ ਨੋਡਲ ਅਫਸਰ, ਆਈ.ਪੀ.ਆਰ. ਸੈਲ; ਪ੍ਰੋ. ਕਰਨਜੀਤ ਸਿੰਘ ਕਾਹਲੋਂ, ਪ੍ਰੋਫੈਸਰ ਇੰਚਾਰਜ ਸੈਂਟਰਲ ਟਾਈਮ ਟੇਬਲ ਗਰੇਡਿੰਗ ਸਿਸਟਮ, ਪ੍ਰੋ. ਸੰਦੀਪ ਸ਼ਰਮਾ, ਚੀਫ ਇਨਫਰਮੇਸ਼ਨ ਸਕਿਓਰਟੀ ਅਫਸਰ, ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਅਤੇ ਡਾ. ਰਾਜਬੀਰ ਕੌਰ ਭੱਟੀ, ਡਿਪਟੀ ਡਾਇਰੈਕਟਰ, ਯੂ.ਜੀ.ਸੀ. ਮਨੁੱਖੀ ਸ਼ਰੋਤ ਵਿਕਾਸ ਕੇਂਦਰ ਸ਼ਾਮਿਲ ਹਨ।

Leave a Reply

Your email address will not be published. Required fields are marked *