ਹਰ ਸਾਲ ਲੱਖਾਂ ਲੜਕੀਆਂ ਲੜਕਿਆਂ ਦੀ ਸਮਗਲਿੰਗ ਹੋ ਰਹੀ ਕਿਉਂਕਿ ਜਾਗਰੂਕਤਾ ਨਹੀਂ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਕੂਲਾਂ ਦੇ ਵਿਦਿਆਰਥੀਆਂ ਨੂੰ ਘਰੋਂ ਭੱਜਣ ਦੋਸਤਾਂ ਮਿੱਤਰਾਂ ਨਾਲ ਐਸ ਪ੍ਰਸਤੀ ਕਰਨਾ ਜਾਂ ਗਲਤ ਢੰਗ ਤਰੀਕਿਆਂ ਨਾਲ ਮਾਪਿਆਂ ਤੋ ਚੋਰੀ ਚੋਰੀ ਬੱਚਿਆਂ ਦੀ ਮਦਦ ਕਰਨ ਐਸ ਆਰਾਮ ਦੀਆਂ ਚੀਜਾਂ ਲੈਕੇ ਦੇਣ ਵਾਲੇ ਦੋਸਤਾਂ ਉਨਾਂ ਦੇ ਮਿੱਤਰਾਂ ਕੁਝ ਪੜੋਸੀਆਂ ਰਿਸ਼ਤੇਦਾਰਾਂ ਕੁਝ ਦੁਕਾਨਦਾਰਾਂ ਲੋਕਾਂ ਜਾਂ ਇਸਤਰੀਆਂ ਬਾਰੇ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਜਿਸ ਕਰਕੇ ਹਰਰੋਜ ਸੈਕੜੇ ਬੱਚੇ ਨਾਬਾਲਗ ਅਤੇ ਨੋਜਵਾਨ ਸਰੀਰਕ ਮਾਨਸਿਕ ਸਮਾਜਿਕ ਸੋਸਨ ਦਾ ਸਿਕਾਰ ਹੋ ਰਹੇ ਹਨ ਅਤੇ ਲੱਖਾਂ ਬੱਚਿਆ ਨਾਬਾਲਗਾਂ ਅਤੇ ਲੜਕੀਆ ਲੜਕਿਆਂ ਨੂੰ ਕਿਡਨੈਪ ਕਰਕੇ ਘਰੋਂ ਭਜਾਕੇ ਉਨਾਂ ਦੀ ਸਮਗਲਿੰਗ ਕੀਤੀ ਜਾ ਰਹੀ ਹੈ ਅਤੇ ਇੱਕ ਬੱਚਾ ਲੜਕਾ ਲੜਕੀ ਲੱਖਾਂ ਰੁਪਏ ਵਿੱਚ ਖਰੀਦੇ ਅਤੇ ਵੇਚੇ ਜਾਂਦੇ ਹਨ ਅਤੇ ਫੇਰ ਅਜਿਹੇ ਬੱਚਿਆਂ ਲੜਕੀਆ ਲੜਕਿਆਂ ਨੋਜਵਾਨਾਂ ਤੋ ਸਰੀਰਕ ਸੋਸਨ ਨਸ਼ਿਆ ਦੀ ਸਮਗਲਿੰਗ ਚੋਰੀਆਂ ਅਪਰਾਧ ਅਤੇ ਕਈ ਹੋਰ ਨਜਾਇਜ਼ ਧੰਦੇ ਕਰਵਾਏ ਜਾਂਦੇ ਹਨ। ਸ੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜ਼ਿਲ੍ਹਾ ਟ੍ਰੇਨਿੰਗ ਅਫਸਰ ਰੈਡ ਕਰਾਸ ਪਟਿਆਲਾ ਨੇ ਦੱਸਿਆ ਕਿ ਕਾਫੀ ਸਾਲ ਪਹਿਲਾਂ ਪੰਜਾਬ ਦੇ ਜਿਲਿਆਂ ਵਿਚ ਪੰਜਾਬ ਪੁਲਿਸ ਵਲੋਂ ਮਨੁੱਖੀ ਸਮਗਲਿੰਗ ਅਤੇ ਨਾਬਲਗਾਂ ਦੇ ਸਰੀਰਕ ਮਾਨਸਿਕ ਸਮਾਜਿਕ ਸੋਸਨ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਜਾਗਰਿਤੀ ਸੈੱਲ ਬਣਾਏ ਸਨ ਅਤੇ ਸਾਡੇ ਵਲੋਂ ਵਿਦਿਆਰਥੀਆਂ ਨੂੰ ਇਨਾਂ ਵਿਸ਼ਿਆਂ ਬਾਰੇ ਸੈਮੀਨਾਰ ਕਰਵਾਕੇ ਜਾਗਰੂਕ ਕੀਤਾ ਜਾਂਦਾ ਸੀ ।
ਪਰ ਇਸ ਸਮੇਂ ਵਿਦਿਆਰਥੀਆਂ ਨੂੰ ਚੰਗੀ ਸਿਹਤ ਤੰਦਰੁਸਤੀ ਅਪਰਾਧਾਂ ਹਾਦਸਿਆਂ ਬਿਮਾਰੀਆਂ ਮਨੁੱਖੀ ਸਮਗਲਿੰਗ ਘਰੋਂ ਭੱਜਣ ਸਰੀਰਕ ਸਬੰਧ ਬਣਾਉਣ ਦੇ ਨੁਕਸਾਨਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਜਾ ਰਹੀ, ਪਰ ਵਿਦਿਆਰਥੀਆਂ ਨੂੰ ਆਪਣੇ ਅਧਿਕਾਰਾਂ ਹੱਕਾਂ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਹੈ ਅਧਿਕਾਰ ਕਮਿਸ਼ਨ ਅਤੇ ਮਨੁੱਖੀ ਅਧਿਕਾਰਾਂ ਲਈ ਜਾਗਰੂਕ ਕਰਨ ਲਈ ਕਈ ਸਮਾਜ ਸੇਵੀ ਸੰਸਥਾਵਾਂ ਜਾਣਕਾਰੀ ਦਿੰਦੀਆਂ ਹਨ। ਸਿਖਿਆ ਦੇ ਅਧਿਕਾਰ ਐਕਟ ਤਹਿਤ ਬੱਚਿਆ ਨੂੰ ਸਮਝ ਹੈ ਕਿ ਉਨਾਂ ਨੂੰ ਸਰੀਰਕ ਮਾਨਸਿਕ ਸਮਾਜਿਕ ਸਜਾ ਨਹੀਂ ਦਿੱਤੀ ਜਾ ਸਕਦੀ ਫੇਲ ਕਰਨ ਸਕੂਲ ਤੋਂ ਬਾਹਰ ਕੱਢਣ ਆਦਿ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਜਿਸ ਕਰਕੇ ਅਧਿਆਪਕਾਂ ਅਤੇ ਮਾਪਿਆਂ ਦਾ ਬੱਚਿਆਂ ਤੇ ਕੰਟਰੋਲ ਨਹੀਂ ਰਿਹਾ ਬੱਚੇ ਡਰਦੇ ਨਹੀਂ ਸਗੋਂ ਵੱਡੀ ਉਮਰ ਦੇ ਲੜਕੇ ਲੜਕੀਆਂ ਤਾਂ ਸਕੂਲਾਂ ਅੰਦਰ ਅਤੇ ਬਾਹਰ ਅਨੇਕਾਂ ਗਲਤ ਹਰਕਤਾਂ ਕਰਦੇ ਰਹਿੰਦੇ ਹਨ। ਕਿਉਂਕਿ ਉਨਾਂ ਨੂੰ ਸਮਝ ਹੈ ਕਿ ਅਧਿਆਪਕ ਸਕੂਲ ਮੁੱਖੀ ਕੋਈ ਉਨਾਂ ਵਿਰੁਧ ਕੁਝ ਵੀ ਨਹੀਂ ਕਰ ਸਕਦੇ ਕਿਉਂਕਿ ਦੋਸਤੀ ਦੇ ਨਾਮ ਅਤੇ ਬੱਚਿਆਂ ਦੇ ਅਧਿਕਾਰਾਂ ਤੇ ਉਹ ਕੁਝ ਵੀ ਕਰ ਸਕਦੇ ਹਨ। , ਅਸਲ ਵਿੱਚ ਰਾਜ ਪੱਧਰ ਦੇ ਸਰਕਾਰੀ ਉੱਚ ਅਧਿਕਾਰੀਆਂ ਨੂੰ ਸਕੂਲੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹੀ ਨਹੀਂ ਹੁੰਦੀ ਹੈ ਅਤੇ ਅਧਿਆਪਕਾਂ ਮਾਪਿਆਂ ਵਿਸ਼ਾ ਮਾਹਿਰਾਂ ਦੇ ਸੁਝਾਵਾਂ ਪੱਤਰ ਵਿਹਾਰ ਅਖਬਾਰਾਂ ਦੇ ਆਰਟੀਕਲਾਂ ਨੂੰ ਸਰਕਾਰੀ ਉੱਚ ਅਧਿਕਾਰੀ ਸਨਮਾਨ ਨਹੀਂ ਦਿੰਦੇ।
ਅਦਾਲਤਾਂ ਵਲੋਂ ਵਿਦਿਆਰਥੀਆ ਨੂੰ ਉਨਾਂ ਦੇ ਕਾਨੂੰਨੀ ਅਧਿਕਾਰਾਂ ਮੁੱਫਤ ਕਾਨੂੰਨੀ ਸੇਵਾਵਾਂ ਬਾਰੇ ਤਾਂ ਦਸਿਆ ਜਾਂਦਾ ਹੈ ਪਰ ਵਿਦਿਆਰਥੀਆਂ ਨੂੰ ਉਹਨਾਂ ਦੇ ਫਰਜਾਂ ਜੁਮੇਵਾਰੀਆਂ ਛੋਟੀ ਉਮਰ ਵਿੱਚ ਕੀਤੀਆ ਸਰੀਰਕ ਮਾਨਸਿਕ ਸਮਾਜਿਕ ਬੁਰਾਈਆਂ ਗਲਤੀਆਂ ਬਾਰੇ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਕਰਕੇ ਅੱਜ ਬੱਚੇ ਨਾਬਾਲਗ ਨੋਜਵਾਨ ਬੇਰੋਜਗਾਰ ਸਿੱਖਿਅਕ ਅਤੇ ਅਨਪੜ ਇਨਸਾਨ ਵਿਦਿਆਰਥੀ ਯੂਨੀਅਨਾਂ ਆਪਣੇ ਕਾਨੂੰਨੀ ਹੱਕਾਂ ਅਧਿਕਾਰਾਂ ਧਰਨਿਆ ਮੁਜਾਹਰਿਆਂ ਬਾਰੇ ਤਾਂ ਜਾਣਦੇ ਹਨ ਪਰ ਆਪਣੇ ਦੇਸ ਸਮਾਜ ਸੰਸਥਾਵਾਂ ਪਰਿਵਾਰਾਂ ਬੱਚਿਆ ਬਜੁਰਗਾਂ ਵਾਤਾਵਰਣ ਸੇਫਟੀ ਬਚਾਓ ਮਦਦ ਸਹਿਯੋਗ ਦੇ ਨਿਯਮਾਂ ਸਹਿਣਸ਼ੀਲਤਾ ਨਿਮਰਤਾ ਅਨੁਸਾਸ਼ਨ ਬਾਰੇ ਕੋਈ ਫਰਜ ਜੁਮੇਵਾਰੀਆਂ ਪ੍ਰਗਟ ਨਹੀਂ ਕਰਦੇ। ਜਦਕਿ ਸੰਵਿਧਾਨ ਅਨੁਸਾਰ ਸੱਭ ਲਈ 7 ਅਧਿਕਾਰ ਅਤੇ 11 ਫਰਜ ਦਰਸਾਏ ਗਏ ਹਨ। ਸਚਾਈ ਹੈ ਕਿ ਜਦੋਂ ਫਰਜਾਂ ਜੁਮੇਵਾਰੀਆਂ ਮਰਿਆਦਾਵਾਂ ਨਿਮਰਤਾ ਅਨੁਸਾਸ਼ਨ ਸਹਿਣਸ਼ੀਲਤਾ ਤਿਆਗ ਕੁਰਬਾਨੀਆਂ ਦੇ ਨਿਯਮਾਂ ਅਨੁਸਾਰ ਜਿ਼ੰਦਗੀ ਬਤੀਤ ਕੀਤੀ ਜਾਂਦੀ ਹੈ ਤਾਂ ਸਰਬੱਤ ਦੇ ਭਲੇ ਦੇ ਮਾਹੋਲ ਅਮਨ ਸ਼ਾਂਤੀ ਸਦਭਾਵਨਾ ਪ੍ਰੇਮ ਹਮਦਰਦੀ ਖੁਸ਼ਹਾਲੀ ਉਨੱਤੀ ਤਰੱਕੀ ਦੇ ਵਾਤਾਵਰਣ ਪੈਂਦਾ ਹੁੰਦੇ ਹਨ ਅਤੇ ਜਦੋਂ ਅਧਿਕਾਰਾਂ ਹੱਕਾ ਲਈ ਲੜਾਈਆਂ ਝਗੜਿਆਂ ਜੰਗਾ ਯੁੱਧਾਂ ਬਦਲੇ ਦੇ ਮਾਹੋਲ ਪ੍ਰਗਟ ਹੁੰਦੇ ਹਨ ਤਾਂ ਨਵੀਂਆਂ ਮਹਾਂਭਾਰਤ ਚੀਰ ਕਰਨ ਲੁੱਟਮਾਰ ਹੇਰਾਫੇਰੀ ਅਤਿਆਚਾਰਾਂ ਹਤਿਆਵਾ ਅਤਿਵਾਦ ਦੰਗਿਆ ਦੀ ਸ਼ੁਰੂਆਤ ਹੁੰਦੀ ਹੈ ਅਤੇ ਸਮਾਜ ਅੰਦਰ ਅਤਿਵਾਦ ਗੁੰਡਾਗਰਦੀ ਅਤਿਆਚਾਰ ਲਾਲਚ ਨਫਰਤਾਂ ਕਰੋਧ ਆਕੜ ਵਧਦੇ ਹਨ। ਅੱਜ ਬੱਚਿਆ ਨੂੰ ਅਧਿਕਾਰਾਂ ਹੱਕਾ ਬਾਰੇ ਜਾਣਕਾਰੀ ਤੋਂ ਇਲਾਵਾ ਮੋਬਾਈਲ ਨੈੱਟ ਵੱਧ ਫਿਲਮਾਂ ਗੀਤ ਗਾਣਿਆਂ ਕੁਝ ਅਖਬਾਰਾਂ ਪ੍ਰੇਮ ਪਿਆਰ ਦੇ ਨਾਟਕਾਂ ਅਤੇ ਸੜਕਾਂ ਤੇ ਜੋ ਫਿਲਮੀ ਅੰਦਾਜ਼ ਵਿੱਚ ਪੇਸ਼ ਕੀਤਾ ਜਾ ਰਿਹਾ ਹੈ
ਉਹ ਨਵੀਆਂ ਜੰਗਾਂ ਚੀਰ ਹਰਨ ਬਲਾਤਕਾਰ ਲੁੱਟਮਾਰ ਹੇਰਾਫੇਰੀ ਕਤਲੇਆਮ ਤਣਾਓ ਨਸ਼ਿਆ ਬਦਲੇ ਦੀ ਭਾਵਨਾ ਹੰਕਾਰ ਨੂੰ ਜਨਮ ਦੇ ਰਹੇ ਹਨ ਕਿਉਂਕਿ ਬਚਪਨ ਜਵਾਨੀ ਵਿੱਚੋਂ ਨਿਮਰਤਾ ਸਹਿਣਸ਼ੀਲਤਾ ਅਨੁਸਾਸ਼ਨ ਭਾਈਚਾਰੇ ਪ੍ਰੇਮ ਸਨਮਾਨ ਫਰਜਾਂ ਨਿਯਮਾਂ ਮਰਿਆਦਾਵਾਂ ਜੁਮੇਵਾਰੀਆਂ ਤਿਆਗ ਕੁਰਬਾਨੀਆਂ ਮਾਫ ਕਰਨਾ ਮਾਫੀ ਮੰਗਣੀ ਭਾਈਚਾਰੇ ਵਾਲੇ ਫਰਜ ਖਤਮ ਹੋ ਰਹੇ ਹਨ ਘਰਾਂ ਵਿੱਚ ਮਾਪਿਆਂ ਬਜ਼ੁਰਗਾਂ ਦੇ ਸਨਮਾਨ ਅਤੇ ਕੰਟਰੋਲ ਖਤਮ ਹੋ ਰਹੇ ਹਨ ਇਸੀ ਕਰਕੇ ਕਹਿੰਦੇ ਹਨ ਕਿ ਸਾਲ 2000 ਮਗਰੋਂ ਘਰਾਂ ਵਿੱਚ ਬੱਚਿਆਂ ਦੀ ਥਾਂ ਅਧਿਕਾਰਾਂ ਹੱਕਾਂ ਦੇ ਲੀਡਰਾਂ ਲੁਟੇਰਿਆਂ ਅਪਰਾਧੀਆਂ ਹੰਕਾਰੀ ਵਿਚਾਰਾਂ ਭਾਵਨਾਵਾਂ ਆਦਤਾਂ ਵਾਲੇ ਦਿਖਾਵੇ ਪ੍ਰਗਟ ਕਰਨ ਵਾਲੇ ਬੱਚਿਆਂ ਨੇ ਜਨਮ ਲੈਣਾ ਸੁਰੂ ਕਰ ਦਿੱਤਾ ਹੈ ਅਤੇ ਇਨਸਾਨੀਅਤ ਫਰਜਾਂ ਮਰਿਆਦਾਵਾਂ ਜੁਮੇਵਾਰੀਆਂ ਸਹਿਣਸ਼ੀਲਤਾ ਸਰਬਤ ਦੇ ਭਲੇ ਪਰਿਵਾਰਾਂ ਬਜੁਰਗਾਂ ਲਈ ਕੁਰਬਾਨੀਆਂ ਤਿਆਗ ਕਰਨ ਵਾਲੇ ਲੱਖਾਂ ਵਿੱਚੋਂ 100 ਜਨਮ ਲੈਦੇ ਹਨ। ਹਰ ਕੋਈ ਦੇਸ ਸਮਾਜ ਪਰਿਵਾਰਾਂ ਨਿਯਮਾਂ ਕਾਨੂੰਨਾਂ ਫਰਜਾਂ ਬੱਚਿਆ ਨੋਜਵਾਨਾਂ ਦੀ ਬਰਬਾਦੀ ਤਬਾਹੀ ਦੇਖ ਰਹੇ ਹਨ ਪਰ ਉਨਾਂ ਨੇ ਵੀ ਆਪਣੇ ਫਰਜ਼ ਜੁਮੇਵਾਰੀਆ ਮਰਿਆਦਾਵਾਂ ਨੂੰ ਭੁੱਲਾ ਦਿੱਤਾ ਹੈ ਜਦਕਿ ਗੁਰੂਆਂ ਸ਼ਹੀਦਾਂ ਦੇਸ ਭਗਤਾਂ ਵਿਦਵਾਨਾਂ ਨੇ ਇਸ ਦੇਸ਼ ਸਮਾਜ ਇਨਸਾਨੀਅਤ ਸੰਸਕਾਰਾਂ ਮਨੁੱਖੀ ਆਜ਼ਾਦੀ ਨੂੰ ਬਚਾਉਣ ਹਿਤ ਕੁਰਬਾਨੀਆਂ ਦਿੱਤੀਆਂ ਤਿਆਗ ਕੀਤੇ ਹਨ।

