ਸਿੰਚਾਈ ਕਾਮੇ 30 ਨੂੰ ਦੇਣਗੇ ਉਪ ਮੰਡਲ ਅਬਲੋਵਾਲ ਪਟਿਆਲਾ ਦਫਤਰ ਮੁਹਰੇ ਰੋਸ ਧਰਨੇ
ਪਟਿਆਲਾ 28 ਮਈ (ਮਧੂਸਾਰ ਬਿਊਰੋ) ਪੀ.ਡਬਲਿਯੂ ਡੀ. ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ਬ੍ਰਾਂਚ ਸਿੰਚਾਈ ਪਟਿਆਲਾ ਵਲੋਂ ਉਪ ਮੰਡਲ ਅਫਸਰ ਅਬਲੋਵਾਲ ਪਟਿਆਲਾ ਨਾਲ ਕਾਫੀ ਸਮੇਂ ਤੋਂ ਲਟਕ ਅਵਸਥਾ ਵਿੱਚ ਮੰਗਾਂ ਦੇ ਹੱਲ ਲਈ ਪ੍ਰਧਾਨ ਪ੍ਰਕਾਸ਼ ਸਿੰਘ ਗੰਡਾਖੇੜੀ ਤੇ ਜਨਰਲ ਸਕੱਤਰ ਲਖਵਿੰਦਰ ਸਿੰਘ ਖਾਨਪੁਰ ਅਤੇ ਹਰੀ ਰਾਮ ਨੇਕਾ ਦੀ ਅਗਵਾਈ ਹੇਠ ਮੀਟਿੰਗ ਹੋਈ।
ਮੀਟਿੰਗ ਵਿੱਚ ਦੱਸਿਆ ਕਿ ਪਿੱਛਲੇ ਪੰਜ ਸਾਲਾਂ ਤੋਂ ਰੈਗੂਲੇਸ਼ਨ ਹੈਡ ਬਿਨ੍ਹਾਂ ਗੇਜ ਰੀਡਰਾਂ ਤੋਂ ਚੱਲ ਰਹੇ ਹਨ, ਤੇ ਜਿੱਥੇ ਹੈਡਾਂ ਤੇ ਨਹਿਰਾਂ ਦੇ ਪਾਣੀ ਕੰਟਰੋਲ ਕਰਨ ਵਾਲੇ ਸਟਾਫ ਪੂਰਾ ਨਹੀਂ ਕੀਤਾ ਜਾ ਰਿਹਾ। ਨਹਿਰਾਂ ਤੇ ਸਾਫ਼ ਸਫਾਈ ਕਰਨ ਵਾਲੇ ਔਜਾਰ ਨਹੀਂ ਦਿੱਤੇ ਜਾ ਰਹੇ, ਹੈਡਾਂ ਦੇ ਗੇਟਾਂ ਨੂੰ ਸਮੇਂ ਸਿਰ ਗਰੀਸ ਨਹੀਂ ਕੀਤੀ ਜਾ ਰਹੀ, ਅਤੇ ਨਹਿਰੀ ਕਲੌਨੀ ਪਟਿਆਲਾ ਦੇ ਕੁਆਟਰਾਂ ਦੇ ਡੁੱਗੇ ਵੇਹੜਿਆਂ ਵਿੱਚ ਬਰਸਾਤੀ ਪਾਣੀ ਡੇਡ ਫੁੱਟ ਤੱਕ ਖੜ ਜਾਂਦਾ ਹੈ ਜਿਸ ਕਾਰਨ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਬਾਹਰ ਨਿਕਲਨਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਹੈਡਾਂ ਦੇ ਕੁਆਟਰਾਂ ਤੇ ਡਿਊਟੀ ਰੂਮਾਂ ਦੀ ਰਿਪੇਅਰ ਨਹੀਂ ਕੀਤੀ ਜਾ ਰਹੀ, ਅਤੇ ਹੈਡਾਂ ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਜ਼ਿਸ ਕਾਰਨ ਮੁਲਾਜ਼ਮਾਂ ਨੂੰ ਨੇੜਲੇ ਪਿੰਡਾਂ ਤੋਂ ਪੀਣ ਯੋਗ ਪਾਣੀ ਲੈ ਕੇ ਆਉਣਾ ਪੈਂਦਾ ਹੈ। ਇਨ੍ਹਾਂ ਮੰਗਾਂ ਦੇ ਹੱਲ ਲਈ ਉਪ ਮੰਡਲ ਅਫਸਰ ਅਬਲੋਵਾਲ ਨਾਲ ਕਈ ਮੀਟਿੰਗਾਂ ਹੋਈਆਂ ਪਰ ਮੰਗਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ। ਇਸ ਲਈ ਰੋਸ ਵਜੋ ਮਿਤੀ 30-05-2018 ਨੂੰ ਉਪ ਮੰਡਲ ਅਬਲੋਵਾਲ ਦਫਤਰ ਪਟਿਆਲਾ ਮੁਹਰੇ ਰੋਸ ਧਰਨਾ ਦਿੱਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਛੱਜੂ ਰਾਮ, ਗੁਰਪ੍ਰੀਤ ਸਿੰਘ, ਪ੍ਰਕਾਸ ਪਟਿਆਲਾ, ਬੰਤ ਰਾਮ, ਮੇਹਰ ਸਿੰਘ ਜਸਪਾਲ ਸਿੰਘ ਸ਼ਾਮਲ ਹੋਏ।

