ਦੇਸ਼-ਵਿਦੇਸ਼ਪੰਜਾਬਪਟਿਆਲਾ

ਪਟਿਆਲਾ ’ਚ ਦੋ ਕਤਲ, ਕਬੱਡੀ ਖਿਡਾਰੀ ਨੂੰ ਮਾਰੀਆਂ ਗੋਲੀਆਂ

ਪਟਿਆਲਾ 6 ਅਪ੍ਰੈਲ (ਰਮਨਦੀਪ/ਮਧੂਸਾਰ ਬਿਊਰੋ) ਵੱਧ ਰਹੀ ਗੈਂਗਵਾਰ ਕਾਰਨ ਅਮਨ ਕਾਨੂੰਨ ਦੀ ਵਿਵਸਥਾ ’ਤੇ ਵੱਡੇ ਸਵਾਲ ਖੜੇ ਹੋਣ ਲੱਗ ਪਏ ਹਨ, ਜਿਸ ਦੀ ਮਿਸਾਲ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਨਾਲ ਸਾਹਮਣੇ ਆਉਣ ਲੱਗ ਪਈ ਹੈ। ਪਟਿਆਲਾ ਸ਼ਹਿਰ ’ਚ ਵਾਪਰੀਆਂ ਦੋ ਵੱਖ ਵੱਖ ਵਾਰਦਾਤਾਂ ਤੋਂ ਸਾਹਮਣੇ ਆਈ ਹੈ। ਦੇਰ ਰਾਤ ਪੰਜਾਬੀ ਯੂਨੀਵਰਸਿਟੀ ਨੇੜੇ ਸ਼ਰੇਆਮ ਇਕ ਹੋਰ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ ਅਤੇ ਜ਼ਮੀਨ ਜਾਇਦਾਦ ਦੇ ਮਾਮਲੇ ’ਚ ਇਕ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੋਵਾਂ ਮਾਮਲਿਆਂ ਵਿਚ ਪੁਲਿਸ ਤਫਤੀਸ਼ ’ਚ ਲੱਗੀ ਹੋਈ ਹੈ।

ਜਾਣਕਾਰੀ ਅਨੁਸਾਰ ਕਬੱਡੀ ਖਿਡਾਰੀ ਧਰਮਿੰਦਰ ਸਿੰਘ ਭਿੰਦਾ ਪਿੰਡ ਦੌਣ ਕਲਾਂ ਦਾ ਰਹਿਣ ਵਾਲਾ, ਜਿਸ ਦੀ ਦੇਰ ਰਾਤ ਉਸ ਦੇ ਇਕ ਦੋਸਤ ਨੇ ਸਾਥੀਆਂ ਨਾਲ ਮਿਲਕੇ ਭਿੰਦਾ ਨੂੰ ਸ਼ਰੇਆਮ ਪੰਜਾਬੀ ਯੂਨੀਵਰਸਿਟੀ ਨੇੜੇ ਸ਼ਰੇਆਮ ਗੋਲੀਆਂ ਮਾਰੀਆਂ ਅਤੇ ਫਰਾਰ ਹੋ ਗਏ। ਐਸ ਪੀ ਸਿਟੀ ਹਰਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਅਰਬਨ ਅਸਟੇਟ ਦੀ ਪੁਲਿਸ ਨੇ ਦੌਣ ਕਲਾਂ ਦੇ ਹੀ ਵਸਨੀਕ ਤੇਜਿੰਦਰ ਸਿੰਘ ਫੌਜੀ ਅਤੇ ਹਰਵੀਰ ਸਿੰਘ ਸਮੇਤ ਥੇੜੀ ਵਾਸੀ ਬੋਨੀ ਅਤੇ ਹਰਮਨ ਦਾਸ ਦੇ ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ, ਜਿਨ੍ਹਾਂ ਦੀ ਭਾਲ ਜਾਰੀ ਹੈ।
ਦੂਜੇ ਪਾਸੇ ਇਕ ਕਤਲ ਦੀ ਵਾਰਦਾਤ ਸਾਹਮਣੇ ਆਈ ਹੈ ਅਤੇ ਇਹ ਮਾਮਲਾ ਜ਼ਮੀਨ ਜਾਇਦਾਦ ਨਾਲ ਜੁੜਿਆ ਦੱਸਿਆ ਹੈ। ਲੜਕੇ ਦੇ ਪਿਤਾ ਪਿ੍ਰਤਪਾਲ ਸਿੰਘ ਨੇ ਦੱਸਿਆ ਕਿ ਦਰਸ਼ਨ ਨਗਰ ਦੇ ਅਣਪਛਾਤੇ ਵਿਅਕਤੀਆਂ ਨੇ ਮੇਰੇ ਪੁੱਤਰ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਇਸ ਸਬੰਧੀ ਅਣਪਛਾਤਿਆਂ ਖਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।

Leave a Reply

Your email address will not be published. Required fields are marked *